Punjab

“ਪੰਜਾਬੀ ਆਪਣਾ ਹੱਕ ਮੰਗਦੇ ਨੇ ਪਰ ਕਦੇ ਭੀਖ ਨਹੀਂ ਮੰਗਦੇ”

punjabis-demand-their-rights-but-never-beg

ਸੁਨਾਮ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸੁਨਾਮ ਪਹੁੰਚੇ ਹਨ। ਸ਼ਹੀਦ ਊਧਮ ਸਿੰਘ ਦੇ 84ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਸੁਨਾਮ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਹੈ। ਮੁੱਖ ਮੰਤਰੀ ਮਾਨ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਦੌਰਾਨ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਮਾਨ ਨੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਸਾਨੂੰ ਅੰਗਰੇਜ਼ਾਂ ਤੋਂ ਤਾਂ ਅਜ਼ਾਦੀ ਮਿਲ ਗਈ ਪਰ ਇੱਥੋਂ ਵਾਲਿਆਂ ਤੋਂ ਕਦੋਂ ਅਜ਼ਾਦੀ ਮਿਲੇਗੀ। ਮਾਨ ਨੇ ਕਿਹਾ ਕਿ 15 ਅਗਸਤ ਵਾਲੀ ਅਜ਼ਾਦੀ ਹਾਲੇ ਘਰ ਘਰ ਨਹੀਂ ਪਹੁੰਚੀ। ਮਾਨ ਨੇ ਕਿਹਾ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਵੇਗੀ। ਮਾਨ ਨੇ ਕੇਂਦਰ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਕੌਣ ਹੁੰਦੀ ਹੈ ਸਾਡੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੀ, ਸ਼ਹੀਦਾਂ ਦਾ ਤਾਂ ਪਹਿਲਾਂ ਹੀ ਲੋਕਾਂ ਦੇ ਦਿਲਾਂ ਵਿੱਚ ਬਹੁਤ ਵੱਡਾ ਰੁਤਬਾ ਹੁੰਦਾ ਹੈ।

ਮੁੱਖ ਮੰਤਰੀ ਮਾਨ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਠੋਕਵੇਂ ਜਵਾਬ ਦਿੱਤੇ ਹਨ। ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਮੈਨੂੰ ਡਰਾਮੇ ਬਾਜ਼ ਕਿਹਾ ਕਿ ਹਾਲਾਂਕਿ ਉਸ ਤੋਂ ਵੱਡਾ ਡਰਾਮੇ ਬਾਜ਼ ਕੋਈ ਨਹੀਂ ਹੈ। ਮਾਨ ਨੇ ਕਿਹਾ ਕਿ ਇਹ ਮੁਗ਼ਲਾਂ ਵੇਲੇ ਉਨ੍ਹਾਂ ਨਾਲ ਸੀ ਅੰਗਰੇਜ਼ਾਂ ਵੇਲੇ ਉਨ੍ਹਾਂ ਨਾਲ ਕਾਂਗਰਸ ਸਮੇਂ ਉਨ੍ਹਾਂ ਨਾਲ ਤੇ ਭਾਜਪਾ ਵੇਲੇ ਭਾਜਪਾ ਨਾਲ਼ ਤੇ ਅਕਾਲੀਆਂ ਸਮੇਂ ਅਕਾਲੀਆਂ ‘ਚ ਸੀ ਇਹ ਦੱਸਣ ਵੀ ਲੋਕਾਂ ਨਾਲ਼ ਕਦੋਂ ਸੀ ਤੇ ਕਦੇ ਹੋਣਗੇ ਵੀ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਇੱਕ ਪੈਸਾ ਖਾਣ ਵਾਲੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ, ਉਨ੍ਹਾਂ ਦਾ ਹਿਸਾਬ ਹੋਵੇਗਾ।

ਮਾਨ ਨੇ ਕਿਹਾ ਕਿ ਮਨਪ੍ਰੀਤ ਸਹੁੰਆਂ ਖਾ ਕੇ ਭੁੱਲ ਗਏ ਹਨ। ਮਾਨ ਨੇ ਕਿਹਾ ਕਿ ਮੈਂ ਉੱਥੇ ਹੀ ਖੜ੍ਹਾ ਹਾਂ ਪਰ ਮਨਪ੍ਰੀਤ ਬਾਦਲ ਬਦਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਗਾਲ੍ਹਾਂ ਕੱਢਦੇ ਸੀ ਕਿ ਉਨ੍ਹਾਂ ਨਾਲ ਹੀ ਜਾ ਰਲੇ।

ਮਾਨ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈ ਦੀਆਂ ਕਿਹਾ ਕਿ ਇਨ੍ਹਾਂ ਵੱਲੋਂ ਹਰ ਵੇਲੇ ਕਿਹਾ ਜਾਂਦਾ ਸੀ ਕਿ ਸਰਕਾਰ ਦੀ ਖ਼ਜ਼ਾਨਾ ਖ਼ਾਲੀ ਹੈ। ਮਾਨ ਨੇ ਕਿਹਾ ਕਿ ਸਰਕਾਰਾਂ ਦਾ ਖ਼ਜ਼ਾਨਾ ਕਦੇ ਵੀ ਖ਼ਾਲੀ ਨਹੀਂ ਹੁੰਦਾ। ਮਾਨ ਨੇ ਕਿਹਾ ਕਿ ਲੋਕ 24 ਘੰਟੇ ਟੈਕਸ ਦੇ ਰਹੇ ਨੇ ਪਰ ਇਹ ਕਹਿੰਦੇ ਰਹੇ ਵੀ ਖ਼ਜ਼ਾਨਾ ਖ਼ਾਲੀ ਦਾ ਖ਼ਾਲੀ, ਜਦੋਂ ਮੈਂ ਖ਼ਜ਼ਾਨਾ ਦੇਖਿਆ ਤਾਂ ਉਸ ‘ਚ ਤਾਂ ਬਹੁਤ ਕੁੱਝ ਹੈ ਬੱਸ ਇਨ੍ਹਾਂ ਨੂੰ ਲੋਕਾਂ ਲਈ ਵਰਤਣਾ ਨਹੀਂ ਆਉਂਦਾ ਸੀ ਡੇਢ ਸਾਲ ਹੋ ਗਿਆ ਮੈਨੂੰ CM ਬਣੇ ਨੂੰ ਤੁਸੀਂ ਦੱਸੋ ਮੈਂ ਕਦੇ ਕਿਹਾ ਵੀ ਖ਼ਜ਼ਾਨਾ ਖ਼ਾਲੀ ਹੈ।

ਮਾਨ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਕੋਲ ਬਹੁਤ ਰੁਪਏ ਪਏ ਹਨ, ਬੱਕਰੀ, ਮੁਰਗ਼ੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ। ਨਾਲ ਹੀ ਮਾਨ ਨੇ ਕਿਹਾ ਕਿ ਦਿਹਾੜੀਦਾਰ ਜਿਨ੍ਹਾਂ ਦੀਆਂ ਦਿਹਾੜੀਆਂ ਮਰੀਆਂ ਹਨ ਉਨ੍ਹਾਂ ਦੀ ਵੀ ਪੂਰੀ ਮਦਦ ਕੀਤੀ ਜਾਵੇਗੀ।

ਮਾਨ ਨੇ ਕਿਹਾ ਕਿ ਇਹ ਕਹਿੰਦੇ ਕੇਂਦਰ ਤੋਂ ਪੈਸੇ ਮੰਗਲੋ ਮੈਂ ਕਿਹਾ ਕਿਉਂ ਮੰਗੀਏ ਹੈਗੇ ਨੇ ਸਾਡੇ ਕੋਲ, ਕੁਦਰਤੀ ਆਫ਼ਤਾਂ ਵਾਲੇ ਫ਼ੰਡ ‘ਚ ਬਹੁਤ ਪੈਸਾ ਪਿਆ । ਪੰਜਾਬੀ ਆਪਣਾ ਹੱਕ ਮੰਗਦੇ ਨੇ ਪਰ ਕਦੇ ਭੀਖ ਨਹੀਂ ਮੰਗਦੇ।

ਮਾਨ ਨੇ ਕਿਹਾ ਕਿ ਸਾਰੀ ਕਾਂਗਰਸ ਭਾਜਪਾ ‘ਚ ਚਲੀ ਗਈ, ਕੱਲ੍ਹ ਇਹ ਰਾਜਪਾਲ ਕੋਲ ਗਏ ਪਤਾ ਹੀ ਨਹੀਂ ਲੱਗਿਆ ਵੀ ਕਾਂਗਰਸ ਗਈ ਸੀ ਜਾਂ ਭਾਜਪਾ ਇਨ੍ਹਾਂ ਨੂੰ ਇੱਕ ਪਾਰਟੀ ‘ਚ ਖੜ੍ਹਨਾ ਚਾਹੀਦਾ ਕਿਸੇ ਇੱਕ ਥਾਂ ਤਾਂ ਰੁਕਣ, ਅਸੀਂ ਤਾਂ ਉੱਥੇ ਹੀ ਖੜ੍ਹੇ ਹਾਂ ਜਿੱਥੇ ਪਹਿਲਾਂ ਸੀ, ਪਾਰਟੀਆਂ ਬਦਲਣ ਨਾਲ ਜਿੱਤ ਜਾਣਗੇ ਇਹ ਭੁੱਲ ਜਾਣ। ਮਾਨ ਨੇ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਕਾਂਗਰਸ ਦਾ ਪ੍ਰਧਾਨ ਸੀ ਹੁਣ ਭਾਜਪਾ ਦਾ ਬਣ ਗਿਆ,ਜੋ ਭਾਜਪਾ ਵਾਲੇ ਕੱਛੇ ਪੜਵਾਉਂਦੇ ਰਹੇ ਉਹ ਕਹਿੰਦੇ ਭਾਜਪਾ ਨੇ ਸਾਡਾ ਚੰਗਾ ਮੁੱਲ ਪਾਇਆ।