ਸਿੱਧੂ ਮੂਸੇਵਾਲਾ ਦੇ ਪਿਤਾ ਦਾ ਦਾਅਵਾ ਪਾਲੀਵੁੱਡ ਅਤੇ ਕਬੱਡੀ ਨੂੰ ਗੈਂ ਗਸਟਰ ਚੱਲਾ ਰਹੇ ਹਨ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਦੇ ਕਾ ਤਲਾਂ ਨੂੰ ਲੈ ਕੇ ਵੱਡਾ ਬਿਆਨ ਦਿੱਤੀ ਹੈ, ਉਨ੍ਹਾਂ ਨੇ ਕਿਹਾ ਦੇਸ਼ ਭਾਵੇ 75ਵਾਂ ਅਜ਼ਾਦੀ ਦਿਹਾੜਾ ਮਨਾ ਰਿਹਾ ਹੈ ਪਰ ਉਹ ਅੱਜ ਵੀ ਆਪਣੇ ਆਪ ਨੂੰ ਅਜ਼ਾਦ ਨਹੀਂ ਮਨ ਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਸਰਕਾਰ ਨਜ਼ਰ ਨਹੀਂ ਆਉਂਦੀ ਹੈ ਪੂਰੇ ਸਿਸਟਮ ਨੂੰ ਗੈਂ ਗਸਟਰ ਚੱਲਾ ਰਹੇ ਨੇ, ਪਿਤਾ ਬਲਕੌਰ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਿਹਾ ਜਿਹੜੇ ਲੋਕ ਸਿੱਧੂ ਮੂਸੇਵਾਲਾ ਦੇ ਦੋਸਤ ਸਨ ਉਹ ਖਰੇ ਨਹੀਂ ਸਨ ਬਲਕਿ ਕਾਲੀਆਂ ਭੇਡਾਂ ਨਿਕਲੇ। ਕਾਰੋਬਾਰ ‘ਤੇ ਕਬਜ਼ਾ ਕਰਨ ਦੇ ਲਈ ਉਨ੍ਹਾਂ ਨੇ ਗੈਂ ਗਸਟਰਾਂ ਅਤੇ ਸਰਕਾਰਾਂ ਨੂੰ ਮੇਰੇ ਪੁੱਤਰ ਦੇ ਖਿਲਾਫ਼ ਕਰ ਦਿੱਤਾ। ਉਨ੍ਹਾਂ ਕਿਹਾ 20 ਸਾਲ ਦੀ ਉਮਰ ਵਿੱਚ ਪੁੱਤਰ ਦੇ ਜਿਹੜੇ ਭਰਾ ਬਣੇ ਸਨ ਉਨ੍ਹਾਂ ਨੇ ਸਾਜਿਸ਼ ਰਚੀ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਹਰ ਇੱਕ ਦਾ ਨਾਂ ਪੁਲਿਸ ਨੂੰ ਸਮਾਂ ਆਉਣ ‘ਤੇ ਦੱਸਾਂਗਾ, ਕਿੰਨੇ ਕੀ ਕੀਤਾ ? ਥੋੜ੍ਹਾ ਇੰਤਜ਼ਾਰ ਕਰੋ, ਬਲਕੌਰ ਸਿੰਘ ਨੇ ਵਿੱਕੀ ਮਿੰਡੂਖੇੜਾ ਦੇ ਕ ਤਲ ਵਿੱਚ ਮੁਲਜ਼ਮ ਸ਼ਗਨਪ੍ਰੀਤ ਨੂੰ ਲੈ ਕੇ ਵੀ ਅਹਿਮ ਬਿਆਨ ਦਿੱਤਾ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਪਿਤਾ ਨੇ ਸ਼ਗਨਪ੍ਰੀਤ ਨਾਲ ਦੱਸਿਆ ਇਹ ਰਿਸ਼ਤਾ

ਪਿਤਾ ਬਲਕੌਰ ਸਿੰਘ ਨੇ ਕਿਹਾ ਜਿਹੜੇ ਲੋਕ ਕਹਿੰਦੇ ਨੇ ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ ਉਹ ਬਿਲਕੁਲ ਗਲਤ ਕਹਿ ਰਹੇ ਹਨ। ਉਨ੍ਹਾਂ ਕਿਹਾ ਹੋਰ ਲੋਕਾਂ ਵਾਂਗ ਸ਼ਗਨਪ੍ਰੀਤ ਵੀ ਕਿਸੇ ਨਾਲ ਪੁੱਤਰ ਨੂੰ ਮਿਲਣ ਆਇਆ ਸੀ,ਸ਼ਗਨਪ੍ਰੀਤ ਸਾਡਾ ਮੈਨੇਜਰ ਕਦੇ ਵੀ ਨਹੀਂ ਰਿਹਾ। ਸਾਡਾ ਮੈਨੇਜਰ ਬੰਟੀ ਬੈਂਸ ਸੀ ਅਤੇ ਹੁਣ ਵੀ ਹੈ। ਪਿਤਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਕਿਸੇ ਵੀ ਕੰਪਨੀ ਨਾਲ ਕਰਾਰ ਨਹੀਂ ਹੋਇਆ ਸੀ ਉਹ ਆਪ ਗਾਣੇ ਲਿਖ ਦਾ ਸੀ ਅਤੇ ਮਿਊਜ਼ਿਕ ਵੀ ਦਿੰਦਾ ਸੀ । ਇਸੇ ਲਈ ਉਸ ਨੇ ਕਿਸੇ ਕੰਪਨੀ ਨਾਲ ਕਰਾਰ ਨਹੀਂ ਕੀਤਾ ਹਾਲਾਂਕਿ ਵਾਰ-ਵਾਰ ਕੁਝ ਲੋਕ ਉਸ ਦੀ ਸ਼ੌਹਰਤ ਤੋਂ ਪਰੇਸ਼ਾਨ ਹੋ ਕੇ ਗੈਂ ਗਸਟਰਾਂ ਦੇ ਕੰਨ੍ਹ ਭਰਦੇ ਸਨ। ਮੂਸੇਵਾਲਾ ਦੇ ਪਿਤਾ ਨੇ ਪਾਲੀਵੁੱਡ ਅਤੇ ਕਬੱਡੀ ਵਿੱਚ ਗੈਂ ਗਸਟਰਾਂ ਦੇ ਦਬਦਬੇ ਦੇ ਰਾਜ਼ ਵੀ ਖੋਲ੍ਹੇ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਪਾਲੀਵੁੱਡ ਤੇ ਕਬੱਡੀ ‘ਚ ਗੈਂ ਗਸਟਰਾਂ ਦਾ ਕਬਜ਼ਾ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਪਾਲੀਵੁੱਡ ਅਤੇ ਕਬੱਡੀ ਵਿੱਚ ਗੈਂ ਗਸਟਰਾਂ ਦਾ ਪੂਰੀ ਤਰ੍ਹਾਂ ਨਾਲ ਕਬਜ਼ਾ ਹੋ ਗਿਆ ਹੈ। ਫਿਲਮ ਨੂੰ ਕਿਹੜਾ ਗਾਣਾ ਦੇਣਾ ਹੈ, ਗਾਇਕ ਕਿਸ ਕੰਪਨੀ ਲਈ ਗਾਣਾ ਗਾਏਗਾ,ਕਿਹੜਾ ਕਬੱਡੀ ਖਿਡਾਰੀ ਕਿਸ ਕਲੱਬ ਤੋਂ ਖੇਡੇਗਾ ਇਹ ਸਭ ਕੁਝ ਗੈਂਗਸਟਰ ਦੱਸ ਦੇ ਹਨ। ਪਿਤਾ ਨੇ ਕਿਹਾ ਅਸਲੀ ਗੁਨਾਹਗਾਰ ਸਾਹਮਣੇ ਆਉਣੇ ਚਾਹੀਦੇ ਹਨ।

ਜੇਕਰ ਸਿਰਫ਼ ਸ਼ੂਟਰ ਹੀ ਗੁਨਾਹਗਾਰ ਸਨ ਤਾਂ ਉਹ ਫੜੇ ਗਏ ਨੇ ਪਰ ਉਨ੍ਹਾਂ ਨੂੰ ਕ ਤਲ ਦਾ ਹੁਕਮ ਦੇਣ ਵਾਲੇ ਜਦੋਂ ਤੱਕ ਫੜੇ ਨਹੀਂ ਜਾਂਦੇ ਨੇ ਉਦੋਂ ਤੱਕ ਉਹ ਸ਼ਾਂਤ ਨਹੀਂ ਬੈਠਣਗੇ। ਉਨ੍ਹਾਂ ਨੇ ਗੈਂ ਗਸਟਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਜ਼ੁਬਾਨ ਬੰਦ ਨਹੀਂ ਕਰਨਗੇ ਭਾਵੇ ਉਨ੍ਹਾਂ ਨੂੰ ਇਸ ਦਾ ਕੋਈ ਵੀ ਅੰਜਾਮ ਭੁਗਤਣਾ ਪਏ।