Punjab

ਗੋਬਿੰਦ ਸਾਗਰ ਝੀਲ ਨੇ ਨਿਗਲੇ ਪੰਜਾਬ ਦੇ 7 ਨੌਜਵਾਨ, 1 ਨੂੰ ਬਚਾਉਣ ਲਈ 6 ਨੇ ਮਾਰੀ ਛਾਲ

ਨੈਨਾ ਦੇਵੀ ਦੇ ਦਰਸ਼ਨਾਂ ਲਈ 11 ਲੋਕ ਇਕੱਠੇ ਆਏ ਸਨ

‘ਦ ਖ਼ਾਲਸ ਬਿਊਰੋ :- ਸੋਮਵਾਰ ਨੂੰ ਦਰ ਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਗੋਬਿੰਦ ਸਾਗਰ ਝੀਲ ਵਿੱਚ 7 ਨੌਜਵਾਨ ਡੁੱਬ ਗਏ, ਹਾ ਦਸਾ ਦੁਪਹਿਰ 3 ਵਜੇ ਹੋਇਆ, ਗਰੀਬਨਾਥ ਮੰਦਰ ਦੇ ਕੋਲ ਝੀਲ ਵਿੱਚ ਇੱਕ ਨੌਜਵਾਨ ਡੁੱਬ ਗਿਆ। ਉਸ ਨੂੰ ਬਚਾਉਣ ਦੇ ਲਈ 6 ਨੌਜਵਾਨਾਂ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਉਹ ਵੀ ਪਾਣੀ ਵਿੱਚ ਡੁੱਬ ਗਏ। ਸਾਰੇ ਮ੍ਰਿਤ ਕ ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਗੋਤਾਖੋਰਾਂ ਨੇ ਸਾਰੇ ਨੌਜਵਾਨਾਂ ਦੀ ਲਾ ਸ਼ ਝੀਲ ਤੋਂ ਕੱਢ ਲਈ ਹੈ।

ਦੱਸਿਆ ਜਾ ਰਿਹਾ ਹੈ ਕਿ 11 ਨੌਜਵਾਨ ਨੈਨਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ, ਦਰਸ਼ਨ ਕਰਨ ਤੋਂ ਬਾਅਦ ਬਾਬਾ ਬਾਲਕ ਨਾਥ ਮੰਦਰ ਦਰਸ਼ਨ ਕਰਨ ਨਿਕਲੇ। ਦੁਪਹਿਰ 12 ਵਜੇ ਬਾਬਾ ਗਰੀਬਨਾਥ ਮੰਦਰ ਪਹੁੰਚੇ, ਦਰਸ਼ਨਾਂ ਦੇ ਬਾਅਦ ਇੱਕ ਨੌਜਵਾਨ ਝੀਲ ਵਿੱਚ ਨਹਾਉਣ ਦੇ ਲਈ ਗਿਆ ਪਰ ਉਹ ਪਾਣੀ ਦੀ ਗਹਿਰਾਈ ਨਹੀਂ ਨਾਪ ਸਕਿਆ ਅਤੇ ਡੁੱਬ ਗਿਆ। ਉਸ ਨੂੰ ਬਚਾਉਣ ਦੇ ਲਈ ਉਸ ਦੇ ਸਾਥੀ ਵੀ ਝੀਲ ਵਿੱਚ ਗਏ ਪਰ ਮੀਂਹ ਦੀ ਵਜ੍ਹਾ ਕਰਕੇ ਪਾਣੀ ਦਾ ਬਹਾਵ ਇੰਨਾਂ ਜ਼ਿਆਦਾ ਸੀ ਕਿ ਕੋਈ ਵੀ ਨਹੀਂ ਬਚ ਸਕਿਆ। ਬਾਕੀ ਸਾਥੀ ਸ਼ੋਰ ਮਚਾਉਂਦੇ ਰਹੇ ਪਰ ਕੋਈ ਵੀ ਗੋਤਾਖੋਰ ਮੌਕੇ ‘ਤੇ ਨਹੀਂ ਮੌਜੂਦ ਸੀ। ਜਿੰਨਾਂ 7 ਨੌਜਵਾਨਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚੋਂ 6 ਨੌਜਵਾਨ 16 ਤੋਂ 19 ਸਾਲ ਦੀ ਉਮਰ ਦੇ ਸਨ ਜਦਕਿ ਇੱਕ 32 ਸਾਲ ਦਾ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਮੋਹਾਲੀ ਦੇ ਨਾਲ ਲੱਗ ਦੇ ਬਨੂੜ ਦੇ ਰਹਿਣ ਵਾਲੇ ਹਨ। ਝੀਲ ਵਿੱਚ ਡੁੱਬਣ ਵਾਲਿਆਂ ਦੇ ਨਾਂ 35 ਸਾਲ ਦਾ ਪਵਨ, 19 ਸਾਲ ਦਾ ਰਮਨ ਕੁਮਾਰ, 17 ਸਾਲ ਦਾ ਲਾਭ ਸਿੰਘ,ਲਖਬੀਰ ਸਿੰਘ, ਅਰੁਣ ਕੁਮਾਰ, ਵਿਸ਼ਾਲ ਕੁਮਾਰ,ਸਿਵਾ ਹਨ।