International

ਕਿਸਾਨੀ ਅੰਦੋਲਨ : ਅਮਰੀਕਾ ‘ਚ ਭਾਰਤੀ ਦੂਤਾਵਾਸ ਦੇ ਬਾਹਰ 500 ਗੱਡੀਆਂ ਨੇ ਕੀਤਾ ਇਕੱਠ

‘ਦ ਖ਼ਾਲਸ ਬਿਊਰੋ :- ਦਿੱਲੀ ‘ਚ ਛਿੜੇ ਕਿਸਾਨ ਭਰਾਵਾ ਦੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਦੇ ਤਿੰਨ ਕਾਨੂੰਨ ਨੂੰ ਲੈ ਕੇ ਅਮਰੀਕਾ ਦੇ ਨਿਊ ਯਾਰਕ ਵਿਖੇ ਸਥਿਤ ਭਾਰਤੀ ਦੁਤਾਵਾਸ ਦੇ ਬਾਹਰ ਚਾਰ-ਪੰਜ ਸੌ ਦੀ ਗਿਣਤੀ ਵਿੱਚ ਗੱਡੀਆਂ ਦਾ ਵੱਡਾ ਕਾਫਲਾ ਇਕੱਠਾ ਹੋਣ ਹੋਇਆ ਹੈ।

ਜਾਣਕਾਰੀ ਦਿੰਦਿਆਂ ਸਿੱਖ ਲੀਡਰ ਨੇ ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੂੰ ਇਹ ਬੇਣਤੀ ਕੀਤੀ ਹੈ ਕਿ ਜਿੱਥੇ ਅਸੀਂ ਕਿਸਾਨਾਂ ਦੇ ਹੱਕ ਲਈ ਵੱਡੀਆਂ ਰੈਲੀਆਂ ਤੇ ਇਕੱਠ ਕਰ ਰਹੇ ਹਾਂ, ਉੱਥੇ ਹੀ ਸਾਨੂੰ ਅਮਰੀਕਾ ਦੇ ਯੂ.ਐੱਸ ਸੈਨੇਟਰ ਅਤੇ ਯੂ.ਐੱਸ ਕਾਂਗਰਸ ਮੈਨ ਤੱਕ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇੱਕ ਈ-ਮੇਲ ਮੁਹਿੰਮ ਚਲਾਈ ਜਾਵੇ, ਜੋ ਕਿ ਫੇਸਬੁੱਕ ‘ਤੇ ਵੀ ਦੇਖ ਸਕਦੇ ਹੋ ਕਿ ਕਿਸਾਨੀ ਹੱਕਾਂ ਲਈ ਇੱਕ ਚਿੱਠੀ ਪੋਸਟ ਕੀਤੀ ਗਈ ਹੈ।

ਧਰਨੇ ਦੇ ਲੀਡਰ ਨੇ ਕਿਹਾ ਕਿ ਦਿੱਲੀ ਵਿੱਚ ਸਾਡੇ ਵੱਡੇ-ਵੱਡੇਰੇ ਆਪਣੇ ਤੇ ਆਪਣੇ ਬੱਚਿਆ ਦੇ ਭਵਿੱਖ ਲਈ ਦਿਨ-ਰਾਤ ਕੇਂਦਰ ਸਰਕਾਰ ਖਿਲਾਫ ਧਰਨ ਦੇ ਰਹੇ ਹਨ, ਅਤੇ ਸਾਡਾ ਇਹ ਫਰਜ਼ ਬਣਦਾ ਕਿ ਵਿਦੇਸ਼ਾਂ ਦੀ ਸਰਕਾਰਾਂ ਤੱਕ ਵੀ ਇਹ ਆਵਾਜ਼ ਪਹੁੰਚਾਈ ਜਾਵੇ, ਤਾਂ ਜੋ ਵਿਦੇਸ਼ਾਂ ਸਰਕਾਰਾਂ ਵੀ ਟਵੀਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਸੁਨੇਹੇ ਦੇਣ ਕਿ ਕਿਸਾਨਾਂ ਨਾਲ ਕਿਨ੍ਹੀ ਨਾ-ਇਨਸਾਫੀ ਹੋ ਰਹੀ ਹੈ।

ਇੱਕ ਲੋਕਤੰਤਰ ਰਾਜ ਵਿੱਚ ਰੋਹ ਪ੍ਰਦਰਸ਼ਨ ਕਰਨਾ ਬੁਣਿਆਦੀ ਅਧਿਕਾਰ ਮੰਨਿਆ ਜਾਂਦਾ ਹੈ, ਜੋ ਕਿ ਮੋਦੀ ਸਰਕਾਰ ਕਿਸਾਨ ਭਾਈਚਾਰੇ ਤੋਂ ਖੋ ਰਹੀ ਹੈ ਅਤੇ ਦੂਜਾ ਗੋਦੀ ਮੀਡੀਆ ਦੇ ਭਾਰਤ ਦੀ ਮੀਡੀਆ ਉਹ ਸਿੱਖਾਂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨੂੰ ਵੇਖਦਿਆਂ ਆਉਣ ਵਾਲੇ ਸਮੇਂ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।