Punjab

ਪੰਜਾਬ ਪੁਲਿਸ ਨੇ 2 ਮੁਲਜ਼ਮਾਂ ਦਾ ਐਂਕਾਉਂਟਰ ਕੀਤਾ! ਕਤਲ ਦੇ ਕੇਸ ਵਿੱਚ ਲੌੜੀਂਦਾ ਸੀ!

ਬਿਉਰੋ ਰਿਪੋਰਟ – ਮੁਹਾਲੀ ਪੁਲਿਸ ਨੇ 2 ਬਦਮਾਸ਼ਾਂ ਦਾ ਐਨਕਾਉਂਟਰ ਕੀਤਾ ਹੈ। ਪੁਲਿਸ ਜਦੋਂ ਪਿੱਛਾ ਕਰ ਰਹੀ ਤਾਂ ਭੱਜ ਦੇ ਸਮੇਂ ਮੁਲਜ਼ਮ ਦਾ ਮੋਟਰ ਸਾਈਕਲ ਪੱਥਰ ਨਾਲ ਟਕਰਾ ਕੇ ਫਿਸਲ ਗਿਆ। ਪੁਲਿਸ ਨੇ ਫਿਰ ਮੁਲਜ਼ਮਾਂ ਨੂੰ ਫੜ ਲਿਆ। ਬਦਮਾਸ਼ਾਂ ਨੇ12 ਜੁਲਾਈ ਨੂੰ ਜੀਰਕਪੁਰ ਤੋਂ ਟੈਕਸੀ ਲਈ ਸੀ। ਫਿਰ ਟੈਕਸੀ ਡਰਾਈਵਰ ਨੂੰ ਬੰਦੂਕ ਦੀ ਨੋਕ ‘ਤੇ ਲੁੱਟ ਲਿਆ ਗਿਆ ਅਤੇ ਚਾਕੂ ਮਾਰ ਕੇ ਉਸ ਦੀ ਟੈਕਸ ਲੈਕੇ ਫਰਾਰ ਹੋ ਗਏ। ਜਿਹੜੇ ਮੁਲਜ਼ਮਾਂ ਨੂੰ ਫੜਿਆ ਹੈ ਉਨ੍ਹਾਂ ‘ਤੇ ਪਹਿਲਾਂ ਕਤਲ ਦਾ ਕੇਸ ਵੀ ਦਰਜ ਹੈ। ਪੁਲਿਸ ਨਾਕਾਬੰਦੀ ਦੌਰਾਨ ਦੋਵੇਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਉਹ ਇਸ ਵਿੱਚ ਕਾਮਯਾਬ ਨਹੀਂ ਸਕਿਆ।

ਪੁਲਿਸ ਨੇ ਦੋਵਾਂ ਦੇ ਕਬਜ਼ੇ ‘ਚੋਂ 2 ਨਾਜਾਇਜ਼ ਹਥਿਆਰ ਅਤੇ ਕੁਝ ਜਿੰਦਾ ਰੌਂਦ ਬਰਾਮਦ ਕੀਤੇ ਹਨ। 12 ਜੁਲਾਈ ਨੂੰ IT ਮੁਹਾਲੀ ਪੁਲਿਸ ਸਟੇਸ਼ਨ ਵਿੱਚ ਕੇਸ ਨੰਬਰ 81 ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਲੱਕੀ ਉਰਫ਼ ਕਾਲਾ ਦੇ ਤੌਰ ‘ਤੇ ਹੋਈ ਹੈ, ਜੋ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ ਜਦਕਿ ਦੂਜੇ ਮੁਲਜ਼ਮ ਦਾ ਨਾਂ ਧਰਮਿੰਦਰ ਹੈ ਜੋ ਕਪੂਰਥਲਾ ਦਾ ਰਹਿਣ ਵਾਲਾ ਸੀ। ਦੋਵੇਂ ਇਸ ਸਮੇਂ ਜ਼ੀਰਕਪੁਰ ਦੇ ਖੁਸ਼ਹਾਲ ਇਨਕਲੇਵ ਵਿੱਚ ਰਹਿੰਦੇ ਸਨ। ਇਹ ਦੋਵੇਂ ਇੱਥੇ ਕਾਰ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਅੱਜ ਜਦੋਂ ਉਹ ਚੋਰੀ ਦੇ ਮੋਟਰਸਾਈਕਲ ’ਤੇ ਭੱਜਣ ਲੱਗਾ ਤਾਂ ਪੁਲਿਸ ਨੇ ਉਸ ਨੂੰ ਦੋਵਾਂ ਪਾਸਿਆਂ ਤੋਂ ਘੇਰ ਲਿਆ। ਇਸ ਤੋਂ ਬਾਅਦ ਉਸਦਾ ਮੋਟਰਸਾਈਕਲ ਸਲਿੱਪ ਹੋ ਗਿਆ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਕਿਸੇ ਤੋਂ ਮੋਟਰਸਾਈਕਲ ਵੀ ਖੋਹਿਆ ਸੀ।

ਇਹ ਵੀ ਪੜ੍ਹੋ –   ਪੰਜਾਬੀ ਫਿਲਮ ਬੀਬੀ ਰਜਨੀ ਦੀ ਟੀਮ ਇਸ ਗੁਰਦੁਆਰੇ ਹੋਈ ਨਤਮਸਤਕ