ਬਿਊਰੋ ਰਿਪੋਰਟ : ਪੰਜਾਬੀ ਮਿਊਜ਼ਿਕ ਸਨਅਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ । ਗਾਇਕ ਰਣਜੀਤ ਸਿੰਘ ਨੇ ਆਪਣੀ ਜਾਨ ਦੇ ਦਿੱਤੀ ਹੈ । ਉਨ੍ਹਾਂ ਦੀ ਲਾਸ਼ ਰੇਲਵੇ ਟਰੈਕ ‘ਤੇ ਮਿਲੀ ਹੈ । ਗਾਇਕ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਕਿਉਂ ਕੀਤਾ ਇਸ ਬਾਰੇ ਉਨ੍ਹਾਂ ਦੀ ਪਤਨੀ ਨੇ ਵੱਡਾ ਖ਼ੁਲਾਸਾ ਕੀਤਾ ਹੈ । ਪੁਲਿਸ ਨੇ ਉਨ੍ਹਾਂ ਦੇ ਬਿਆਨਾਂ ਦੇ ਅਧਾਰ ‘ਤੇ ਹੀ 306,506,34 IPC ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪਤਨੀ ਨੇ ਦੱਸਿਆ ਹੈ ਕਿ ਗਾਇਕ ਰਣਜੀਤ ਸਿੰਘ ਦਾ ਆਪਣੇ ਰਿਸ਼ਤੇਦਾਰਾਂ ਨਾਲ ਲੜਾਈ ਝਗੜਾ ਚੱਲ ਰਿਹਾ ਸੀ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ, ਪਰ ਰਿਸ਼ਤੇਦਾਰਾਂ ਨਾਲ ਲੈਣ-ਦੇਣ ਨੂੰ ਲੈ ਕੇ ਕਾਫ਼ੀ ਵਿਵਾਦ ਸੀ। ਜਿਸ ਨੂੰ ਲੈ ਕੇ ਰਣਜੀਤ ਸਿੰਘ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਸਨ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਲਿਆ। ਪਰ ਵੱਡਾ ਸਵਾਲ ਇਹ ਹੈ ਅਜਿਹੀ ਕਿਹੜਾ ਪਰਿਵਾਰਿਕ ਵਿਵਾਦ ਸੀ ਜਿਸ ਦੀ ਵਜ੍ਹਾ ਕਰਕੇ ਰਣਜੀਤ ਸਿੰਘ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ।
ਕੀ ਕੋਈ ਰਣਜੀਤ ਸਿੰਘ ਨੂੰ ਕਿਸੇ ਚੀਜ਼ ਨੂੰ ਲੈ ਕੇ ਬਲੈਕਮੇਲ ਕਰ ਰਿਹਾ ਸੀ ? ਕੀ ਪੈਸਿਆਂ ਦਾ ਕੋਈ ਵਿਵਾਦ ਸੀ ? ਕੀ ਉਨ੍ਹਾਂ ਨੇ ਕਿਸੇ ਨੂੰ ਕੋਈ ਪੈਸੇ ਦਿੱਤੇ ਸਨ ਜਾਂ ਲਏ ਸਨ ਜਿਸ ਨੂੰ ਲੈ ਕੇ ਇਨ੍ਹਾਂ ਜ਼ਿਆਦਾ ਵਿਵਾਦ ਹੋ ਗਿਆ ਕਿ ਉਨ੍ਹਾਂ ਨੂੰ ਆਪਣੀ ਲੈਣ ਲੈਣ ‘ਤੇ ਮਜਬੂਰ ਕਰ ਦਿੱਤਾ । ਕੀ ਜਾਇਦਾਦ ਦਾ ਕੋਈ ਵਿਵਾਦ ਸੀ ? ਇਹ ਸਾਰੇ ਸਵਾਲ ਪੁਲਿਸ ਦੀ ਜਾਂਚ ਦੇ ਕੇਂਦਰ ਵਿੱਚ ਹਨ, ਜਿਨ੍ਹਾਂ ਦਾ ਜਵਾਬ ਰਣਜੀਤ ਸਿੰਘ ਵੱਲੋਂ ਚੁੱਕੇ ਗਏ ਕਦਮ ਬਾਰੇ ਖ਼ੁਲਾਸਾ ਕਰ ਸਕਦਾ ਹੈ।
ਰੇਲਵੇ ਨੂੰ ਟਰੈਕ ਤੋਂ ਇੱਕ ਲਾਸ਼ ਪੁਲਿਸ ਨੂੰ ਮਿਲੀ ਸੀ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਗਾਇਕ ਰਣਜੀਤ ਸਿੰਘ ਦੀ ਹੈ ਜੋ ਸੁਨਾਮ ਦੇ ਰਹਿਣ ਵਾਲੇ ਸਨ । ਇਸ ਦੌਰਾਨ GRP ਦੇ ਨਰਦੇਵ ਸਿੰਘ ਦੱਸਿਆ ਹੈ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇਹ ਸਸਕਾਰ ਦੇ ਲਈ ਦੇ ਦਿੱਤੀ ਜਾਵੇਗੀ ।
ਗਾਇਕ ਰਣਜੀਤ ਸਿੰਘ ਦੀ ਦਰਦਨਾਕ ਮੌਤ ਨਾਲ ਮਿਊਜ਼ਿਕ ਸਨਅਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਦੇ ਪਰਿਵਾਰ ਵਿਵਾਦ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ ਇਨ੍ਹਾਂ ਵਿੱਚੋਂ ਗਾਇਕ ਸਤਵਿੰਦਰ ਬੁੱਗਾ ਅਤੇ ਜੋਤੀ ਨੂਰਾਂ ਨਾਂ ਵੀ ਸ਼ਾਮਲ ਹੈ ।