Others Punjab

ਅਸਾਮ ਪਹੁੰਚ ਦੇ ਹੀ ਪਪਲਪ੍ਰੀਤ ਸਿੰਘ ਦੇ 2 ਵੱਡੇ ਬਿਆਨ !

ਬਿਊਰੋ ਰਿਪੋਰਟ : ਪਪਲਪ੍ਰੀਤ ਸਿੰਘ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਗਏ ਹਨ । ਇਸ ਦੌਰਾਨ ਜਦੋਂ ਉਹ ਡਿਬਰੂਗੜ੍ਹ ਦੇ ਏਅਰਪੋਰਟ ਪਹੁੰਚੇ ਤਾਂ ਉਨ੍ਹਾਂ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ 2 ਵੱਡੇ ਬਿਆਨ ਦਿੱਤ ਹਨ । ਪਪਲਪ੍ਰੀਤ ਸਿੰਘ ਨੇ ਕਿਹਾ 28 ਮਾਰਚ ਦੀ ਰਾਤ ਨੂੰ ਉਹ ਅੰਮ੍ਰਿਤਪਾਲ ਸਿੰਘ ਤੋਂ ਵੱਖ ਹੋ ਗਏ ਸਨ ਉਸ ਤੋਂ ਬਾਅਦ ਉਨ੍ਹਾਂ ਦੀ ਅੰਮ੍ਰਿਤਪਾਲ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ,ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਸਰੰਡਰ ਕਰਨਗੇ ਤਾਂ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ‘ਤੇ ਨਿਰਭਰ ਹੈ,ਮੈਨੂੰ ਕੁਝ ਨਹੀਂ ਪਤਾ ਉਹ ਹੀ ਜਾਣ ਦੇ ਹਨ । ਇਸ ਤੋਂ ਪਹਿਲਾਂ ਤੜਕੇ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਨੂੰ ਲੈਕੇ ਅਹਿਮ ਬਿਆਨ ਦਿੱਤਾ ਸੀ ।

ਆਪਣੀ ਗ੍ਰਿਫਤਾਰੀ ‘ਤੇ ਪਪਲਪ੍ਰੀਤ ਦਾ ਬਿਆਨ

ਅੰਮ੍ਰਿਤਸਰ ਏਅਰ ਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਪਪਲਪ੍ਰੀਤ ਨੇ ਦੱਸਿਆ ਕਿ ‘ਮੈਂ ਚੜ੍ਹਦੀ ਕਲਾ ਵਿੱਚ ਹਾਂ, ਜੋ ਕੁਝ ਸਾਹਮਣੇ ਆਇਆ ਠੀਕ ਹੈ ਪੁਲਿਸ ਦੇ ਹਿਸਾਬ ਨਾਲ ਮੇਰੀ ਕੱਲ ਹੀ ਗ੍ਰਿਫਤਾਰੀ ਹੋਈ ਹੈ…ਕੱਥੂਨੰਗਲ ਤੋਂ ਹੋਈ ਹੈ’ । 28 ਮਾਰਚ ਨੂੰ ਹੁਸ਼ਿਆਰਪੁਰ ਪਹੁੰਚਣ ਤੋਂ ਬਾਅਦ ਹੀ ਪਪਲਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ ਅਤੇ ਡਰਾਈਵਰ ਜੋਗਾ ਸਿੰਘ ਵੱਖ ਹੋ ਗਏ ਸਨ । IG ਸੁਖਚੈਨ ਸਿੰਘ ਗਿੱਲ ਨੇ ਜਦੋਂ ਪਪਲਪ੍ਰੀਤ ਦੀ ਗ੍ਰਿਫਤਾਰੀ ਬਾਰੇ ਖੁਲਾਸਾ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਖਿਲਾਫ 6 ਹੋਰ ਕੇਸਾਂ ਵਿੱਚ ਵੀ FIR ਦਰਜ ਹੈ ।

