The Khalas Tv Blog Punjab ਸੀਨੀਅਰ ਪੱਤਰਕਾਰ ਬਨਵੈਤ ਦੀ ਕਿਤਾਬ “ਰੱਬ ਦਾ ਬੰਦਾ” ਲੋਕ ਅਰਪਣ
Punjab

ਸੀਨੀਅਰ ਪੱਤਰਕਾਰ ਬਨਵੈਤ ਦੀ ਕਿਤਾਬ “ਰੱਬ ਦਾ ਬੰਦਾ” ਲੋਕ ਅਰਪਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਲਿਖੀ ਹੋਈ ਕਿਤਾਬ “ਰੱਬ ਦਾ ਬੰਦਾ” ਕੱਲ੍ਹ 29 ਜਨਵਰੀ ਨੂੰ ਲੋਕ ਅਰਪਣ ਕੀਤੀ ਗਈ ਹੈ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉਨ੍ਹਾਂ ਦੀ ਕਿਤਾਬ ‘ਤੇ ਵਿਚਾਰ-ਚਰਚਾ ਪ੍ਰੋਗਰਾਮ ਚੰਡੀਗੜ੍ਹ ਦੇ ਸੈਕਟਰ 27 ਵਿਖੇ ਪ੍ਰੈੱਸ ਕਲੱਬ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੰਤ ਬਲਬੀਰ ਸਿੰਘ ਸੀਚੇਵਾਲ ਸਨ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਨੇ ਕੀਤੀ। ਇਸ ਮੌਕੇ ਮਨਮੋਹਨ ਸਿੰਘ ਦਾਊਂ ਅਤੇ ਜਸਵੀਰ ਸਿੰਘ ਕਲਸੀ ਨੇ ਪਰਚਾ ਪੜਿਆ।

Exit mobile version