India Punjab Technology

ਪੰਜਾਬ ‘ਚ ਕਾਰ ਚਲਾਉਣ ਵਾਲਿਆਂ ਲਈ ਨਵਾਂ ਤੇ ਸਖਤ ਨਿਯਮ ! ADGP ਟਰੈਫਿਕ ਨੇ SSP,ਕਮਿਸ਼ਨ ਨੂੰ ਨਿਰਦੇਸ਼ ਦਿੱਤੇ

ਬਿਉਰੋ ਰਿਪੋਰਟ : ਪੰਜਾਬ ਵਿੱਚ 1 ਫਰਵਰੀ ਤੋਂ ਸੜਕ ਸੁਰੱਖਿਆ ਫੋਰਸ ਦੀ ਤਾਇਨਾਤੀ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਐਲਾਨ ਦੇ ਨਾਲ ਜ਼ਮੀਨੀ ਪੱਧਰ ‘ਤੇ ਲਾਗੂ ਕਰਵਾਉਣ ਦੇ ਲਈ ਸਖਤ ਨਿਰਦੇਸ਼ ਜਾਰੀ ਕੀਤਾ ਗਿਆ ਹੈ । ਹੁਣ ਪੰਜਾਬ ਵਿੱਚ ਕਾਰ ਦੀ ਅਗਲੀ ਸੀਟ ਦੇ ਨਾਲ ਪਿਛਲੀ ਸੀਟ ‘ਤੇ ਬੈਠਣ ਵਾਲੀ ਸਵਾਰੀਆਂ ਨੂੰ ਵੀ ਸੀਟ ਬੈਟ ਲਗਾਉਣੀ ਹੋਵੇਗੀ । ਇਸ ਸਬੰਧ ਵਿੱਚ ਸੂਬੇ ਦੇ ADGP ਟਰੈਫਿਕ ਨੇ SSP ਅਤੇ ਪੁਲਿਸ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ।

ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਟਰੈਫਿਕ ਐਜੁਕੇਸ਼ਨ ਸੈਲ ਦੇ ਪ੍ਰਭਾਰੀ,PCR ਮੁਖੀ,ਥਾਣੇ ਅਤੇ ਚੌਕੀਆਂ ਦੇ ਪ੍ਰਭਾਰੀਆਂ ਨੂੰ ਸਾਫ ਕਰੇ ਕਿ ਉਹ ਗੱਡੀਆਂ ਅਤੇ ਦੇ ਡਰਾਈਵਰਾਂ ਨੂੰ ਦੱਸੇ ਕਿ ਜਦੋਂ ਵੀ ਗੱਡੀ ਚਲਾਉਣ ਤਾਂ ਸੀਟ ਬੈਲਟ ਲੱਗਾ ਕੇ ਹੀ ਚਲਾਉਣ। ਕਾਰ ਵਿੱਚ ਬੈਠੇ ਲੋਕ ਵੀ ਸੀਟ ਬੈਲਟ ਲਗਾ ਕੇ ਹੀ ਬੈਠਣ ।

2022 ਵਿੱਚ ਸਭ ਤੋਂ ਪਹਿਲਾਂ ਹਾਈ ਲਾਈਟ ਹੋਇਆ

4 ਸਤੰਬਰ 2022 ਵਿੱਚ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਟਰੀ ਦੀ ਸੜਕ ਦੁਰਘਟਨਾ ਦੇ ਦੌਰਾਨ ਇਸ ਲਈ ਮੌਤ ਹੋਈ ਸੀ ਕਿਉਂਕਿ ਉਨ੍ਹਾਂ ਨੇ ਕਾਰ ਦੇ ਪਿੱਛੇ ਬੈਠ ਕੇ ਸੀਟ ਬੈਲਟ ਨਹੀਂ ਲਗਾਈ ਸੀ । ਜਿਸ ਤੋਂ ਬਾਅਦ ਸੜਕ ਅਤੇ ਸੁਰੱਖਿਆ ਮੰਤਰੀ ਨਿਤਿਨ ਗਡਕਰੀ ਨੇ 5 ਅਕਤੂਬਰ 2022 ਨੂੰ ਇੱਕ ਨੋਟਿਫਿਕੇਸ਼ਨ ਕੱਢ ਕੇ ਨਿਯਮ ਬਣਾ ਦਿੱਤਾ ਸੀ ਕਿ ਕਾਰ ਵਿੱਚ ਪਿਛੇ ਬੈਠੇ ਹਰ ਇੱਕ ਸ਼ਖਸ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਹੋਵੇਗੀ । ਨਿਤਿਨ ਗਡਕਰੀ ਨੇ ਕਾਰ ਕੰਪਨੀ ਨੂੰ ਨਿਰਦੇਸ਼ ਦਿੱਤੇ ਸਨ ਜਿਸ ਤਰ੍ਹਾਂ ਨਾਲ ਅਗਲੀ ਸੀਟ ‘ਤੇ ਸੀਟ ਬੈਲਟ ਨਾ ਲਗਾਉਣ ‘ਤੇ ਬੀਪ ਵੱਜ ਦੀ ਹੈ ਉਸੇ ਤਰ੍ਹਾਂ ਪਿਛਲੀ ਸੀਟ ‘ਤੇ ਜੇਕਰ ਕੋਈ ਸੀਟ ਬੈਲਟ ਨਹੀਂ ਲਗਾਉਂਦਾ ਹੈ ਤਾਂ ਬੀਪ ਵਜਣੀ ਚਾਹੀਦੀ ਹੈ । ਨਿਤਿਨ ਗਡਕਰੀ ਨੇ ਪੁਲਿਸ ਨੂੰ 1000 ਦਾ ਜੁਰਮਾਨਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਸਨ ।

