International

ਸ਼ਹੀਦ ਅਮਰੀਕੀ ਫੌਜੀਆਂ ਨੂੰ ਦਿੱਤਾ ਗਿਆ ‘ਪਰਪਲ ਹਰਟਜ਼’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਨਵੀਂ ਸਰਕਾਰ ਦਾ ਗਠਨ ਕਰ ਲਿਆ ਹੈ। ਤਾਲਿਬਾਨ ਨੇ ਮੁਲਕ ‘ਤੇ ਕਬਜ਼ਾ ਕਰਨ ਲਈ ਪਤਾ ਨਹੀਂ ਕਿੰਨੀਆਂ ਕੁ ਹੀ ਜਾਨਾਂ ਲਈਆਂ ਹਨ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਮਹੀਨੇ ਹੋਏ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ ਅਤੇ ਸਨਮਾਨ ਦੇਣ ਲਈ ‘ਪਰਪਲ ਹਾਰਟਜ਼’ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਮੈਡਲ ਅਮਰੀਕੀ ਸਰਵਿਸ ਮੈਂਬਰਾਂ ਨੂੰ ਜ਼ਖਮੀ ਜਾਂ ਮਾਰੇ ਜਾਣ ਦੀ ਸੂਰਤ ਵਿੱਚ ਸਨਮਾਨ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ। 

ਅਮਰੀਕੀ ਨੇਵੀ ਦੇ ਅਨੁਸਾਰ ਪਿਛਲੇ ਮਹੀਨੇ ਦੇ ਹਮਲੇ ਵਿੱਚ ਮਰਨ ਵਾਲੇ 12 ਸਰਵਿਸ ਮੈਂਬਰਾਂ ਨੂੰ ਪਰਪਲ ਹਾਰਟਜ਼ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕੀ ਸੈਨਿਕ ਜਿਹਨਾਂ ਵਿੱਚ ਰਿਆਨ ਨੌਸ, ਡੈਰੀਨ ਹੂਵਰ, ਜੋਹੈਨੀ ਰੋਸਾਰੀਓ ਪਿਚਾਰਡੋ, ਨਿਕੋਲ ਗੀ, ਹੰਟਰ ਲੋਪੇਜ਼,  ਡੇਮਾਗਨ ਪੇਜ, ਹਮਬਰਟੋ ਸਾਂਚੇਜ਼, ਡੇਵਿਡ ਐਸਪਿਨੋਜ਼ਾ, ਜੇਰੇਡ ਸਮਿੱਟਜ਼, ਰੈਕੀ ਮੈਕਕੋਲਮ, ਰੈਂਚੋ ਕੁਕਾਮੋਂ, ਡਾਈਲਨ ਮੇਰੋਲਾ ਅਤੇ ਕਰੀਮ ਨਿਕੋਈ ਆਦਿ ਸ਼ਾਮਲ ਹਨ , ਨੂੰ ਮਿਲਟਰੀ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ।