Punjab

ਪੰਜਾਬ ਦੇ ਇੱਕ ਅਧਿਆਪਕ ਦੀ ਫੇਸਬੁਕ ‘ਤੇ ਅਜੀਬੋ ਗਰੀਬ ਪੋਸਟ ‘ਤੇ ਵਿਵਾਦ !

ਬਿਉਰੋ ਰਿਪੋਟਰ : ਪੰਜਾਬ ਦੇ ਇੱਕ ਅਧਿਆਪਕ ਦੀ ਫੇਸਬੁਕ ‘ਤੇ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ । ਗੁਰਦਾਸਪੁਰ ਦੇ ਪਿੰਡ ਭੁੱਲਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਤਾਇਨਾਤ ਅਧਿਆਪਕ ਨਰਿੰਦਰ ਸਿੰਘ ਨੇ ਆਪਣੇ ਫੇਸਬੁਕ ਪੋਸਟ ‘ਤੇ ਲਿਖਿਆ ‘ਦਿਵਾਲੀ ਦੇ ਤਿਉਹਾਰ ‘ਤੇ ਜਿਹੜਾ ਵੀ ਵਿਦਿਆਰਥੀ ਆਪਣਾ ਮੂੰਹ,ਕੰਨ,ਹੱਥ ਸਾੜ ਕੇ ਸਕੂਲ ਪਹੁੰਚੇਗਾ ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਅਤੇ ‘ਕੈਪਟਨ ਆਫ ਫਾਇਰਵਰਸ’ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਜਾਵੇਗਾ’। ਇੰਨਾਂ ਹੀ ਨਹੀਂ ਅਧਿਆਪਕ ਨੇ ਆਪਣੇ ਪੋਸਟ ਵਿੱਚ ਇਹ ਵੀ ਲਿਖਿਆ ਕਿ ਉਸ ਨੂੰ ਇਹ ਸਨਮਾਨ ਵਿਸ਼ਕਰਮਾ ਦਿਹਾੜੇ ‘ਤੇ ਸਕੂਲ ਅਸੈਂਬਲੀ ਵਿੱਚ ਦਿੱਤਾ ਜਾਵੇਗਾ । ਐਤਵਾਰ ਰਾਤ ਨੂੰ ਪਾਈ ਗਈ ਪੋਸਟ ਨੂੰ ਅਧਿਆਪਕ ਨੇ ਸਵੇਰ ਵੇਲੇ ਹਟਾ ਦਿੱਤਾ ਗਿਆ ਪਰ ਉਸ ਵੇਲੇ ਤੱਕ ਪੋਸਟ ਵਾਇਰਲ ਹੋ ਚੁੱਕੀ ਸੀ ।

ਅਧਿਆਪਕ ਦੀ ਇਸ ਹਰਕਤ ਦੀ ਸ਼ਿਕਾਇਤ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕੀਤੀ ਗਈ ਹੈ । ਪੋਸਟ ਵੇਖਣ ਤੋਂ ਬਾਅਦ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਮਮਤਾ ਖੁਰਾਨਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਆ ਗਿਆ ਹੈ । ਉਹ ਇਸ ਅਧਿਆਪਕ ਦੇ ਖਿਲਾਫ ਕਾਰਵਾਈ ਕਰਨਗੇ । ਇੱਕ ਅਧਿਆਪਕ ਦਾ ਕੰਮ ਹੁੰਦਾ ਹੈ ਆਪਣੇ ਵਿਦਿਆਰਥੀਆਂ ਨੂੰ ਚੰਗੀ ਮਤ ਦੇਣਾ । ਪਰ ਜਿਹੜੀ ਹਰਕਤ ਨਰਿੰਦਰ ਸਿੰਘ ਨੇ ਕੀਤੀ ਹੈ । ਉਹ ਹੈਰਾਨ ਕਰਨ ਵਾਲੀ ਹੈ। ਹਾਲਾਂਕਿ ਉਨ੍ਹਾਂ ਨੇ ਪੋਸਟ ਨੂੰ ਡਿਲੀਟ ਕਰ ਦਿੱਤਾ । ਪਰ ਵੱਡਾ ਸਵਾਲ ਇਹ ਹੈ ਕਿ ਪੋਸਟ ਨੂੰ ਪਾਉਣ ਦੇ ਪਿੱਛੇ ਉਨ੍ਹਾਂ ਦਾ ਮਕਸਦ ਕੀ ਸੀ ? ਜੇਕਰ ਉਨ੍ਹਾਂ ਨੇ ਮਜ਼ਾਕ ਦੇ ਤੌਰ ‘ਤੇ ਇਹ ਪੋਸਟ ਪਾਈ ਸੀ ਤਾਂ ਵੀ ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਮਜ਼ਾਕ ਵਿੱਚ ਵੀ ਤੁਸੀਂ ਕਿਸੇ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ‘ਤੇ ਇਨਾਮ ਦੀ ਗੱਲ ਕਿਵੇਂ ਕਰ ਸਕਦੇ ਹੋ । ਅਧਿਆਪਕ ਦੀ ਮਾਨਸਿਕਤਾ ‘ਤੇ ਗੰਭੀਰ ਸਵਾਲ ਉੱਠ ਰਹੇ ਹਨ । ਆਖਿਰ ਕਿਸ ਤਰ੍ਹਾਂ ਦੀ ਸਿਖਿਆ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੋਵੇਗੀ ।