International Punjab

19 ਸਾਲ ਦੇ ਨੌਜਵਾਨ ਨੇ ਕੈਨੇਡਾ ਦੀ ਵੱਡੀ ਯੂਨੀਵਰਸਿਟੀ ’ਚ ਗੱਡੇ ਝੰਡੇ! ਚਾਰੇ ਪਾਸੇ ਚਰਚਾ

19 ਸਾਲਾਂ ਦੇ ਪੰਜਾਬੀ ਮੁੰਡੇ ਨੇ ਵਿਦੇਸ਼ ਦੀ ਧਰਤੀ ’ਤੇ ਇਤਿਹਾਸ ਸਿਰਜ ਦਿੱਤਾ ਹੈ। ਪਟਿਆਲਾ ਦੇ ਘਨੌਰ ਦਾ ਰਹਿਣ ਵਾਲੇ ਹਰਕੀਰਤ ਸੰਧੂ ਨੂੰ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਸਹਾਇਕ ਅਧਿਆਪਕ ਦੀ ਨੌਕਰੀ ਪੇਸ਼ ਕੀਤੀ ਗਈ ਹੈ। ਹਾਲਾਂਕਿ ਉਹ ਆਪ ਅਜੇ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦਾ ਵਿਦਿਆਰਥੀ ਹੈ।

ਹਰਕੀਰਤ ਸੰਧੂ ਐਡਮਿੰਟਨ ਯੂਨੀਵਰਸਿਟੀ ਅਲਬਰਟਾ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ ਜਿਥੇ ਉਸ ਨੇ ਸਤੰਬਰ 2023 ਵਿੱਚ ਅਪਣੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਪਹਿਲੇ ਸਮੈਸਟਰ ਵਿੱਚ 97 ਫ਼ੀਸਦੀ ਅੰਕ ਹਾਸਲ ਕੀਤੇ ਹਨ।

ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਯੂਨੀਵਰਸਿਟੀ ਨੇ ਪਹਿਲੇ ਸਮੈਸਟਰ ਤੋਂ ਬਾਅਦ ਹੀ ਹਰਕੀਰਤ ਸੰਧੂ ਨੂੰ ਵਲੰਟੀਅਰ ਟਿਊਟਰ ਬਣਾ ਦਿੱਤਾ ਹੈ। ਹੁਣ ਮਈ 2024 ਵਿੱਚ ਯੂਨੀਵਰਸਿਟੀ ਨੇ ਉਸ ਨੂੰ ਪਾਰਟ ਟਾਈਮ ਕੰਮ ਵਜੋਂ ਸਹਾਇਕ ਅਧਿਆਪਕ ਵਜੋਂ ਨਿਯੁਕਤ ਕਰ ਲਿਆ ਹੈ।

ਹੁਣ ਹਰਕੀਰਤ ਸੰਧੂ ਆਪ ਵੀ ਪੜ੍ਹੇਗਾ ਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਏਗਾ। ਮਹਿਜ਼ 19 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਦੀ ਉਪਲੱਬਧੀ ਹਾਸਲ ਕਰਨ ਕਰਕੇ ਹਰਕੀਰਤ ਸੰਧੂ ਦੀ ਵਾਹ-ਵਾਹ ਹੋ ਰਹੀ ਹੈ।

ਇਹ ਵੀ ਪੜ੍ਹੋ – ਜੇਲ੍ਹ ਤੋਂ ਹੀ ਹੋਵੇਗੀ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ, ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