Punjab

ਵਾਅਦੇ ਦੇ ਬਾਵਜੂਦ ਵੀ ਪੈਨਸ਼ਨ ਨਹੀਂ ਵਧੀ,ਹੁਣ 7 ਮਈ ਨੂੰ ਸੜਕਾਂ ‘ਤੇ ਉੱਤਰਨਗੇ ਮੁਲਾਜ਼ਮ

ਚੰਡੀਗੜ੍ਹ : ਪੰਜਾਬ ਯੂਟੀ ਮੁਲਾਜਮਾਂ ਤੇ ਮੁਲਾਜਮ ਸਾਂਝਾ ਫਰੰਟ ਨੇ 7 ਮਈ ਨੂੰ ਜਲੰਧਰ ਜ਼ਿਮਨੀ ਚੋਣ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ ਤੇ  ਝੰਡਾ ਮਾਰਚ ਕਰਨ ਦਾ ਵੀ ਐਲਾਨ ਕੀਤਾ ਹੈ।ਇਸ ਦੀ ਜਾਣਕਾਰੀ ਜਰਨੈਲ ਸਿੰਘ ਸਿੱਧੂ ਪ੍ਰਧਾਨ ਪੰਜਾਬ ਗੋਰਮਿੰਟ ਐਸੋਸੀਏਸ਼ਨ ਮੁਹਾਲੀ ਤੇ ਡਾ.ਐਨ ਕੇ ਕਲਸੀ ਸਕੱਤਰ ਜਰਨਲ ਵੱਲੋਂ ਦਿੱਤੀ ਗਈ ਹੈ।

ਉਹਨਾਂ ਇਸ ਵਿਰੋਧ ਪਿੱਛੇ ਇਹ ਕਾਰਨ ਦੱਸਿਆ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ‘ਤੇ ਪਿਛਲੀ ਸਰਕਾਰ ਦੀ ਕੈਬਨਿਟ ਵਲੋਂ ਕੀਤੇ ਗਏ ਫੈਸਲੇ ਦੇ ਅਨੁਸਾਰ ਪੈਨਸ਼ਨਰਜ ਜੁਆਂਇੰਟ ਫਰੰਟ ਵਲੋਂ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ ਸੋਧ ਨਾ ਕੀਤੇ ਜਾਣ ਕਾਰਨ ਪੈਨਸ਼ਨਧਾਰਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਜਿਸ ਕਾਰਨ ਹੁਣ 7 ਮਈ ਨੂੰ ਜਲੰਧਰ ਵਿਖੇ ਆਉਂਦੀ 10 ਤਰੀਕ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਚੱਲਦਿਆਂ  ਇੱਕ ਝੰਡਾ ਮਾਰਚ ਵੀ ਕੱਢਿਆ ਜਾਵੇਗਾ। ਇਹ ਸਾਰੀ ਕਾਰਵਾਈ ਮੁਹਾਲੀ ਦੇ ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਦੇ ਝੰਡੇ ਹੇਠ ਹੋਵੇਗੀ। ਇਸ ਬਾਰੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।