Punjab

ਰਾਹੁਲ ਨੇ ਅਡਾਨੀ ਤੇ PM ਮੋਦੀ ਦੀ ਫੋਟੋ ਦਾ ਖੋਲਿਆ ਰਾਜ਼ ! 7 ਸਵਾਲ ਪੁੱਛੇ ?

ਬਿਉਰੋ ਰਿਪੋਰਟ : ਲੋਕਸਭਾ ਵਿੱਚ ਮੰਗਲਵਾਰ ਨੂੰ ਕਾਂਗਰਸੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਗੌਤਮ ਅਡਾਨੀ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕੀਤੇ । ਉਨ੍ਹਾਂ ਨੇ ਹਿੰਡਨਬਰਗ ਰਿਪੋਰਟ ਨੂੰ ਲੈਕੇ ਕਈ ਸਵਾਲ ਪੁੱਛੇ । 45 ਮਿੰਟ ਦੀ ਸਪੀਚ ਵਿੱਚ ਸ਼ੁਰੂਆਤ ਭਾਰਤ ਜੋੜੋ ਯਾਤਰਾ ਦੌਰਾਨ ਪੁੱਛੇ ਗਏ ਲੋਕਾਂ ਦੇ ਸਵਾਲਾਂ ਤੋਂ ਹੋਈ ਅਤੇ ਇਨ੍ਹਾਂ ਦਾ ਹਵਾਲਾ ਦਿੰਦੇ ਹੋਏ ਸਾਰੀ ਗੱਲ ਗੌਤਮ ਅਡਾਨੀ ‘ਤੇ ਆ ਗਈ।

ਰਾਹੁਲ ਨੇ ਕਿਹਾ 2014 ਵਿੱਚ ਗੌਤਮ ਅਡਾਨੀ ਦੁਨਿਆ ਦੀ ਅਮੀਰਾਂ ਦੀ ਲਿਸਟ ਵਿੱਚ 609ਵੇਂ ਨੰਬਰ ‘ਤੇ ਸਨ। ਕੁਝ ਸਾਲਾਂ ਵਿੱਚ ਅਜਿਹਾ ਕੀ ਜਾਦੂ ਹੋਇਆ ਗਿਆ ਕਿ ਅਡਾਨੀ ਇਸ ਲਿਸਟ ਵਿੱਚ ਦੂਜੇ ਨੰਬਰ ‘ਤੇ ਆ ਗਏ । ਇਸ ਦੌਰਾਨ NDA ਦੇ ਮੈਂਬਰਾਂ ਨੇ ਰਾਹੁਲ ਦੇ ਇਲਜ਼ਾਮਾਂ ‘ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਕਿ ਰਾਹੁਲ ਪ੍ਰਧਾਨ ਮੰਤਰੀ ‘ਤੇ ਬਿਨਾਂ ਅਧਾਰ ਦੇ ਇਲਜ਼ਾਮ ਲਾ ਰਹੇ ਹਨ । ਉਨ੍ਹਾਂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।

ਅਡਾਨੀ ‘ਤੇ ਰਾਹੁਲ ਗਾਂਧੀ ਦਾ ਬਿਆਨ

ਰਾਹੁਲ ਨੇ ਕਿਹਾ ਨੌਜਵਾਨ ਪੁੱਛ ਦੇ ਹਨ ਕਿ ਅਡਾਨੀ ਜੀ 8 ਬਿਲੀਅਨ ਡਾਲਰ ਤੋਂ 140 ਬਿਲੀਅਨ ਡਾਲਰ ਤੱਕ ਕਿਵੇਂ ਪਹੁੰਚ ਗਏ ? ਰਾਹੁਲ ਨੇ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦੇ ਹਏ ਕਿਹਾ ਇਹ ਸਵਾਲ ਤਮਿਲਨਾਡੂ,ਮਹਾਰਾਸ਼ਟਰ,ਮੱਧ ਪ੍ਰਦੇਸ਼,ਕੇਰਲ ਸਭ ਥਾਵਾਂ ‘ਤੇ ਸੁਣਨ ਨੂੰ ਮਿਲਿਆ। ਉਨ੍ਹਾਂ ਕਿਹਾ ਅਡਾਨੀ ਜਿਹੜੇ ਬਿਜਨੈਸ ਵਿੱਚ ਜਾਂਦੇ ਹਨ ਉਹ ਸਫਲ ਹੋ ਜਾਂਦਾ ਹੈ ਕਦੇ ਫੇਲ੍ਹ ਨਹੀਂ ਹੁੰਦੇ ਹਨ। ਅਡਾਨੀ ਪਹਿਲਾਂ ਇੱਕ ਜਾਂ ਫਿਰ 2 ਬਿਜਨੈਸ ਕਰਦੇ ਸਨ ਹੁਣ 8 ਤੋਂ 10 ਸੈਕਟਰ ਵਿੱਚ ਹਨ । 2014 ਤੋਂ ਲੈਕੇ 2022 ਤੱਕ 8 ਬਿਲੀਅਨ ਡਾਲਰ ਤੋਂ 140 ਬਿਲੀਅਨ ਡਾਲਰ ਕਿਵੇਂ ਪਹੁੰਚ ਗਏ ? ਨੌਜਵਾਨਾਂ ਨੇ ਕਿਹਾ ਮੋਦੀ ਜੀ ਸਟਾਰਅੱਪ ਦੀ ਗੱਲ ਕਰਦੇ ਹਨ। ਸਾਨੂੰ ਵੀ ਕਾਮਯਾਬ ਹੋਣਾ ਹੈ ? ਤੁਸੀਂ ਦੱਸੋ ?

2014 ਵਿੱਚ ਜਾਦੂ ਹੋਇਆ ਸਾਰੀਆਂ ਥਾਵਾਂ ਤੇ ਅਡਾਨੀ ਜੀ ਆ ਗਏ

ਰਾਹੁਲ ਗਾਂਧੀ ਨੇ ਕਿਹਾ ਦੁਨਿਆ ਵਿੱਚ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਆਉਂਦੀ ਹੈ । 2014 ਵਿੱਚ ਅਡਾਨੀ 609 ਨੰਬਰ ‘ਤੇ ਸਨ ਸਭ ਤੋਂ ਪਿੱਛੇ । ਜਾਦੂ ਹੋਇਆ ਤਾਂ ਦੂਜੇ ਨੰਬਰ ‘ਤੇ ਆ ਗਏ । ਹਿਮਾਚਲ ਵਿੱਚ ਸੇਬ ਦੀ ਗੱਲ ਹੁੰਦੀ ਹੈ ਤਾਂ ਅਡਾਨੀ,ਕਸ਼ਮੀਰ ਵਿੱਚ ਸੇਬ ਤਾਂ ਅਡਾਨੀ,ਪੋਰਟ ਅਤੇ ਏਅਰਪੋਰਟ ਸਭ ਥਾਵਾਂ ‘ਤੇ ਅਡਾਨੀ ਜੀ । ਸੜਕ ‘ਤੇ ਚੱਲ ਰਹੇ ਹਾਂ ਤਾਂ ਅਡਾਨੀ ਜੀ । ਲੋਕਾਂ ਨੇ ਪੁੱਛਿਆ ਕੀ ਅਡਾਨੀ ਜੀ ਇਨ੍ਹੇ ਸਫਲ ਕਿਵੇਂ ਹੋਏ ?

ਫੋਟੋ ਵਿਖਾਉਂਦੇ ਹੋਏ ਰਾਹੁਲ ਨੇ ਸਵਾਲ ਪੁੱਛਿਆ

ਰਾਹੁਲ ਨੇ ਲੋਕਸਭਾ ਵਿੱਚ ਇੱਕ ਤਸਵੀਰ ਵਿਖਾਈ ਜਿਸ ਵਿੱਚ ਪੀਐੱਮ ਮੋਦੀ ਅਤੇ ਗੌਤਮ ਅਡਾਨੀ ਨਜ਼ਰ ਆ ਰਹੇ ਸਨ । NDA ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ । ਲੋਕਸਭਾ ਦੇ ਸਪੀਕਰ ਓਮ ਬਿੜਲਾ ਨੇ ਰਾਹੁਲ ਗਾਂਧੀ ਨੂੰ ਟੋਕਿਆ। ਰਾਹੁਲ ਨੇ ਕਿਹਾ “ਇਸ ਦਾ ਹਿੰਦੂਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਰਿਸ਼ਤਾ ਕੀ ਹੈ ਅਤੇ ਕਿਵੇਂ ਦਾ ਰਿਸ਼ਤਾ ਹੈ ?”

ਰਾਹੁਲ ਨੇ ਕਿਹਾ ਮੈਂ ਹੀ ਅਡਾਨੀ ਦੇ ਨਾਲ ਮੋਦੀ ਜੀ ਦਾ ਰਿਸ਼ਤਾ ਦੱਸ ਦਿੰਦਾ ਹਾਂ, ਇਹ ਰਿਸ਼ਤਾ ਕਈ ਸਾਲ ਪਹਿਲਾਂ ਸ਼ੁਰੂ ਹੋਇਆ ਸੀ । ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ । ਮੋਦੀ ਜੀ ਅਤੇ ਅਡਾਨੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹੁੰਦੇ ਸਨ । ਮੋਦੀ ਜੀ ਨੂੰ ਆਇਡੀਆ ਦਿੱਤਾ ਕਿ ਤੁਸੀਂ ਬਿਜਨੈਸਮੈਨ ਦੇ ਗਰੁੱਪ ਨੂੰ ਨਾਲ ਲੈਕੇ ਆਉ ਅਸੀਂ ਵਾਇਬ੍ਰੇਟ ਗੁਜਰਾਤ ਬਣਾਵਾਗੇ । ਮੈਨੂੰ ਲੱਗਦਾ ਹੈ ਤਾਂ ਹੀ ਜਾਦੂ ਸ਼ੁਰੂ ਹੋ ਗਿਆ ਸੀ । ਪ੍ਰਧਾਨ ਮੰਤਰੀ ਜੀ ਦਿੱਲੀ ਆਉਂਦੇ ਹਨ ਅਤੇ 2014 ਵਿੱਚ ਅਸਲੀ ਜਾਦੂ ਹੁੰਦਾ ਹੈ ।

