Punjab

ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਹੋਟਲ ਤੋਂ ਫੋਨ ਆਇਆ ਫਿਰ ਸਭ ਖਤਮ !

ਬਿਊਰੋ ਰਿਪੋਰਟ : ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਮੁਹਾਲੀ ਦੇ ਫੇਸ 9 ਵਿੱਚ ਰੈਡ ਸਟੋਨ ਹੋਟਲ ਵਿੱਚ ਆਪਣੀ ਸਰਵਿਸ ਰਿਵਾਲਵਰ ਨਾਲ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ । ਘਟਨਾ ਦੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਹੋਟਲ ਸਟਾਫ ਫੌਰਨ ਕਾਂਸਟੇਬਲ ਦੇ ਕਮਰੇ ਵਿੱਚ ਪਹੁੰਚਿਆ ਤਾਂ ਉਹ ਲਹੂ-ਲੁਹਾਨ ਹੇਠਾਂ ਡਿੱਗਿਆ ਹੋਇਆ ਸੀ । ਸੂਤਰਾਂ ਦੇ ਮੁਤਾਬਿਕ ਹੋਟਲ ਸਟਾਫ ਦੇ ਵੱਲੋਂ ਜਖ਼ਮੀ ਕਾਂਸਟੇਬਲ ਨੂੰ ਨਜਦੀਕ ਦੇ ਹਸਤਪਾਲ ਲਿਜਾਉਣ ਦੀ ਥਾਂ ‘ਤੇ ਸੈਕਟਰ 32 GMCH ਵਿੱਚ ਦਾਖਲ ਕਰਵਾਇਆ ਗਿਆ । ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਮ੍ਰਿਤਕ ਚੰਡੀਗੜ੍ਹ ਦੇ ਸੈਕਟਰ 26 ਪੁਲਿਸ ਲਾਈਨ ਵਿੱਚ ਰਹਿੰਦਾ ਸੀ ਅਤੇ ਉਸ ਦਾ ਨਾਂ ਅਸ਼ਵਨੀ ਹੈ ਅਤੇ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਰ ਦੇ ਅਹੁਦੇ ‘ਤੇ ਤਾਇਨਾਤ ਸੀ । ਉਸ ਦੇ ਪਿਤਾ ਵੀ ਚੰਡੀਗੜ੍ਹ ਪੁਲਿਸ ਵਿੱਚ ਬਤੌਰ ASI ਹਨ ਅਤੇ ਇਸ ਵੇਲੇ ਉਹ ਸੈਕਟਰ 19 ਪੁਲਿਸ ਥਾਣੇ ਵਿੱਚ ਤਾਇਨਾਤ ਹਨ ।

ਮੌਤ ਤੋਂ ਪਹਿਲਾਂ ਫੋਨ ਕੀਤਾ ਸੀ

ਜਾਣਕਾਰੀ ਮਿਲੀ ਹੈ ਕਿ ਕਾਂਸਟੇਬਲ ਅਸ਼ਵਨੀ ਨੇ ਮਰਨ ਤੋਂ ਪਹਿਲਾਂ ਇੱਕ ਫੋਨ ਕੀਤਾ ਸੀ,ਉਸ ਨੇ ਫੋਨ ਰਿਸੀਵ ਕਰਨ ਵਾਲੇ ਨੂੰ ਦੱਸਿਆ ਕਿ ਉਹ ਆਪਣੇ ਆਪ ਨੂੰ ਮਾਰਨ ਜਾ ਰਿਹਾ ਹੈ । ਅਸ਼ਵਨੀ ਕਿਸੇ ਗੱਲ ਨੂੰ ਲੈਕੇ ਕਾਫੀ ਪਰੇਸ਼ਾਨ ਸੀ । ਹੋ ਸਕਦਾ ਹੈ ਕਿ ਇਹ ਫੋਨ ਉਸ ਨੇ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਕੀਤਾ ਹੋਵੇ। ਹਾਲਾਂਕਿ ਮੁਹਾਲੀ ਦੀ ਸਥਾਨਕ ਪੁਲਿਸ ਅਸ਼ਵਨੀ ਦੇ ਪਰਿਵਾਰ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਫੋਨ ਕਾਲ ਰਿਕਾਰਡ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਖੀਰਲੀ ਕਾਲ ਅਸ਼ਵਨੀ ਨੇ ਕਿਸ ਨੂੰ ਕੀਤੀ ।

ਅਸ਼ਵਨੀ ਦੀ ਮੌਤ ਨਾਲ ਜੁੜੇ ਸਵਾਲ

ਅਸ਼ਵਨੀ ਦਾ ਘਰ ਚੰਡੀਗੜ੍ਹ ਵਿੱਚ ਸੀ ਤਾਂ ਉਹ ਹੋਟਲ ਵਿੱਚ ਕੀ ਕਰ ਰਿਹਾ ਸੀ ? ਕੀ ਉਹ ਅਕਸਰ ਇੱਥੇ ਆਉਂਦਾ ਸੀ ? ਮੌਤ ਤੋਂ ਪਹਿਲਾਂ ਉਸ ਨੂੰ ਕੋਈ ਮਿਲਣ ਲਈ ਆਇਆ ਸੀ ? ਮਰਨ ਤੋਂ ਪਹਿਲਾਂ ਉਸ ਨੇ ਕਿਸ ਨੂੰ ਫੋਨ ਕਰਕੇ ਦੱਸਿਆ ਕੀ ਉਹ ਆਪਣੀ ਜਾਨ ਲੈਣ ਵਾਲਾ ਹੈ ? ਕੀ ਪੁਲਿਸ ਵਿੱਚ ਆਪਣੇ ਸਾਥੀ ਮੁਲਾਜ਼ਮਾਂ ਨਾਲ ਉਸ ਦਾ ਕੋਈ ਵਿਵਾਦ ਸੀ ? ਜੋ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ? ਕੀ ਕੋਈ ਘਰੇਲੂ ਪਰੇਸ਼ਾਨੀ ਜੋ ਉਸ ਦੀ ਮੌਤ ਦੀ ਵਜ੍ਹਾ ਹੈ ? ਕੀ ਕੋਈ ਪੈਸੇ ਦਾ ਲੈਣ-ਦੇਣ ਸੀ ? ਜਾਂ ਫਿਰ ਕੁਝ । ਅਜਿਹੀ ਕਿਹੜੀ ਚੀਜ਼ ਸੀ ਜੋ ਅਸ਼ਵਨੀ ਨੂੰ ਪਰੇਸ਼ਾਨ ਕਰ ਰਹੀ ਸੀ । ਪਰਿਵਾਰ ਅਤੇ ਉਸ ਦੇ ਸਾਥੀਆਂ ਤੋਂ ਪੁੱਛ-ਗਿੱਛ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੀ ਜਾਂਚ ਤੋਂ ਬਾਅਦ ਇਹ ਸਾਫ ਹੋ ਸਕੇਗਾ ।