‘ਦ ਖਾਲਸ ਬਿਉਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਫਿਰੋਜ਼ਪੁਰ ਰੈਲੀ ਰੱਦ ਹੋਣ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਪਾਰਟੀ ਦੇ ਹੋਰ ਨੇਤਾਵਾਂ ਨਾਲ ਅੱਜ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ।ਪ੍ਰਧਾਨ ਮੰਤਰੀ ਦੀ ਇਸ ਰੈਲੀ ਨੂੰ ਉਸ ਵਕਤ ਰੱਦ ਕਰ ਦਿਤਾ ਗਿਆ ਸੀ,ਜਦੋਂ ਉਹਨਾਂ ਦਾ ਕਾਫਲਾ, ਬਠਿੰਡੇ ਤੋਂ ਫਿਰੋਜਪੁਰ ਆਉਂਦੇ ਹੋਏ, ਕਿਸੇ ਕਾਰਨ ਰਾਹ ਵਿਚ ਹੀ ਰੁਕ ਗਿਆ ਤੇ ਉਥੋਂ ਹੀ ਵਾਪਸ ਮੁੜ ਗਿਆ।ਅੱਜ ਇਹਨਾਂ ਲੀਡਰਾਂ ਵੱਲੋਂ ਰਾਜਪਾਲ ਸਾਹਮਣੇ ਇਹ ਮੁੱਦਾ ਰੱਖਿਆ ਜਾਵੇਗਾ ਤੇ ਗੱਲਬਾਤ ਹੋਵੇਗੀ ।