ਸਿਰਫ਼ ਇਨ੍ਹਾਂ ਹੀ ਨਹੀਂ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਜਿਸ-ਜਿਸ ਦੇਸ਼ ਵਿੱਚ ਪ੍ਰਧਾਨ ਮੰਤਰੀ ਦੌਰੇ ‘ਤੇ ਗਏ ਅਡਾਨੀ ਨੂੰ ਉਸ ਦੇਸ਼ ਵਿੱਚ ਵੱਡੇ-ਵੱਡੇ ਪ੍ਰੋਜੈਕਟ ਮਿਲ ਦੇ ਰਹੇ। ਉਨ੍ਹਾਂ ਨੇ ਸ਼੍ਰੀਲੰਕਾ,ਬੰਗਲਾਦੇਸ਼ ਅਤੇ ਆਸਟ੍ਰੇਲੀਆ ਦਾ ਉਦਾਹਰਣ ਦਿੰਦੇ ਇਲਜ਼ਾਮ ਲਗਾਏ।

ਪ੍ਰਧਾਨ ਮੰਤਰੀ ਨੂੰ 7 ਸਵਾਲ ਪੁੱਛੇ

1. ਹਿੰਡਨਬਰਗ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਦੇਸ਼ ਦੇ ਬਾਹਰ ਅਡਾਨੀ ਦੀਆਂ ਸ਼ੈਲ ਕੰਪਨੀਆਂ ਹਨ,ਸਰਕਾਰ ਦੱਸੇ ਕੀ ਇਹ ਕੰਪਨੀਆਂ ਕਿਸ ਦੀਆਂ ਹਨ ?
2. ਸ਼ੈਲ ਕੰਪਨੀ ਵਿੱਚ ਆ ਰਿਹਾ ਪੈਸਾ ਕਿਸ ਦਾ ਹੈ ?
3. ਅਡਾਨੀ ਦਾ ਹਿੰਦੂਸਤਾਨ ਦੇ ਪੋਰਟ ਅਤੇ ਏਅਰਪੋਰਟ,ਡਿਫੈਂਸ ‘ਤੇ ਦਬਦਬਾ ਹੈ । ਸ਼ੈਲ ਕੰਪਨੀਆਂ ਦੇ ਬਾਰੇ ਹਿੰਦੂਸਤਾਨ ਦੀ ਸਰਕਾਰ ਨੇ ਕੋਈ ਸਵਾਲ ਚੁੱਕਿਆ ? ਇਹ ਕੌਮੀ ਸੁਰੱਖਿਆ ਦਾ ਮੁੱਦਾ ਹੈ ।
4. ਪ੍ਰਧਾਨ ਮੰਤਰੀ ਜੀ ਤੁਹਾਡੀ ਵਿਦੇਸ਼ ਯਾਤਰਾ ਵਿੱਚ ਅਡਾਨੀ ਕਿੰਨੀ ਵਾਰ ਤੁਹਾਡੇ ਨਾਲ ਗਏ ?
5.ਕਿੰਨੀ ਵਾਰ ਵਿਦੇਸ਼ ਯਾਤਰਾ ਦੌਰਾਨ ਅਡਾਨੀ ਨੇ ਤੁਹਾਡੇ ਨਾਲ ਮੁਲਾਕਾਤ ਕੀਤੀ ?
6. ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੇ ਬਾਅਦ ਅਡਾਨੀ ਕਿੰਨੀ ਵਾਰ ਉਸ ਦੇਸ਼ ਦੇ ਦੌਰੇ ‘ਤੇ ਗਏ ?
7. ਅਡਾਨੀ ਨੇ ਕਿੰਨੇ ਪੈਸੇ ਬੀਜੇਪੀ ਨੂੰ ਦਿੱਤੇ ? ਇਲੈਕਟਰੋਲ ਬਾਂਡ ਵਿੱਚ ਅਡਾਨੀ ਦੇ ਕਿੰਨੇ ਪੈਸੇ ?