Punjab

ਅਖੀਰਲੇ ਦਿਨ ਇਨ੍ਹਾਂ ਇਨਕਮ ਟੈਕਸ ਫਾਈਲ ਨਾ ਕਰਨ ਵਾਲਿਆਂ ਦੀ ਮੌਜ !

ਬਿਉਰੋ ਰਿਪੋਰਟ : ਇਨਕਮ ਟੈਕਸ ਰਿਟਰਨ ਫਾਈਲ ਕਰਨ ਦੇ ਲਈ 31 ਜੁਲਾਈ ਅਖੀਰਲਾ ਦਿਨ ਹੈ। ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਅੱਪਡੇਟ ਦੇ ਮੁਤਾਬਕ 31 ਜੁਲਾਈ ਸਵੇਰ ਤੱਕ 6.13 ਕਰੋੜ ਲੋਕ ITR ਫਾਈਲ ਕਰ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਲਗਾਤਾਰ ITR ਫਾਈਲ ਕਰਨ ਦੀ ਅਖੀਰਲੀ ਤਰੀਕ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕੁੱਝ ਲੋਕਾਂ ਦਾ ਮੰਨਣਾ ਹੈ ਹੈ ਕਿ ਖ਼ਜ਼ਾਨਾ ਮੰਤਰਾਲੇ ਵੱਲੋਂ ਇਸ ਦੀ ਅਖੀਰਲੀ ਤਰੀਕ ਅੱਗੇ ਵਧਾਈ ਜਾਵੇਗੀ। ਪਰ ਸਰਕਾਰ ਨੇ ਸਾਫ਼ ਮਨਾ ਕਰ ਦਿੱਤਾ ਹੈ ਕਿ ਅਖੀਰਲੀ ਤਰੀਕ ਨਹੀਂ ਵਧਾਈ ਜਾਵੇਗੀ । ਪਰ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਇਨਕਮ ਟੈਕਸ ਦੇ ਇੱਕ ਨਿਯਮ ਦੇ ਮੁਤਾਬਕ ਜੇਕਰ ਤੁਸੀਂ 31 ਜੁਲਾਈ ਤੱਕ ITR ਨਹੀਂ ਫਾਈਲ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਨਹੀਂ ਦੇਣੀ ਹੋਵੇਗਾ ।

ਛੋਟ ਦੀ ਹੱਦ ਤੋਂ ਘੱਟ ਆਮਦਨੀ ਵਾਲੇ ਨੂੰ ਰਾਹਤ

ਇਨਕਮ ਟੈਕਸ ਮਾਹਰਾਂ ਦੇ ਮੁਤਾਬਕ ਇਨਕਮ ਟੈਕਸ ਦੀ ਧਾਰਾ 234F ਦੇ ਤਹਿਤ ਜੇਕਰ ਕਿਸੇ ਸ਼ਖ਼ਸ ਦੀ ਫਾਇਨਾਂਸ਼ੀਅਲ ਸਾਲ ਦੌਰਾਨ ਕੁੱਲ ਆਮਦਨ ਛੋਟ ਹੱਦ ਤੋਂ ਘੱਟ ਹੈ ਤਾਂ ਤੁਸੀਂ ਜੇਕਰ ਦੇਰ ਨਾਲ ਵੀ ITR ਫਾਈਲ ਕਰਦੇ ਹੋ ਤਾਂ ਤੁਹਾਨੂੰ ਕੋਈ ਫ਼ਰਕ ਨਹੀਂ ਪਏਗਾ । ਅਸਾਨ ਭਾਸ਼ਾ ਵਿੱਚ ਇਹ ਕਹਿ ਸਕਦੇ ਹਾਂ ਕਿ ਜੇਕਰ ਤੁਹਾਡੀ 2022-23 ਵਿੱਚ ਕੁੱਲ ਆਮਦਨੀ ਪੁਰਾਣੀ ਰਿਜੀਮ ਦੇ ਮੁਤਾਬਕ ਢਾਈ ਲੱਖ ਜਾਂ ਉਸ ਤੋਂ ਘੱਟ ਹੈ ਤਾਂ ਤੁਹਾਡੇ ‘ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਹੈ । ਇਸ ਨਿਯਮ ਦੇ ਤਹਿਤ ਤੁਹਾਨੂੰ 31 ਜੁਲਾਈ ਦੇ ਬਾਅਦ ਵੀ ਇਨਕਮ ਟੈਕਸ ਫਾਈਲ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲੱਗੇਗਾ । ਤੁਹਾਡੇ ਵੱਲੋਂ ਫਾਈਲ ਕੀਤਾ ਗਿਆ ITR ਜ਼ੀਰੋ ਮੰਨਿਆ ਜਾਵੇਗਾ

ਦੇਰ ਨਾਲ ਫਾਈਲ ਹੋਣ ‘ਤੇ ਜੁਰਮਾਨਾ ਲੱਗੇਗਾ

ਜੇਕਰ ਤੁਸੀਂ ਇਨਕਮ ਟੈਕਸ ਦੇ ਦਾਇਰੇ ਵਿੱਚ ਆਉਂਦੇ ਹੋ ਅਤੇ ITR ਫਾਈਲ ਕਰਨਾ ਭੁੱਲ ਜਾਂਦੇ ਹੋ ਤਾਂ ਤੁਸੀਂ ਦੇਰ ਨਾਲ ਫਾਈਲ ਕਰ ਸਕਦੇ ਹੋ ਹਾਲਾਂਕਿ ਇਸ ‘ਤੇ ਤੁਹਾਨੂੰ ਫਾਇਲਿੰਗ ‘ਤੇ ਲੱਗਣ ਵਾਲਾ ਜੁਰਮਾਨਾ ਦੇਣਾ ਹੋਵੇਗਾ। ਜੇਕਰ ਕੋਈ ਟੈਕਸ ਪੇਅਰ ਅਖੀਰਲੀ ਤਰੀਕ ਦੇ ਬਾਅਦ ITR ਫਾਈਲ ਕਰਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਹਾਲਾਂਕਿ ਦੇਰ ਨਾਲ ITR ਦਾਖਲ ਕਰਨ ‘ਤੇ 1,000 ਰੁਪਏ ਦਾ ਜੁਰਮਾਨਾ ਉਨ੍ਹਾਂ ‘ਤੇ ਲੱਗੇਗਾ ਜਿਨ੍ਹਾਂ ਦੀ ਆਮਦਨ ਵਿੱਤੀ ਸਾਲ ਵਿੱਚ 5 ਲੱਖ ਤੋਂ ਜ਼ਿਆਦਾ ਨਹੀਂ ਹੈ ।

ਜੇਕਰ ਟੈਕਸਪੇਅਰ ਆਪਣਾ ITR ਫਾਈਲ ਨਹੀਂ ਕਰਦਾ ਹੈ ਤਾਂ ਉਨ੍ਹਾਂ ਨੂੰ ਮੌਜੂਦਾ ਸਾਲ ਵਿੱਚ ਹੋਏ ਨੁਕਸਾਨ ਨੂੰ ਅੱਗੇ ਨਹੀਂ ਵਧਾ ਸਕਦੇ ਹਨ । ਇਸ ਦੇ ਇਲਾਵਾ ਜੇਕਰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਣ ਦੇ ਬਾਅਦ ਵੀ ਜਾਣਬੁੱਝ ਕੇ ਆਪਣਾ ਰਿਟਰਨ ਫਾਈਲ ਕਰਨ ਵਿੱਚ ਫ਼ੇਲ੍ਹ ਹੁੰਦੇ ਹੋ ਤਾਂ ਉਨ੍ਹਾਂ ਨੂੰ ਮੁਕੱਦਮੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।