‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨੇ ਹੁਣ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਵੀ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕਾਫੀ ਸਮੇਂ ਤੋਂ ਹਰਦੀਪ ਸਿੰਘ ਨਿੱਝਰ ਲੋੜੀਂਦਾ ਹੈ।
ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਹਰਦੀਪ ਸਿੰਘ ਨਿੱਝਰ ਨੂੰ ਭਗੌੜਾ ਖ਼ਾਲਿ ਸਤਾਨ ਅੱਤ ਵਾਦੀ ਕਰਾਰ ਦੇ ਕੇ ਉਸ ਦੀ ਗ੍ਰਿਫ ਤਾਰੀ ਲਈ 10 ਲੱਖ ਰੁਪਏ ਦੇ ਇਨਾਮ ਰੱਖ ਦਿੱਤਾ ਸੀ। ਨਿੱਝਰ ‘ਤੇ ਪਿਛਲੇ ਸਾਲ ਪੰਜਾਬ ਦੇ ਜਲੰਧਰ ‘ਚ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦਾ ਦੋਸ਼ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਨਿੱਝਰ ਨੂੰ ਭਾਰਤ ਲਿਆਉਣ ਲਈ ਕੈਨੇਡਾ ਸਰਕਾਰ ਨੂੰ ਪੱਤਰ ਲਿਖ ਕੇ ਉਸ ਦੀ ਗ੍ਰਿਫਤਾਰੀ ਤੇ ਹਵਾਲਗੀ ਦੀ ਮੰਗ ਕੀਤੀ ਹੈ। ਮੂਲ ਰੂਪ ਤੋਂ ਜਲੰਧਰ ਦੇ ਵਾਸੀ ਹਰਦੀਪ ਸਿੰਘ ਨਿੱਝਰ ਸਮੇਤ ਉਸ ਦੇ ਤਿੰਨ ਹੋਰ ਸਾਥੀਆਂ ਖਿਲਾਫ ਵੀ ਐਨਆਈਏ ਵੱਲੋਂ ਚਾਰਜਸੀਟ ਦਾਇਰ ਕੀਤੀ ਗਈ ਹੈ।
ਖ਼ਾਲਿ ਸਤਾਨ ਟਾਈਗਰ ਫੋਰਸ ਦਾ ਮੁਖੀ ਹਰਦੀਪ ਸਿੰਘ ਨਿੱਝਰ ਮੂਲ ਰੂਪ ਵਿੱਚ ਭਾਰਸਿੰਘਪੁਰਾ ਦਾ ਰਹਿਣ ਵਾਲਾ ਹੈ ਪਰ ਅੱਜ ਕੱਲ੍ਹ ਉਹ ਕੈਨੇਡਾ ਵਿੱਚ ਰਹਿ ਕੇ ਖ਼ਾਲਿ ਸਤਾਨੀ ਗਤੀਵਿਧੀਆਂ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਏਜੰਸੀ ਦੇ ਬਿਆਨ ਮੁਤਾਬਕ ਹਰਦੀਪ ਸਿੰਘ ਨਿੱਝਰ ਕੌਮੀ ਜਾਂਚ ਏਜੰਸੀ ਵੱਲੋਂ ਖ਼ਾਲਿ ਸਤਾਨ ਟਾਈਗਰ ਫੋਰਸ ਵੱਲੋਂ ਪਿੰਡ ਦੇ ਸ਼ਿਵ ਮੰਦਰ ਦੇ ਪੁਜਾਰੀ ਦੀ ਜਲੰਧਰ ਵਿਚ ਹੱ ਤਿਆ ਦੀ ਸਾ ਜ਼ਿਸ਼ ਦੇ ਕੇਸ ਵਿਚ ਲੋੜੀਂਦਾ ਹੈ। ਇਸ ਹਮ ਲੇ ‘ਚ ਇਕ ਔਰਤ ਜ਼ਖ ਮੀ ਹੋ ਗਈ ਸੀ।

ਐਨਆਈਏ ਨੇ ਕਿਹਾ ਸੀ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਹਿੰਦੂ ਪੁਜਾਰੀ ਦੀ ਹੱ ਤਿਆ ਦੀ ਸਾ ਜ਼ਿਸ਼ ਮੁਲਜ਼ ਮ ਅਰਸ਼ਦੀਪ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਨੇ ਰਚੀ ਸੀ। ਦੋਵੇਂ ਵਿਅਕਤੀ ਕੈਨੇਡਾ ਦੇ ਵਸਨੀਕ ਹਨ, ਉਨ੍ਹਾਂ ਦਾ ਉਦੇਸ਼ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਅਤੇ ਭਾਈਚਾਰਕ ਸਾਂਝ ਵਿੱਚ ਪਾੜਾ ਪੈਦਾ ਕਰਨਾ ਸੀ।