Punjab

ਪੰਜਾਬ ਦੇ ਇਸ ਮਸ਼ਹੂਰ ਸ਼ਹਿਰ ਦਾ ਤਾਪਮਾਨ 1 ਡਿਗਰੀ ! ਅਗਲੇ 4 ਦਿਨਾਂ ਦੇ ਲਈ ਵੱਡਾ ਅਲਰਟ

ਬਿਉਰੋ ਰਿਪੋਰਟ : 24 ਘੰਟੇ ਦੇ ਅੰਦਰ ਪੰਜਾਬ ਦੇ ਮੌਸਮ ਵਿੱਚ 360 ਡਿਗਰੀ ਦਾ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ । ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਵਿੱਚ ਸ਼ੁੱਕਰਵਾਰ ਦਾ ਸਵੇਰ ਅਤੇ ਰਾਤ ਦਾ ਤਾਪਮਾਨ 1.7 ਡਿਗਰੀ ਹੇਠਾਂ ਡਿੱਗਿਆ ਹੈ । ਅੰਮ੍ਰਿਤਸਰ ਵਿੱਚ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ 1.4 ਡਿਗਰੀ ਦਰਜ ਕੀਤਾ ਗਿਆ ਹੈ। ਫਰੀਦਕੋਟ,ਬਠਿੰਡਾ ਵਿੱਚ 2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ । ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਤਾਪਮਾਨ ਵਿੱਚ ਰਿਕਾਰਡ ਤੋੜ ਕਮੀ ਦਰਜ ਕੀਤੀ ਗਈ ਹੈ । ਗੁਰਦਾਸਪੁਰ,ਸ਼ਹੀਦ ਭਗਤ ਸਿੰਘ,ਬਰਨਾਲਾ, ਵਿੱਚ ਤਾਪਮਾਨ 3 ਡਿਗਰੀ ਦੇ ਆਲੇ ਦੁਆਲੇ ਹੈ। ਜਦਕਿ ਲੁਧਿਆਣਾ,ਪਟਿਆਲਾ,ਪਠਾਨਕੋਟ,ਸ੍ਰੀ ਫਤਿਹਗੜ੍ਹ ਸਾਹਿਬ ਦਾ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ ਹੈ। ਮੁਹਾਲੀ ਅਤੇ ਚੰਡੀਗੜ ਵਿੱਚ ਵੀ ਰਾਤ ਦਾ ਤਾਪਮਾਨ 5 ਡਿਗਰੀ ਪਹੁੰਚ ਗਿਆ ਹੈ ।

ਸੌਸਮ ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਅਗਲੇ 4 ਤੋਂ 5 ਦਿਨ ਇਸੇ ਤਰ੍ਹਾਂ ਠੰਡ ਰਹੇਗੀ । ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੰਘਣੀ ਧੁੰਦ ਨਾਲ ਦਿਨ ਦੀ ਸ਼ੁਰੂਆਤ ਹੋਈ । ਸ਼ਹਿਰਾਂ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਕਾਰ ਰਹੀ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਇਹ ਹਾਲਾਤ 15 ਜਨਵਰੀ ਤੱਕ ਰਹਿਣਗੇ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹੋਰ ਧੁੰਦ ਪਏਗੀ। ਸਵੇਰੇ 5.30 ਵਜੇ ਅੰਮ੍ਰਿਤਸਰ ਵਿੱਚ 25 ਮੀਟਰ ਵਿਜ਼ੀਬਿਲਟੀ ਸੀ।