10 ਲੋਕਾਂ ਖਿਲਾਫ ਹੁਣ ਤੱਕ NSA ਲੱਗਿਆ

ਵਾਰਿਸ ਪੰਜਾਬ ਦੇ 10 ਲੋਕਾਂ ਖਿਲਾਫ਼ ਹੁਣ ਤੱਕ NSA ਤਹਿਤ ਕਾਰਵਾਈ ਹੋਈ ਹੈ,8 ਪਹਿਲਾਂ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੀ,9ਵਾਂ ਪਪਲਪ੍ਰੀਤ ਸਿੰਘ ਹੈ ਜਿਸ ਨੂੰ ਪੁਲਿਸ ਨੇ ਕੱਥੂਨੰਗਲ ਤੋਂ ਗ੍ਰਿਫਤਾਰ ਕੀਤਾ ਸੀ,ਉਨ੍ਹਾਂ ਨੂੰ ਵੀ NSA ਦੇ ਤਹਿਤ ਅਸਾਮ ਲਿਜਾਇਆ ਗਿਆ ਹੈ, ਉਧਰ IG ਸੁਖਚੈਨ ਸਿੰਘ ਗਿੱਲ ਨੇ ਦੱਸਿਆ ਸੀ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ NSA ਦੇ ਤਹਿਤ ਕਾਰਵਾਈ ਕੀਤੀ ਜਾਵੇਗੀ । ਹਾਲਾਂਕਿ ਅੰਮ੍ਰਿਤਪਾਲ ਸਿੰਘ ਨੂੰ ਹੁਣ ਵੀ ਪੁਲਿਸ ਫੜ ਨਹੀਂ ਸਕੀ ਹੈ । NSA ਕਾਨੂੰਨ ਅਧੀਨ ਅਪੀਲ ਕਰਨ ਦੇ ਲਈ ਪੰਜਾਬ ਸਰਕਾਰ ਨੇ ਐਡਵਾਇਜ਼ਰੀ ਬੋਰਡ ਬਣਾ ਦਿੱਤਾ ਹੈ, ਇਸ ਦੀ ਜਾਣਕਾਰੀ ਮੰਗਲਵਾਰ ਨੂੰ ਸਰਕਾਰ ਨੇ ਹਾਈਕੋਰਟ ਵਿੱਚ ਦਿੱਤੀ ਹੈ । ਸਰਕਾਰ ਨੂੰ ਡਿਟੇਨ ਦਾ ਸਮਾਂ ਵਧਾਉਣ ਦੇ ਲਈ ਐਡਵਾਇਜ਼ਰੀ ਬੋਰਡ ਸਾਹਮਣੇ ਨਵੇਂ ਸਬੂਤ ਰੱਖਣੇ ਹੁੰਦੇ ਹਨ, ਵੱਧ ਤੋਂ ਵੱਧ 1 ਸਾਲ ਤੱਕ ਪੁਲਿਸ NSA ਦੇ ਅਧੀਨ ਕਿਸੇ ਵੀ ਮੁਲਜ਼ਮ ਨੂੰ ਡਿਟੇਨ ਕਰ ਸਕਦੀ ਹੈ । ਉਧਰ ਵਾਰਿਸ ਪੰਜਾਬ ਦੇ ਵਕੀਲ ਨੇ SGPC ਦੇ ਵਕੀਲਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ 8 ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦੇਣ ‘ਤੇ ਸਵਾਲ ਚੁੱਕੇ ਹਨ ਉ੍ਨ੍ਹਾਂ ਨੇ ਕਿਹਾ ਹੈ ਕਿ 6 ਦੇ ਕੇਸ ਉਹ ਲੜ ਰਹੇ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ ਹੈ,ਐੱਸਜੀਪੀਸੀ ਦੇ ਵਕੀਲਾਂ ਨੂੰ ਕਿਸ ਕਾਨੂੰਨ ਦੇ ਤਹਿਤ ਇਜਾਜ਼ਤ ਦਿੱਤੀ ਗਈ ਹੈ।