ਬਿਊਰੋ ਰਿਪੋਰਟ : ਪੰਜਾਬ ਵਿੱਚ ਠੰਢ ਦੇ ਕਹਿਰ ਦਾ ਸਭ ਤੋਂ ਦਰਦਨਾਕ ਚਿਹਰਾ ਸਾਹਮਣੇ ਆਇਆ ਹੈ । ਸਮਾਣਾ ਵਿੱਚ 12ਵੀਂ ਕਲਾਸ ਦੀ ਵਿਦਿਆਰਥਣ ਦੀ ਠੰਢ ਦੀ ਵਜ੍ਹਾ ਕਰਕੇ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਸਰਕਾਰੀ ਸੀਨੀਅਰ ਸਕੈਂਡਰੀ ਦੀ 16 ਸਾਲ ਦੀ ਵਿਦਿਆਰਥਣ ਦਾ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਮੌ ਤ ਹੋਈ ਹੈ । ਦਿਲ ਦਾ ਦੌਰਾ ਪੈਣ ਦੇ ਪਿੱਛੇ ਠੰਢ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ । ਠੰਢ ਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਛੁੱਟਿਆਂ ਦਾ ਐਲਾਨ ਕੀਤਾ ਸੀ ਪਰ ਹੁਣ ਵੱਡੀ ਕਲਾਸਾਂ ਦੇ ਸਕੂਲ ਖੋਲ ਦਿੱਤੇ ਗਏ ਸਨ । ਅਜਿਹੇ ਵਿੱਚ ਇਹ ਬੱਚੀ ਠੰਢ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸ ਦੀ ਮੌਤ ਹੋ ਗਈ ਹੈ। ਉਧਰ ਜਿਸ ਬੱਚੀ ਦਾ ਠੰਢ ਦੀ ਵਜ੍ਹਾ ਕਰਕੇ ਦੇਹਾਂਤ ਹੋਇਆ ਹੈ ਉਸ ਦੇ ਮਾਪਿਆਂ ਦੇ ਨਾਲ ਸਕੂਲ ਦੇ ਹੋਰ ਬੱਚਿਆਂ ਦੇ ਮਾਤਾ ਪਿਤਾ ਨੇ ਮੰਗ ਕੀਤਾ ਹੈ ਕੀ ਸਰਕਾਰ ਲੋਹੜੀ ਤੱਕ ਸਕੂਲ ਬੰਦ ਰੱਖਣ ।
ਪੰਜਾਬ ਵਿੱਚ ਮੌਸਮ ਦਾ ਹਾਲ
ਪੰਜਾਬ ਵਿੱਚ 12 ਅਤੇ 13 ਜਨਵਰੀ ਨੂੰ ਮੀਂਹ(rain forecast) ਪੈ ਸਕਦਾ ਹੈ ਅਤੇ ਕੱਲ ਤੋਂ ਦੋ ਦਿਨ ਲਈ ਧੁੰਦ ਤੋਂ ਰਾਹਤ ਮਿਲੇਗੀ। ਚੰਡੀਗੜ੍ਹ ਮੌਸਮ ਕੇਂਦਰ(Meteorological Department) ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 12 ਜਨਵਰੀ ਨੂੰ ਉੱਤਰੀ ਪੰਜਾਬ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਨਾਲ ਲੱਗਦੇ ਇਲਾਕਿਆਂ ਅਤੇ 13 ਜਨਵਰੀ ਨੂੰ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਹੁਸ਼ਿਆਰਪੁਰ, ਰੋਪੜ, ਮੁਹਾਲੀ, ਜਲੰਧਰ ਅਤੇ ਲੁਧਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਕਿਹਾ ਕਿ 14 ਜਨਵਰੀ ਤੋਂ ਮੁੜ ਤੋਂ ਠੰਢ ਵਧੇਗੀ। ਇਹ ਠੰਢ ਤਿੰਨ ਚਾਰ ਦਿਨ ਰਹਿਣੀ ਹੈ ਅਤੇ ਫੇਰ ਘਟਣੀ ਸ਼ੁਰੂ ਹੋ ਜਾਵੇਗੀ। ਯਾਨੀ ਇੱਕ ਹਫ਼ਤੇ ਵਿੱਚ ਠੰਢ ਦੇ ਮੌਸਮ ਵਿੱਚ ਖ਼ਾਸ ਤਬਦੀਲੀ ਨਹੀਂ ਆਉਣੀ ਪਰ ਇਸ ਤੋਂ ਬਾਅਦ ਹੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।
ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਵਿੱਚ ਜ਼ਿਆਦਾਤਰ ਥਾਵਾਂ ਤੋਂ ਮੌਸਮ ਖ਼ੁਸ਼ਕ ਅਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਰਿਪੋਰਟ ਕੀਤੀ ਗਈ ਹੈ। ਹਰਿਆਣਾ ਵਿੱਚ ਬਹੁਤੀਆਂ ਥਾਵਾਂ ਅਤੇ ਪੰਜਾਬ ਵਿੱਚ ਕੁੱਝ ਥਾਵਾਂ ‘ਤੇ ਠੰਢੇ ਦਿਨ ਤੋਂ ਲੈ ਕੇ ਬਹੁਤ ਜ਼ਿਆਦਾ ਠੰਢੇ ਦਿਨਾਂ ਦੇ ਹਾਲਾਤ ਨੋਟ ਕੀਤੇ ਗਏ ਹਨ। ਹਰਿਆਣਾ ਅਤੇ ਪੰਜਾਬ ਵਿੱਚ ਕਈ ਥਾਵਾਂ ਤੋਂ ਬਹੁਤ ਜ਼ਿਆਦਾ ਸੀਤ ਲਹਿਰ ਹੋਣ ਦੀ ਰਿਪੋਰਟ ਆਈ ਹੈ। ਪੰਜਾਬ ਵਿੱਚ ਸਭ ਤੋਂ ਘੱਟ ਬਠਿੰਡਾ ਵਿਖੇ 02.0 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿੱਚ ਸਭ ਤੋਂ ਘੱਟ ਨਾਰਨੌਲ ਵਿਖੇ ਰਿਕਾਰਡ 02.4 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ (IMD) ਮੁਤਾਬਿਕ ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਲਖਨਊ ਅਤੇ ਪੰਜਾਬ ਦੇ ਬਠਿੰਡਾ ਵਿੱਚ ਕਈ ਥਾਵਾਂ ‘ਤੇ ਜ਼ੀਰੋ ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਜਦੋਂ ਕਿ ਅੰਮ੍ਰਿਤਸਰ, ਅੰਬਾਲਾ, ਵਾਰਾਣਸੀ ਅਤੇ ਭਾਗਲਪੁਰ ਵਿੱਚ ਵਿਜ਼ੀਬਿਲਟੀ 25 ਮੀਟਰ ਰਹੀ। ਆਈਐਮਡੀ ਦੁਆਰਾ ਜਾਰੀ ਇੱਕ ਸੈਟੇਲਾਈਟ ਚਿੱਤਰ ਵਿੱਚ, ਧੁੰਦ ਦੀ ਚਾਦਰ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਉੱਤਰ ਪੱਛਮੀ ਰਾਜਸਥਾਨ ਤੋਂ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਫੈਲੀ ਹੋਈ ਹੈ। ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਉੱਤਰੀ ਰੇਲਵੇ ਜ਼ੋਨ ਵਿੱਚ 29 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।