2019 ਵਿੱਚ ਮੋਟਰ ਵਾਇਕਲ ਐਕਟ ਵਿੱਚ ਬਣਿਆ ਸੀ ਕਾਨੂੰਨੀ

ਤੁਹਾਨੂੰ ਦੱਸ ਦੇਇਏ ਕਿ ਕਾਰ ਵਿੱਚ ਸੀਟ ਬੈਲਟ ਲਗਾਉਣਾ ਜ਼ਰੂਰੀ ਕੋਈ ਨਵਾਂ ਕਾਨੂੰਨ ਨਹੀਂ ਹੈ 2019 ਵਿੱਚ ਮੋਟਰ ਵਾਇਕਲ ਐਕਟ 2019 ਵਿੱਚ ਸੋਧ ਦੇ ਦੌਰਾਨ ਵੀ ਜ਼ਰੂਰ ਬਦਲਾਅ ਕਰਕੇ ਸਾਰੇ ਯਾਤਰੀਆਂ ਦੇ ਲਈ ਸੀਟ ਬੈਲਟ ਜ਼ਰੂਰੀ ਕਰ ਦਿੱਤੀ ਗਈ ਸੀ । ਪਰ ਇਸ ਨੂੰ ਸਖਤੀ ਦੇ ਨਾਲ ਪਾਲਨ ਨਹੀਂ ਕਰਵਾਇਆ ਗਿਆ ਸੀ । ਐਕਟ ਦੇ ਸੈਕਸ਼ਨ 194 B 2 ਦੇ ਮੁਤਾਬਿਕ ਬੱਚਿਆਂ ਲਈ ਵੀ ਸੀਟ ਬੈਲਟ ਲਗਾਉਣਾ ਜ਼ਰੂਰੀ ਹੈ ਉਨ੍ਹਾਂ ਨੂੰ ਵੀ ਕੋਈ ਛੋਟ ਨਹੀਂ ਦਿੱਤੀ ਗਈ ਹੈ।

ਸੀਟ ਬੈਲਟ ਨਾ ਲਗਾਉਣ ਦੀ ਵਜ੍ਹਾ ਕਰਕੇ 11 ਫੀਸਦੀ ਮੌਤਾਂ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਮੁਤਾਬਿਕ 1 ਲੱਖ 55 ਹਜਾ਼ਰ ਲੋਕ ਹਰ ਸਾਲ ਸੜਕ ਦੁਰਘਟਨਾ ਵਿੱਚ ਆਪਣੀ ਜਾਨ ਗਵਾ ਦਿੰਦੇ ਹਨ । ਯਾਨੀ ਰੋਜ਼ਾਨਾ 426 ਅਤੇ ਹਰ ਘੰਟੇ 18 ਲੋਕਾਂ ਦੀ ਜਾਨ ਚੱਲੀ ਜਾਂਦੀ ਹੈ। ਰੋਡ ਐਕਸੀਡੈਂਟ ਇਨ ਇੰਡੀਆ ਦੀ ਰਿਪੋਰਟ ਦੇ ਮੁਤਾਬਿਕ 11 ਫੀਸਦੀ ਲੋਕ ਇਸ ਲਈ ਗੰਭੀਰ ਸੱਟਾਂ ਜਾਂ ਮੌਤ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੁੰਦੀ ਹੈ।