International

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਜਾਨ ਨੂੰ ਖਤਰਾ, ਪੜ੍ਹੋ ਕੀ ਹੈ ਪੂਰਾ ਮਾਮਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇੱਕ ਨਰਸ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ, ਜਿਸਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਨਰਸ ਪਛਾਣ 39 ਸਾਲਾ ਨਿਵਿਆਨੇ ਪੇਟਿਟ ਫੇਲਪਸ ਦੇ ਰੂਪ ਵਿੱਚ ਹੋਈ ਹੈ। ਅਮਰੀਕੀ ਇੰਟੈਲੀਜੈਂਸ ਸਰਵਿਸ ਮੁਤਾਬਕ ਇਸ ਦਰਜ ਮਾਮਲੇ ਅਨੁਸਾਰ ਫੈਲਪਸ ਨੇ 13 ਤੋਂ 18 ਫਰਵਰੀ ਦਰਮਿਆਨ ਜਾਣ-ਬੁਝ ਕੇ ਉਪ ਰਾਸ਼ਟਰਪਤੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।


ਇਹ ਨਰਸ ਫੈਲਪਸ ਜੈਕਸਨ ਹੈਲਥ ਸਿਸਟਮ ਨਾਲ ਸੰਬੰਧਿਤ ਹੈ। ਇਸਨੇ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਵੀਡੀਓ ਭੇਜ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਵਿਰੁੱਧ ਮਾੜੀ ਸ਼ਬਦਾਵਲੀ ਵਰਤੀ ਹੈ। ਇਸ ਵਿੱਚ ਇਸਨੇ ਕਿਹਾ ਹੈ ਕਿ ਕਮਲਾ ਹੈਰਿਸ ਤੁਸੀਂ ਮਰਨ ਜਾ ਰਹੇ ਹੋ ਅਤੇ ਤੁਹਾਡੇ ਕੋਲ ਗਿਣਤੀ ਦੇ ਹੀ ਦਿਨ ਬਚੇ ਹਨ। ਇਸ ਤੋਂ ਇਲਾਵਾ ਉਸ ਨੇ 18 ਫਰਵਰੀ ਨੂੰ ਇਹ ਹੋਰ ਵੀਡਿਓ ਜਾਰੀ ਕਰਕੇ ਧਮਕੀ ਦਿੱਤੀ ਹੈ। ਸ਼ਿਕਾਇਤ ਦੇ ਅਨੁਸਾਰ ਉਸ ਨੇ ਫਰਵਰੀ ਵਿੱਚ ਆਪਣਾ ਅਸਲਾ ਪਰਮਿਟ ਲਈ ਅਰਜ਼ੀ ਵੀ ਦਿੱਤੀ ਹੈ।

Comments are closed.