India International Punjab Sports

Commonwealth games: ਵੇਟਲਿਫਟਿੰਗ ‘ਚ ਭਾਰਤ ਨੇ ਮਾਰਿਆ ਛਿੱਕਾ ! ਹਾਕੀ ਤੇ ਬਾਕਸਿੰਗ ਨੇ ਵੀ ਦਿਲ ਜਿੱਤਿਆ

‘ਦ ਖ਼ਾਲਸ ਬਿਊਰੋ :- ਬਰਮਿੰਘਮ ਵਿੱਚ ਖੇਡੇ ਜਾ ਰਹੇ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੇ ਹੁਣ ਤੱਕ ਕੁਲ ਛੇ ਮੈਡਲ ਆਪਣੇ ਨਾਂ ਕੀਤੇ ਹਨ। ਹਾਲਾਂਕਿ, ਸਾਰੇ ਮੈਡਲ ਵੇਟਲਿਫਟਿੰਗ ਕੈਟਾਗਿਰੀ ਵਿੱਚ ਵੀ ਮਿਲੇ ਹਨ। ਭਾਰਤੀ ਨੌਜਵਾਨ ਵੇਟਲਿਫਟਰ ਅਚਿੰਤਾ ਸ਼ੇਓਲੀ ਨੇ ਕਾਮਨਵੈਲਥ ਖੇਡਾਂ 2022 ਵਿੱਚ ਇਤਿਹਾਸ ਰਚ ਦਿੱਤਾ ਹੈ। 20 ਸਾਲਾ ਅਚਿੰਤ ਨੇ ਪੁਰਸ਼ਾਂ ਦੇ 73 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਤੀਜਾ ਸੋਨ ਤਗਮਾ ਹੈ। ਪੱਛਮੀ ਬੰਗਾਲ ਦੇ 21 ਸਾਲਾ ਅਚਿੰਤਾ ਸ਼ੇਓਲੀ ਨੇ ਸਨੈਚ ਵਿੱਚ 143 ਕਿਲੋ ਭਾਰ ਚੁੱਕਿਆ, ਜੋ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਹੈ। ਉਸਨੇ ਕਲੀਨ ਐਂਡ ਜਰਕ ਵਿੱਚ 170 ਕਿਲੋ ਸਮੇਤ ਕੁੱਲ 313 ਕਿਲੋਗ੍ਰਾਮ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ। ਪਿਛਲੇ ਸਾਲ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਸ਼ੂਲੀ ਨੇ ਤੀਜੀ ਕੋਸ਼ਿਸ਼ ‘ਚ ਦੋਵੇਂ ਸਰਵੋਤਮ ਲਿਫਟਾਂ ਕੀਤੀਆਂ, ਮਲੇਸ਼ੀਆ ਦੇ ਈ ਹਿਦਾਇਤ ਮੁਹੰਮਦ ਨੇ ਚਾਂਦੀ ਅਤੇ ਕੈਨੇਡਾ ਦੇ ਸ਼ਾਦ ਦਰਸਿਗਨੀ ਨੇ ਕ੍ਰਮਵਾਰ 303 ਅਤੇ 298 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਵੇਟਲਿਫਟਿੰਗ ਦੀ ਮੇਨਜ਼ 81 ਕਿਲੋਗ੍ਰਾਮ ਵੇਟ ਕੈਟਾਗਿਰੀ ਵਿੱਚ ਭਾਰਤ ਦੇ ਅਜੇ ਸਿੰਘ ਮੈਡਲ ਜਿੱਤਣ ਤੋਂ ਰਹਿ ਗਏ। ਉਨ੍ਹਾਂ ਨੇ ਸਨੈਚ ਅਤੇ ਕਲੀਨ ਐਂਡ ਜਰਕ ਮਿਲਾ ਕੇ 319 ਕਿਲੋਗ੍ਰਾਮ ਭਾਰ ਉਠਾਇਆ ਅਤੇ ਚੌਥੇ ਸਥਾਨ ਉੱਤੇ ਰਹੇ। ਇੰਗਲੈਂਡ ਦੇ ਕ੍ਰਿਸ ਮਰੇ ਨੇ ਗੇਮਜ਼ ਰਿਕਾਰਡ ਦੇ ਨਾਲ ਗੋਲਡ ਮੈਡਲ ਜਿੱਤਿਆ।

