Punjab

“ਰਾਘਵ ਚੱਢਾ ਨੂੰ ਸਹੁੰ ਚੁਕਾ ਕੇ ਬਣਾ ਦੇਣਾ ਚਾਹੀਦਾ ਹੈ ਮੁੱਖ ਮੰਤਰੀ”

ਦ ਖ਼ਾਲਸ ਬਿਊਰੋ : ਰਾਘਵ ਚੱਢਾ ਦੀ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੀਆਂ ਹਨ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਗਿੱਲ ਡਿੰਪਾ ਨੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ‘ਤੇ ਵਰਦਿਆਂ ਕਿਹਾ ਕਿ ਬਿਹਤਰ ਹੈ ਕਿ ਰਾਘਵ ਚੱਢਾ ਨੂੰ ਸਹੁੰ ਚੁਕਾ ਕੇ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਲੰਬੇ ਸਮੇਂ ਤੋਂ ਵੱਡੇ ਸੂਬੇ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਸਰਕਾਰ ਦਿੱਲੀ ਤੋਂ ਚੱਲ ਰਹੀ ਹੈ।

ਗਿੱਲ ਨੇ ਟੈਕਸਟਾਈਲ ਪ੍ਰੋਜੈਕਟ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਪ੍ਰੋਜੈਕਟ ਸਹੀ ਸੀ ਪਰ ਸਥਾਨ ਗਲਤ ਸੀ। ਸਾਡੇ ਇੱਥੇ ਬਹੁਤ ਬੇਰੁਜ਼ਗਾਰੀ ਹੈ, ਇਸ ਪ੍ਰੋਜੈਕਟ ਨਾਲ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ, ਸਾਡੀ ਆਬਾਦੀ ਦਾ 1 ਫ਼ੀਸਦੀ ਹਿੱਸਾ ਪੰਜਾਬ ਛੱਡ ਕੇ ਜਾ ਰਿਹਾ ਹੈ। ਇਸ ਟੈਕਸਟਾਈਲ ਪ੍ਰੋਜੈਕਟ ਨੂੰ ਵਾਪਸ ਨਹੀਂ ਜਾਣ ਦੇਣਾ ਚਾਹੀਦਾ। ਇਹ ਪ੍ਰੋਜੈਕਟ ਗੋਇੰਦਵਾਲ ਸਾਹਿਬ ਲਗਾ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਕੋਲ ਬਹੁਤ ਜ਼ਮੀਨ ਹੈ, ਉਦਯੋਗਿਕ ਪਾਰਕ ਹਨ, ਹਾਈਵੇਅ ਹਨ, ਰੇਲਵੇ ਹਨ, ਅੰਤਰਰਾਸ਼ਟਰੀ ਹਵਾਈ ਅੱਡਾ ਬਹੁਤ ਦੂਰ ਨਹੀਂ ਹੈ।

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਗਿੱਲ ਡਿੰਪਾ

ਗਿੱਲ ਨੇ ਕਿਹਾ ਕਿ ਚੰਡੀਗੜ੍ਹ ਸਾਡਾ ਸੀ, ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾ ਦਿੱਤਾ ਗਿਆ ਸੀ। ਚੰਡੀਗੜ੍ਹ ਨੂੰ ਛੱਡ ਕੇ ਕਿਤੇ ਵੀ ਨਵੀਂ ਰਾਜਧਾਨੀ ਬਣਾਉਣ ਲਈ ਕੇਂਦਰ ਹਰਿਆਣਾ ਦੀ ਮਦਦ ਕਰੇ।