Punjab

ਪੰਜਾਬ,ਚੰਡੀਗੜ੍ਹ ‘ਚ ਮੀਂਹ ਨਾਲ ਹੋਏ ਨੁਕਸਾਨ ਦੀਆਂ 25 ਵੀਡੀਓਜ਼ ਤੇ ਤਸਵੀਰਾਂ !

ਬਿਊਰੋ ਰਿਪੋਰਟ : ਸੋਮਵਾਰ ਨੂੰ ਵੀ ਪੰਜਾਬ ਨੂੰ ਮੀਂਹ ਤੋਂ ਰਾਹਤ ਮਿਲਣ ਦੀ ਖ਼ਬਰ ਨਹੀਂ ਆ ਰਹੀ ਹੈ । ਪੂਰੇ ਸੂਬੇ ਵਿੱਚ ਮੀਂਹ ਨਾਲ ਹਾਲਾਤ ਬੁਰੇ ਬਣੇ ਹੋਏ ਹਨ । ਪੰਜਾਬ ਦੇ ਸਿੱਖਿਆ ਮੰਤਰੀ ਨੇ ਟਵੀਟ ਕਰਕੇ 13 ਜੁਲਾਈ ਤੱਕ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ  ਹੈ,ਵਿਦਿਆਰਥੀਆਂ ਦੇ ਨਾਲ ਅਧਿਆਪਕ ਅਤੇ ਹੋਰ ਸਟਾਫ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਉਧਰ NDRF ਦੀਆਂ 14 ਟੀਮਾਂ ਹੜ ਪ੍ਰਭਾਵਿਕ ਇਲਾਕਿਆਂ ਵਿੱਚ ਲੋਕਾਂ ਨੂੰ ਬਾਹਰ ਕੱਢਣ ਵਿੱਚ ਲੱਗੀਆਂ ਹੋਇਆ ਹਨ । ਪਿੰਡਾਂ ਵਿੱਚ ਲੋਕ ਟਰੈਕਟਰ ਦੇ ਜ਼ਰੀਏ ਆਪਣੇ ਪਰਿਵਾਰਾਂ ਨੂੰ ਹੜ੍ਹ ਤੋਂ ਪ੍ਰਭਾਵਿਕ ਇਲਾਕਿਆਂ ਤੋਂ ਬਾਹਰ ਕੱਢਣ ਵਿੱਚ ਲੱਗੇ ਹਨ । ਮੁਹਾਲੀ,ਖਰੜ,ਚੰਡੀਗੜ੍ਹ,ਪੰਚਕੂਲਾ ਟ੍ਰਾਈ ਸਿੱਟਾ ਦਾ ਬੁਰਾ ਹਾਲ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਗਰਾਉਂਡ ‘ਤੇ ਰੋਪੜ,ਮੋਹਾਲੀ,ਖਰੜ ਦਾ ਜ਼ਾਇਜਾ ਲੈਣ ਦੇ ਲਈ ਪਹੁੰਚੇ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਰਨ ਦੀ ਜ਼ਰੂਰਤ ਨਹੀਂ ਹੈ । ਘੱਗਰ ਦਰਿਆ ਖਤਰੇ ਦੇ ਨਿਸ਼ਾਨ ਦੇ ਆਲੇ-ਦੁਆਲੇ ਹੈ,ਪਰ ਪ੍ਰਸ਼ਾਸਨ ਨੇ ਹਾਲਾਤਾਂ ‘ਤੇ ਪੂਰੀ ਨਜ਼ਰ ਰੱਖੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਫਿਲਹਾਲ ਫੌਜ ਦੀ ਮਦਦ ਦੀ ਜ਼ਰੂਰਤ ਨਹੀਂ। ਸੀਐੱਮ ਮਾਨ ਨੇ ਕਿਹਾ ਜੇਕਰ ਜ਼ਰੂਰਤ ਪਈ ਤਾਂ ਸਪੈਸ਼ਲ ਗਿਰਦਾਵਰੀ ਕਰਵਾਈ ਜਾਏਗੀ ।