ਇਸ ਦੇ ਨਾਲ ਹੀ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ ਅਤੇ ਕਰਨਾਲ ‘ਚ ਠੰਡ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ੁੱਕਰਵਾਰ ਸਵੇਰੇ ਰੇਵਾੜੀ, ਭਿਵਾਨੀ, ਹਿਸਾਰ ਅਤੇ ਅੰਬਾਲਾ ਵਿੱਚ ਸੰਘਣੀ ਧੁੰਦ ਦੇਖੀ ਗਈ।
ਚੰਡੀਗੜ੍ਹ ‘ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸਵੇਰੇ 50 ਮੀਟਰ ਵਿਜ਼ੀਬਿਲਟੀ ਸੀ। ਦਿਨ ਵੇਲੇ ਵੀ ਧੁੱਪ ਨਿਕਲਣ ਦੀ ਸੰਭਾਵਨਾ ਹੈ। ਸ਼ਾਮ ਨੂੰ ਹਲਕੀ ਧੁੰਦ ਛਾਈ ਰਹੇਗੀ। ਠੰਢੀਆਂ ਹਵਾਵਾਂ ਕਾਰਨ ਤਾਪਮਾਨ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ।

ਦੂਜੇ ਪਾਸੇ ਹਿਮਾਚਲ ਦੇ ਹਮੀਰਪੁਰ, ਊਨਾ, ਬਿਲਾਸਪੁਰ, ਮੰਡੀ ਅਤੇ ਕਾਂਗੜਾ ਵਿੱਚ ਧੁੰਦ ਛਾਈ ਹੋਈ ਹੈ। ਫਿਲਹਾਲ ਸ਼ਿਮਲਾ ਅਤੇ ਹੋਰ ਪਹਾੜੀ ਇਲਾਕਿਆਂ ‘ਚ ਮੌਸਮ ਸਾਫ਼ ਹੈ।

ਉਧਰ ਯੂਪੀ ਵਿੱਚ ਸੀਜ਼ਨ ਵਿੱਚ ਪਹਿਲੀ ਵਾਰ 2.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ । ਸਹਾਰਨਪੁਰ ਸਭ ਤੋਂ ਠੰਡਾ ਹੈ,ਕਾਨਪੁਰ ਵਿੱਚ 3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। 16 ਸ਼ਹਿਰਾਂ ਵਿੱਚ ਕੋਲਡ ਡੇ ਦੀ ਚਿਤਾਵਨੀ ਹੈ ।

ਉਧਰ ਮੱਧ ਪ੍ਰਦੇਸ਼ ਤੋਂ ਰਾਹਤ ਦੀ ਖਬਰ ਆਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇੱਕ ਹਫਤੇ ਤੱਕ ਕੜਾਕੇ ਦੀ ਠੰਡ ਨਹੀਂ ਪਏਗੀ। ਇਹ 16 ਜਨਵਰੀ ਤੋਂ ਐਕਟਿਵ ਹੋ ਰਹੀ ਹੈ ਪੱਛਮੀ ਗੜਬੜੀ ਦੀ ਵਜ੍ਹਾ ਕਰਕੇ ਹੈ। ਇਸ ਦੌਰਾਨ ਮੀਂਹ ਅਤੇ ਗੜੇਮਾਰੀ ਹੋਵੇਗੀ । ਦਿਨ ਠੰਡੇ ਰਹਿਣਗੇ । ਸ਼ੁੱਕਰਵਾਰ ਨੂੰ ਭੋਪਾਲ,ਇੰਦੌਰ ਅਤੇ ਗਵਾਲੀਅਰ ਵਿੱਚ ਧੁੰਦ ਰਹੀ ।

ਉਧਰ ਰਾਜਸਥਾਨ ਦੇ ਮਾਊਟ ਆਬੂ ਵਿੱਚ ਦੂਜੇ ਦਿਨ ਵੀ ਬਰਫ ਜਮੀ ਰਹੀ, ਸ੍ਰੀ ਗੰਗਾਨਗਰ,ਸੀਕਰ,ਚੁਰੂ ਅਤੇ ਫਤਿਹਪੁਰ 4 ਸ਼ਹਿਰਾਂ ਦਾ ਤਾਪਮਾਨ 5 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਰਾਤ ਦਾ ਤਾਪਮਾਨ 7.4, ਜੈਸਰਮੇਲ 7,ਜੋਧਪੁਰ 9.5 ਦਰਜ ਕੀਤਾ ਗਿਆ ਹੈ ।