The Khalas Tv Blog Punjab ਪੰਜਾਬ ਦੀ ਨਾਮਵਰ ਫਿਲਮ ਪ੍ਰੋਡਕਸ਼ਨ ਕੰਪਨੀ “ਰਿਦਮ ਬੁਆਏਜ ਐਂਟਰਟੇਨਮੈਂਟ” ਨੇ ਸਾਰੇ ਕਲਾਕਾਰਾਂ ਦੇ ਗੀਤ ਵਾਪਸ ਲਏ
Punjab

ਪੰਜਾਬ ਦੀ ਨਾਮਵਰ ਫਿਲਮ ਪ੍ਰੋਡਕਸ਼ਨ ਕੰਪਨੀ “ਰਿਦਮ ਬੁਆਏਜ ਐਂਟਰਟੇਨਮੈਂਟ” ਨੇ ਸਾਰੇ ਕਲਾਕਾਰਾਂ ਦੇ ਗੀਤ ਵਾਪਸ ਲਏ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਪੂਰੀ ਦੁਨੀਆ ਵਿੱਚ ਤੇਜ਼ ਹੋ ਰਿਹਾ ਹੈ। ਕਿਸਾਨੀ ਅੰਦੋਲਨ ‘ਚ ਹਰ ਕੋਈ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਸਭ ਦਾ ਇੱਕੋ ਹੀ ਮਕਸਦ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਵਾਇਆ ਜਾਵੇ। ਇਸ ਅੰਦੋਲਨ ‘ਚ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਹਿੱਸਾ ਲੈ ਰਹੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀਜ਼ ਇਸ ਲਈ ਅੱਗੇ ਆ ਰਹੀ ਹੈ।

ਪੰਜਾਬ ਦੀ ਨਾਮਵਰ ਫਿਲਮ ਪ੍ਰੋਡਕਸ਼ਨ ਕੰਪਨੀ “ਰਿਦਮ ਬੁਆਏਜ ਐਂਟਰਟੇਨਮੈਂਟ” ਨੇ ਅੰਬਾਨੀ ਦੀ ਕੰਪਨੀ “ਜੀਓ ਸਾਵਨ ਡਿਜੀਟਲ ਸਟੋਰ” ਦਾ ਮੁੰਕਮਲ ਬਾਈਕਾਟ ਕੀਤਾ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਜੀਓ ਸਾਵਨ ਡਿਜੀਟਲ ਸਟੋਰ ਤੋਂ ਬਿਨਾਂ ਕਿਸੇ ਵਿੱਤੀ ਘਾਟੇ ਦੀ ਪ੍ਰਵਾਹ ਕਰਦਿਆਂ ਆਪਣੀ ਸਾਰੀਆਂ ਫਿਲਮਾਂ ਦੇ ਮਿਊਜ਼ਿਕ, ਗਾਇਕ ਅਮਰਿੰਦਰ ਸਿੰਘ ਗਿੱਲ ਦੇ ਗੀਤਾਂ ਸਮੇਤ ਕੰਪਨੀ ਦੇ ਬਾਕੀ ਕਲਾਕਾਰਾਂ ਤੱਕ ਦੇ ਗੀਤ ਰੋਸ ਵਜੋਂ ਵਾਪਸ ਲੈ ਲਏ ਹਨ।

ਇਹ ਕੰਪਨੀ ਪੰਜਾਬੀ ਕਲਾਕਾਰ ਅਮਰਿੰਦਰ ਗਿੱਲ ਅਤੇ ਕਾਰਜ ਗਿੱਲ ਦੀ ਹੈ। ਇਹ ਕੰਪਨੀ ਅੰਗਰੇਜ, ਬੰਬੂਕਾਟ, ਲਵ ਪੰਜਾਬ, ਲਾਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ, ਵੇਖ ਬਰਾਤਾਂ ਚੱਲੀਆਂ, ਭੱਜੋ ਵੀਰੋ ਵੇ, ਚੱਲ ਮੇਰਾ ਪੁੱਤ ਸਮੇਤ ਦਰਜਨ ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ।

Exit mobile version