Punjab

ਪੰਜਾਬੀ ਯੂਨੀਵਰਸਿਟੀ ਦਾ ਹੈਰਾਨਕੁੰਨ ਫੈਸਲਾ ! PHD ਦੇ ਵਿਦਿਆਰਥੀਆਂ ਤੋਂ ਡਿਗਰੀ ਵਾਪਸ ਮੰਗੀ ! ਢਾਈ ਤੋਂ 10 ਹਜ਼ਾਰ ਤੱਕ ਫੀਸ ਮੰਗੀ !

 

ਬਿਉਰੋ ਰਿਪੋਰਟ : ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi university Patiala) ਨੇ PHD ਕਰ ਚੁੱਕੇ ਵਿਦਿਆਰਥੀਆਂ ਦੇ ਲਈ ਇੱਕ ਅਜੀਬ ਫਰਮਾਨ ਜਾਰੀ ਕੀਤਾ ਹੈ । ਯੂਨੀਵਰਸਿਟੀ ਨੇ PHD ਕਰ ਚੁੱਕੇ ਵਿਦਿਆਰਥੀਆਂ ਨੂੰ ਆਪਣੀ ਡਿਗਰੀ 1 ਫਰਵਰੀ ਤੱਕ ਜਮ੍ਹਾ ਕਰਵਾਉਣ ਲਈ ਕਿਹਾ ਹੈ। ਯੂਨੀਵਰਸਿਟੀ ਵੱਲੋਂ 28 ਫਰਵਰੀ ਨੂੰ ਕਨਵੋਕੇਸ਼ਨ (Convocation) ਦਾ ਪ੍ਰੋਗਰਾਮ ਰੱਖਿਆ ਗਿਆ ਹੈ,ਜਿਸ ਵਿੱਚ ਵਿਦਿਆਰਥੀਆਂ ਨੂੰ PHD ਦੀ ਡਿਗਰੀਆਂ ਦਿੱਤੀਆਂ ਜਾਣਗੀਆਂ । ਪਰ ਇਸ ਦੇ ਲਈ ਉਨ੍ਹਾਂ ਨੂੰ 2500 ਤੋਂ 10 ਹਜ਼ਾਰ ਤੱਕ ਦੀ ਫੀਸ ਦੇਣੀ ਹੋਵੇਗੀ ।

ਜਿਹੜੇ ਵਿਦਿਆਰਥੀ ਆਪਣੀ ਡਿਗਰੀਆਂ 20 ਜਨਵਰੀ ਤੱਕ ਜਮ੍ਹਾ ਕਰਦੇ ਹਨ ਉਨ੍ਹਾਂ ਨੂੰ ਢਾਈ ਹਜ਼ਾਰ,ਜਿਹੜੇ 26 ਜਨਵਰੀ ਤੱਕ ਦੇਣਗੇ ਉਨ੍ਹਾਂ ਨੂੰ 5 ਹਜ਼ਾਰ ਅਤੇ ਜਿਹੜੇ 1 ਫਰਵਰੀ ਨੂੰ ਦੇਣਗੇ ਉਨ੍ਹਾਂ ਨੂੰ 10 ਹਜ਼ਾਰ ਫੀਸ ਦੇਣੀ ਹੋਣਗੇ। ਦਰਅਸਲ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਦੇ ਦੌਰਾਨ ਹੀ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਵਿਦਿਆਰਥੀ ਕਿਸੇ ਥਾਂ ‘ਤੇ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੀ ਡਿਗਰੀ ਪਹਿਲਾਂ ਹੀ ਹਾਸਲ ਕਰ ਲੈਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।