ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ:-ਸਰਕਾਰ ਵੱਲੋਂ ਮੰਗਾਂ ਮੰਨਣ ਉੱਤੇ ਅੱਜ ਪੱਨਬਸ-ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਕਾਮਿਆਂ ਨੇ ਹੜਤਾਲ ਖੋਲ੍ਹਣ ਤੋਂ ਬਾਅਦ ਸੂਬੇ ਦੇ ਸਾਰੇ ਡਿਪੂਆਂ ਉਪਰ ਸਰਕਾਰੀ ਬੱਸਾਂ ਦੀ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ।ਇਸ ਨਾਲ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਕਈ ਥਾਵਾਂ ‘ਤੇ ਜੇਤੂ ਰੈਲੀ ਤੋਂ ਬਾਅਦ ਬੱਸਾਂ ਦੇ ਡਰਾਈਵਰਾਂ ਦਾ ਮੂੰਹ ਮਿੱਠਾ ਕਰਵਾਕੇ ਬੱਸਾਂ ਨੂੰ ਰੂਟਾਂ ਉਪਰ ਤੋਰਿਆ ਗਿਆ ਹੈ।ਜਥੇਬੰਦੀ ਦੇ ਲੀਡਰ ਕਮਲ ਕੁਮਾਰ ਅਤੇ ਗੁਰਵਿੰਦਰ ਸਿੰਘ ਨੀਨਾ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਕੋਈ ਢਿੱਲ ਵਰਤੀ ਗਈ ਤਾਂ ਉਹ ਮੁੜ ਪਹਿਲਾਂ ਵਾਂਗ ਜ਼ਬਰਦਸਤ ਹੜਤਾਲ ‘ਤੇ ਚਲੇ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।