ਭਾਰਤ ਨੇ ਹੁਣ ਤੱਕ ਤਿੰਨ ਸੋਨ ਤਗਮੇ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ। 30 ਜੁਲਾਈ ਤੋਂ ਪਹਿਲਾਂ ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਸੰਕੇਤ ਮਹਾਦੇਵ ਸਰਗਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਗੁਰੂਰਾਜਾ ਪੁਜਾਰੀ ਨੇ 61 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਓਲੰਪਿਕ ਤਮਗਾ ਜੇਤੂ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ ‘ਚ ਸੋਨ ਤਮਗਾ ਜਿੱਤਿਆ। ਬਿੰਦਿਆਰਾਣੀ ਦੇਵੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਚੌਥਾ ਤਮਗਾ ਦਿਵਾਇਆ। ਉਸ ਨੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਭਾਰਤ ਦੇ ਯੁਵਾ ਸਨਸਨੀ ਜੇਰੇਮੀ ਲਾਲਰਿਨੁੰਗਾ ਨੇ 67 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਵੇਟਲਿਫਟਿੰਗ ਵਿੱਚ ਭਾਰਤ ਦਾ ਇਹ 131ਵਾਂ ਤਮਗਾ ਹੈ। ਭਾਰਤ ਨਾਲੋਂ ਸਿਰਫ਼ ਆਸਟ੍ਰੇਲੀਆ ਨੇ ਹੀ ਜ਼ਿਆਦਾ ਤਮਗੇ ਜਿੱਤੇ ਹਨ।

ਕਾਮਨਵੈਲਥ ਗੇਮਜ਼ ਦੇ ਚੌਥੇ ਦਿਨ ਭਾਰਤ ਦੇ ਸਟਾਰ ਬਾਕਸਰ ਅਮਿਤ ਪੰਘਾਲ ਨੇ ਵਨਾਤੂ ਦੇ ਨਾਮਰੀ ਬੇਰੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 48-51 ਕਿਲੋਗ੍ਰਾਮ ਯਾਨਿ ਫਲਾਈਵੇਟ ਕੈਟਾਗਿਰੀ ਵਿੱਚ ਅਮਿਤ ਨੇ ਨਾਮਰੀ ਬੇਰੀ ਨੂੰ 5-0 ਨਾਲ ਹਰਾ ਕੇ ਮੁਕਾਬਲਾ ਆਪਣੇ ਨਾਮ ਕਰ ਲਿਆ ਹੈ।

ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਲਾਅਨਬਾਲ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਭਾਰਤ ਦੀ ਕੋਈ ਟੀਮ ਲਾਅਨਬਾਲ ਦੇ ਫਾਈਨਲ ਵਿੱਚ ਪਹੁੰਚੀ ਹੈ ਅਤੇ ਮਹਿਲਾ ਟੀਮ ਨੇ ਆਪਣਾ ਮੈਡਲ ਪੱਕਾ ਕਰ ਲਿਆ ਹੈ। ਭਾਰਤ ਦੀ ਵੂਮੇਨ ਫਾਰ ਟੀਮ ਨੇ ਨਿਊਜ਼ੀਲੈਂਡ ਨੂੰ ਸੈਮੀ ਫਾਈਨਲ ਵਿੱਚ 16-13 ਨਾਲ ਮਾਤ ਦਿੱਤੀ ਅਤੇ ਫਾਈਨਲ ਵਿੱਚ ਜਗ੍ਹਾ ਬਣਾਈ। ਹੁਣ ਫਾਈਨਲ ਵਿੱਚ ਭਾਰਤੀ ਮਹਿਲਾ ਟੀਮ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਫਾਈਨਲ ਮੁਕਾਬਲਾ ਦੋ ਅਗਸਤ ਨੂੰ ਖੇਡਿਆ ਜਾਵੇਗਾ। ਹੁਣ ਫਾਈਨਲ ਵਿੱਚ ਸਾਊਥ ਅਫ਼ਰੀਕਾ ਦੇ ਨਾਲ ਮੁਕਾਬਲਾ ਹੋਵੇਗਾ। ਸਾਲ 1930 ਤੋਂ ਕਾਮਨਵੈਲਥ ਗੇਮਜ਼ ਵਿੱਚ ਲਾਅਨ ਬਾਲ ਖੇਡਿਆ ਜਾ ਰਿਹਾ ਹੈ ਪਰ ਅੱਜ ਤੱਕ ਟੀਮ ਇੰਡੀਆ ਫਾਈਨਲ ਵਿੱਚ ਨਹੀਂ ਪਹੁੰਚ ਪਾਈ ਸੀ।

ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਉਮੀਦਾਂ ਮੁਤਾਬਕ ਜੇਤੂ ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਨੇ ਪੂਲ ਬੀ ਵਿੱਚ ਘਾਨਾ ਨੂੰ 11-0 ਨਾਲ ਹਰਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ।

ਅੱਜ ਖੇਡਾਂ ਦੇ ਚੌਥੇ ਦਿਨ 28 ਗੋਲਡ ਮੈਡਲ ਦਾਅ ਉੱਤੇ ਹਨ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗੋਲਡ ਸਵੀਮਿੰਗ ਵਿੱਚ ਹੋਣਗੇ। ਜਿਮਨਾਸਟਿਕ ਅਤੇ ਜੂਡੋ ਵਿੱਚ 5-5 ਗੋਲਡ ਅਤੇ ਵੇਟਲਿਫਟਿੰਗ ਵਿੱਚ 3 ਗੋਲਡ ਦੇ ਲਈ ਮੁਕਾਬਲੇ ਹੋਣਗੇ।