ਉਧਰ ਖਰੜ ਵਿੱਚ ਸਭ ਤੋਂ ਪ੍ਰਭਾਵਿਤ ਗੁਲਮੋਹਰ ਸੁਸਾਇਟੀ ਹੈ ਜਿੱਥੇ ਗੱਡੀਆਂ ਡੁੱਬ ਚੁਕਿਆਂ ਹਨ । ਲੋਕ ਆਪਣੇ ਘਰਾਂ ਵਿੱਚ ਫਸੇ ਹਨ,ਘਰਾਂ ਵਿੱਚ ਲਾਈਟ ਨਹੀਂ ਹੈ। ਬੋਟ ਦੇ ਜ਼ਰੀਏ ਘਰਾਂ ਵਿੱਚ ਪ੍ਰਸ਼ਾਸਨ ਅਤੇ ਹੋਰ ਜਥੇਬੰਦੀਆਂ ਵੱਲੋਂ ਖਾਣਾ ਅਤੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ । ਅਜਿਹਾ ਹੀ ਹਾਲ ਮੁਹਾਲੀ,ਚੰਡੀਗੜ੍ਹ ਅਤੇ ਖਰੜ ਵਿੱਚ ਬਣੀਆਂ ਹੋਰ ਸੁਸਾਇਟੀਆਂ ਦਾ ਵੀ ਹੈ ।

ਮੋਹਾਲੀ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਗੱਡੀਆਂ ਪਾਣੀ ਵਿੱਚ ਤੈਰ ਦੀ ਹੋਈ ਨਜ਼ਰ ਆ ਰਹੀ ਹੈ

ਇਸ ਤੋਂ ਇਲਾਵਾ ਚੰਡੀਗੜ੍ਹ ਦੀਆਂ ਸੜਕਾਂ ਪਾਣੀ ਨਾਲ ਭਰੀਆਂ ਹੋਇਆ ਹਨ । ਮੀਂਹ ਦੀ ਵਜ੍ਹਾ ਕਰਕੇ ਟਰਾਂਸਫਾਰਮ ਵਿੱਚ ਜ਼ਬਰਦਸਤ ਧਮਾਕੇ ਦੀ ਤਸਵੀਰ ਵੀ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ।

ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਸਿਵਲ ਸਕੱਤਰੇਤ ਵਿੱਚ ਪਾਣੀ ਭਰਿਆ ਹੋਇਆ ਹੈ, ਗੱਡੀਆਂ ਦੇ ਟਾਇਰ ਨਜ਼ਰ ਨਹੀਂ ਆ ਰਹੇ ਹਨ। ਬਣੀ ਮੁਸ਼ਕਿਲ ਨਾਲ ਮੁਲਾਜ਼ਮ ਗੱਡੀਆਂ ਨੂੰ ਬਾਹਰ ਕੱਢ ਰਹੇ ਹਨ

https://twitter.com/tarn_bamrah/status/1678293432064933888?s=20

 

ਪੰਚਕੂਲਾ ਦੇ ਅਮਰਾਵਤੀ ਤੋਂ ਨਦੀ ਦੇ ਉਫਾਨ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ, ਪੁੱਤ ਦੇ ਆਲੇ ਦੀਆਂ ਦਿਵਾਰਾਂ ਟੁੱਟ ਗਈਆਂ ਹਨ । ਸੈਕਟਰ 25, 26, 27 ਅਤੇ 28 ਘੱਗਰ ਦਰਿਆ ਦੇ ਪਾਣੀ ਆਉਣ ਨਾਲ ਬੁਰਾ ਹਾਲ ਹੈ । ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤਾ ਹੈ ਕਿ ਉਹ ਘਰੋਂ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਹੀ ਨਿਕਲਣ।

ਫਿਲੌਰ ਵਿੱਚ ਪੰਜਾਬ ਪੁਲਿਸ ਅਕੈਡਮੀ PAP ਦਾ ਵੀ ਬੁਰਾ ਹਾਲ ਹੈ,ਪਾਣੀ ਅੰਦਰ ਵੜ ਗਿਆ ਹੈ । ਉਧਰ ਗੋਲਫ ਕਲੱਬ ਰੇਂਜ ਦੀ ਪਾਰਕਿੰਗ ਵਿੱਚ ਖੜੀਆਂ 250 ਗੱਡੀਆਂ ਪੂਰੀ ਤਰ੍ਹਾਂ ਨਾਲ ਡੁੱਬਿਆਂ ਹੋਇਆ ਹਨ । ਪੰਜਾਬ ਪੁਲਿਸ ਦੇ ਜਵਾਨ ਗੱਡੀਆਂ ਨੂੰ ਬਾਹਰ ਕੱਢਣ ਲੱਗੇ ਹਨ ।

ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਆਪ ਹੜ ਪ੍ਰਭਾਵਿਕ ਇਲਾਕਿਆ ਵਿੱਚ ਗਰਾਉਂਡ ‘ਤੇ ਮੌਜੂਦ ਹਨ । ਉਨ੍ਹਾਂ ਦੇ ਨਾਲ ਪਟਿਆਲਾ ਹਲਕੇ ਦੇ ਵਿਧਾਇਕ ਵੀ ਮੌਜੂਦ ਹਨ । ਉਨ੍ਹਾਂ ਨੇ ਲੋਕਾਂ ਦੀ ਮਦਦ ਲਈ 0175-2311321 ਨੰਬਰ ਜਾਰੀ ਕੀਤਾ ਹੈ । ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਟੀਮ ਵੱਡੀ ਨਦੀ ‘ਤੇ ਨਜ਼ਰ ਰੱਖੀ ਹੋਈ ਹੈ । ਨਦੀ ਉਫਾਨ ਤੇ ਦੱਸੀ ਜਾ ਰਹੀ ਹੈ । ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਪਸ਼ੂਆਂ ਨੂੰ ਵੀ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ। ਗੋਪਾਲ ਕਾਲੋਨੀ,ਸੰਨੀ ਐਨਕਲੇਵ ਵਿੱਚ ਪਾਣੀ ਭਰਨ ਦੀ ਵਜ੍ਹਾ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਸਨ ਜਿਸ ਨੂੰ ਦੂਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਜਪੁਰਾ ਸਰਲਾ ਕਲਾਂ ਦੇ 30 ਪਿੰਡਾਂ ਵਿੱਚ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਲਰਟ ‘ਤੇ ਹੈ ।

ਉਧਰ ਹੁਸ਼ਿਆਰਪੁਰ ਦੇ ਪਿੰਡ ਹਰਟਾ ਵਿੱਚ ਮੀਂਹ ਨਾਲ ਸੈਲਾਬ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ । ਇਸ ਦੌਰਾਨ ਇੱਕ ਇਨੋਵਾ ਗੱਡੀ ਦਰਿਆ ਵਿੱਚ ਫਸ ਗਈ ਜਿਸ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ । ਘਰਾਂ ਦੇ ਅੰਦਰ ਪਾਣੀ ਭਰ ਗਿਆ ਹੈ । ਪ੍ਰਸ਼ਾਸਨ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲੋ।

ਉਧਰ ਫਤਿਹਗੜ੍ਹ ਸਾਹਿਬ ਵਿੱਚ ਹਾਲਾਤ ਬਹੁਤ ਹੀ ਮਾੜ ਹਨ। ਵਿਧਾਇਕ ਲਖਬੀਰ ਸਿੰਘ ਆਪ ਟਰੈਕਟਰ ਟਰਾਲੀ ਦੇ ਨਾਲ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਸਨ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। 5-5 ਫੁੱਟ ਤੱਕ ਪਾਣੀ ਭਰ ਗਿਆ ਹੈ, ਲੋਕ ਇੱਕ ਦੂਜੇ ਦੀ ਮਦਦ ਨਾਲ ਘਰਾਂ ਅਤੇ ਸੁਸਾਇਟੀ ਤੋਂ ਬਾਹਰ ਨਿਕਲ ਰਹੇ ਹਨ।

ਉਧਰ ਫਰੀਦਕੋਟ ਵਿੱਚ ਵੀ ਹਾਲਾ ਚੰਗੀ ਨਜ਼ਰ ਨਹੀਂ ਆ ਰਹੇ ਹਨ । ਪਿੰਡ ਚਹਿਲ ਵਿੱਚ ਕਈ ਘਰ ਡੁੱਬ ਗਏ ਹਨ NDRF ਦੀਆਂ ਟੀਮਾਂ ਨੇ ਮੌਕੇ ਤੇ ਮੋਰਚਾ ਸੰਭਾਲ ਲਿਆ ਹੈ । ਬੋਟ ਦੇ ਜ਼ਰੀਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ।

 

ਹਿਮਾਚਲ ਦੇ ਮੰਡੀ ਵਿੱਚ ਭਾਰੀ ਮੀਂਹ ਦੀ ਵਜ੍ਹਾ ਕਰਕੇ ਵਿਕਟੋਰੀਆਂ ਬ੍ਰਿਜ ਦਾ ਬੁਰਾ ਹਾਲ ਹੈ । ਨਦੀ ਤੋਂ ਗੁਜਰਨ ਵਾਲਾ ਪਾਣੀ ਡਰਾ ਰਿਹਾ ਹੈ

ਹਿਮਾਚਲ ਦੇ ਚੰਬਾ ਵਿੱਚ ਵੀ 2 ਦਿਨਾਂ ਮੀਂਹ ਦੀ ਵਜ੍ਹਾ ਕਰਕੇ ਬੁਰਾ ਹਾਲ ਹੈ । ਰਾਵੀ ਦਰਿਆ ਪੂਰੇ ਉਫਾਨ ਤੇ ਹਨ । ਨਦੀ ਦੇ ਆਲੇ ਦੁਆਲੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ।