‘ਦ ਖ਼ਾਲਸ ਬਿਊਰੋ :- ਪੰਜਾਬ ਯੂਥ ਕਾਂਗਰਸ ਹੁਣ ਸਿੱਧੂ ਮੂਸੇਵਾਲਾ ਦੇ ਨਾਂ ਦੇ ਜ਼ਰੀਏ ਨੌਜਵਾਨਾਂ ਨੂੰ ਆਪਣੀ ਪਾਰਟੀ ਨਾਲ ਜੋੜਨਾ ਚਾਹੁੰਦੀ ਹੈ। ਪੰਜਾਬ ਯੂਥ ਕਾਂਗਰਸ ਅਤੇ ਚੰਡੀਗੜ੍ਹ ਯੂਥ ਕਾਂਗਰਸ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ਇੱਕ ਪ੍ਰਤਿਭਾ ਖੋਜ ਪ੍ਰੋਗਰਾਮ ਇੰਡੀਆਜ਼ ਰਾਈਜ਼ਿੰਗ ਟੈਲੇਂਟ ਦੀ ਸ਼ੁਰੂਆਤ ਕੀਤੀ ਹੈ,ਪੰਜਾਬ ਅਤੇ ਚੰਡੀਗੜ੍ਹ ਤੋਂ 15 ਤੋਂ 35 ਸਾਲ ਦੀ ਉਮਰ ਵਰਗ ਦੇ ਵੱਖ-ਵੱਖ ਵਰਗਾਂ ਜਿਵੇਂ ਕਿ ਗਾਇਕੀ,ਕਾਮੇਡੀ,ਮਿਮਿਕਰੀ ਵਿੱਚ ਐਂਟਰੀਆਂ ਪ੍ਰਾਪਤ ਕਰਨ ਲਈ ਇੱਕ ਮੋਬਾਈਲ ਨੰਬਰ 7706061313 ਲਾਂਚ ਕੀਤਾ ਗਿਆ ਹੈ, ਪ੍ਰੋਗਰਾਮ ਦਾ ਵਿਸ਼ਾ ਵੱਖ-ਵੱਖ ਪ੍ਰਤਿਭਾਵਾਂ ਰਾਹੀਂ ਸਿਆਸੀ ਮੁੱਦਿਆਂ ਨੂੰ ਉਠਾਉਣਾ ਹੈ।
ਬਰਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਇੱਕ ਅਮੀਰ ਸੱਭਿਆਚਾਰ, ਅਮੀਰ ਇਤਿਹਾਸ ਹੈ ਅਤੇ ਪੰਜਾਬ ਨੂੰ ਕਲਾ ਦੇ ਘੇਰੇ ਵਿੱਚ ਜੋ ਵੀ ਦਰਸਾਇਆ ਗਿਆ ਹੈ, ਉਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ, ਇਸ ਦੇ ਨਾਲ ਹੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿਲਾ ਸਸ਼ਕਤੀਕਰਨ, ਨਸ਼ਿਆਂ ਅਤੇ ਗੈਂਗਸਟਰ ਵਰਗੇ ਮੌਜੂਦਾ ਸਬੰਧਤ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਨੂੰ ਕਲਾ ਦੇ ਰੂਪ ਦੁਆਰਾ ਉਜਾਗਰ ਕੀਤਾ ਜਾਣਾ ਚਾਹੀਦਾ ਹੈ।
ਢਿੱਲੋਂ ਨੇ ਕਿਹਾ, ਇਸ ਪ੍ਰਤਾਯੋਗਤਾ ਰਾਹੀਂ ਨੌਜਵਾਨਾਂ ਨੂੰ ਸਮਾਜ ਨਾਲ ਸਬੰਧਤ ਮੁੱਦਿਆਂ ‘ਤੇ ਸਮਾਜਿਕ ਮੁੱਦਿਆਂ ‘ਤੇ ਬੋਲਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਸਿੱਧੂ ਮੂਸੇਵਾਲਾ ਨੂੰ ਢੁਕਵੀਂ ਸ਼ਰਧਾਂਜਲੀ ਵਜੋਂ ਪਲੇਟਫਾਰਮਾਂ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਭਰਪੂਰ ਮੌਕਾ ਦਿੱਤਾ ਜਾਵੇਗਾ। ਕਲਾਕਾਰੀ ਰਾਹੀਂ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕੀਤਾ ਜਾਏਗਾ ਜੌ ਕਿ ਇਕ ਆਮ ਸਿਆਸਤਦਾਨ ਨਾਲੋਂ ਕਿਤੇ ਵੱਧ ਦਰਸ਼ਕਾਂ ਤੱਕ ਪਹੁੰਚਦਾ ਹੈ, ਇਸ ਲਈ ਨੌਜਵਾਨਾਂ ਨੂੰ ਮੁੱਦੇ ਉਠਾਉਣ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਯੂਥ ਕਾਂਗਰਸ ਇਸ ਵਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ,ਪ੍ਰੋਗਰਾਮ ਦੀ ਸ਼ੁਰੂਆਤ ਗਾਇਕਾ ਅਫਸਾਨਾ ਖਾਨ ਨੇ ਸਾਜ਼ ਸੁਪਰਬੁਆਏ,ਲਾਡੀ ਖਾਨਗੜ੍ਹ ਅਤੇ ਆਸ਼ੀਸ਼ ਬੀਟ ਬਾਕਸ ਕਲਾਕਾਰ ਦੇ ਨਾਲ ਕੀਤੀ ।