Punjab

ਅਗਲੇ 5 ਘੰਟਿਆਂ ‘ਚ ਪੰਜਾਬ ਦੇ ਇਨ੍ਹਾਂ 9 ਜ਼ਿਲ੍ਹਿਆਂ ‘ਚ ਤੇਜ਼ ਮੀਂਹ ਦਾ ਵੱਡਾ ਅਲਰਟ !

 

ਬਿਊਰੋ ਰਿਪੋਰਟ : ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਵਿੱਚ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਅਤੇ ਪੂਰੇ ਹਫਤੇ ਦੇ ਲਈ ਮੀਂਹ ਨੂੰ ਲੈਕੇ ਵੱਡਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਿਤ ਅਗਲੇ 4 ਤੋਂ 5 ਘੰਟੇ ਤੱਕ ਮੋਹਾਲੀ,ਪਟਿਆਲਾ ਅਤੇ ਚੰਡੀਗੜ੍ਹ ਵਿੱਚ ਜ਼ਬਰਦਸਤ ਮੀਂਹ ਪਏਗਾ। ਇਹ ਇਲਾਕੇ ਮੀਂਹ ਤੋਂ ਸਭ ਤੋਂ ਵੱਧ ਪ੍ਰਭਾਵਿਕ ਇਲਾਕੇ ਹਨ । ਇਸ ਤੋਂ ਇਲਾਵਾ ਮਾਲਵੇ ਵਿੱਚ ਪੂਰਾ ਦਿਨ RED ALERT ਜਾਰੀ ਕੀਤਾ ਗਿਆ ਹੈ । 9 ਜ਼ਿਲ੍ਹੇ ਅਜਿਹੇ ਹਨ ਜਿਸ ਦੇ ਲਈ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ । ਇਨ੍ਹਾਂ ਵਿੱਚ ਲੁਧਿਆਣਾ,ਬਰਨਾਲਾ,ਮਾਨਸਾ,ਸੰਗਰੂਰ, ਮਲੋਰਕੋਟਲਾ,ਫਤਿਹਗੜ੍ਹ ਸਾਹਿਬ,ਰੋਪੜ,ਪਟਿਆਲਾ ਅਤੇ ਮੋਹਾਲੀ ਵਿੱਚ ਪੂਰਾ ਦਿਨ ਮੀਂਹ ਦਾ ਅਲਰਟ ਹੈ ।

ਪਟਿਆਲਾ ਵਿੱਚ ਘੱਗਰ ਦਰਿਆ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ ਅਤੇ ਡੀਸੀ ਵੱਲੋਂ ਫੌਜ ਦੀ ਮਦਦ ਮੰਗੀ ਗਈ ਹੈ । ਜਦਕਿ ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੇ ਮੀਂਹ ਦੀ ਵਜ੍ਹਾ ਕਰਕੇ ਹਾਲਾਤ ਬਹੁਤ ਹੀ ਮਾੜੇ ਹਨ । 24 ਘੰਟੇ ਦੇ ਅੰਦਰ 96MM ਮੀਂਹ ਹੋਇਆ ਹੈ । ਇਸ ਦੀ ਵਜ੍ਹਾ ਕਰਕੇ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਆ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਫਲੱਡ ਗੇਟ ਖੋਲ ਦਿੱਤਾ ਗਿਆ ਅਤੇ ਅਜਿਹੇ ਹੀ ਹਾਲਾਤ ਰਹੇ ਤਾਂ ਫਲੱਡ ਗੇਟ ਖੁੱਲੇ ਰਹਿਣਗੇ। ਮੌਸਮ ਵਿਭਾਗ ਦੇ ਅਲਰਟ ਨੂੰ ਵੇਖ ਦੇ ਹੋਏ ਨਗਰ ਨਿਗਮ ਨੇ ਸ਼ਹਿਰ ਨੂੰ 18 ਜੋਨ ਵਿੱਚ ਵੰਡ ਦਿੱਤਾ ਹੈ,ਹਰ ਜ਼ੋਨ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ 24 ਘੰਟੇ ਆਪਣੇ ਇਲਾਕੇ ਵਿੱਚ ਤਾਇਨਾਤ ਰਹਿਣਗੀਆਂ। ਉਧਰ ਸਾਰੇ ਮੁਲਾਜ਼ਮਾਂ ਦੀਆਂ ਛੁੱਟਿਆਂ ਰੱਦ ਕਰ ਦਿੱਤੀਆਂ ਗਈਆਂ ਹਨ । ਸਾਰੇ ਐਮਰਜੈਂਸੀ ਕੰਟਰੋਲ ਰੂਮ 24 ਘੰਟੇ ਖੁੱਲੇ ਰਹਿਣਗੇ। ਮੋਹਾਲੀ ਤੋਂ ਬਾਅਦ ਚੰਡੀਗੜ੍ਹ ਵਿੱਚ NDRF ਦੀਆਂ ਟੀਮਾਂ ਮੰਗਿਆ ਗਈਆਂ ਹਨ ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਰਹਾਤ

ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੱਛਮੀ ਮਾਲਵਾ ਵਿੱਚ ਸੋਮਵਾਰ ਨੂੰ ਮੀਂਹ ਨਹੀਂ ਪੈ ਰਿਹਾ ਹੈ ਇਸ ਤੋਂ ਇਲਾਵਾ ਮਾਝੇ ਅਧੀਨ ਪੈਂਦੇ ਜ਼ਿਲ੍ਹੇ ਅੰਮ੍ਰਿਤਸਰ,ਪਠਾਨਕੋਟ,ਗੁਰਦਾਸਪੁਰ,ਤਰਨਤਾਰਨ ਅਤੇ ਮਾਲਵਾ ਦੇ ਸਰਹੱਦੀ ਇਲਾਕੇ ਵਿੱਚ ਵੀ ਮੀਂਹ ਤੋਂ ਸੋਮਵਾਰ ਨੂੰ ਰਾਹਤ ਰਹੀ ।

ਮਾਝੇ ਵਿੱਚ ਵੀਰਵਾਰ ਤੋਂ ਮੁੜ ਤੋਂ ਮੀਂਹ

ਮਾਝਾ,ਦੋਆਬਾ,ਪੱਛਮੀ ਮਾਲਵਾ ਵਿੱਚ ਸੋਮਵਾਰ ਅਤੇ ਮੰਗਲਵਾਰ ਨੂੰ ਧੁੱਪ ਰਹੇਗੀ ਜਦਕਿ ਬੁੱਧਵਾਰ ਨੂੰ ਵੀ ਧੁੱਪ ਦੇ ਅਸਾਰ ਹਨ ਇਸ ਵਿਚਾਲੇ ਬਦਲ ਵੀ ਨਜ਼ਰ ਆ ਸਕਦੇ ਹਨ ਪਰ ਮੀਂਹ ਹੋਣ ਦੇ ਅਸਾਰ ਘੱਟ ਹਨ। ਪੂਰਵੀ ਮਾਲਵਾ ਵਿੱਚ ਵੀਰਵਾਰ ਤੱਕ ਮੀਂਹ ਤੋਂ ਰਾਹਤ ਮਿਲੇਗੀ ਪਰ ਸ਼ੁੱਕਰਵਾਰ ਤੋਂ ਮੁੜ ਤੋਂ ਮੀਂਹ ਦੇ ਹਾਲਾਤ ਹਨ।