Punjab

ਘਰ ਜਾਂਦੇ ਸਮੇਂ ਰਾਹ ‘ਚ ਬਜ਼ੁਰਗ ਨਾਲ ਹੋਇਆ ਇਹ ਘਿਨੌਣਾ ਕੰਮ , ਪਰਿਵਾਰ ‘ਤੇ ਟੁੱਟਿਆ ਦੁਖਾਂ ਦਾ ਪਹਾੜ…

In Amritsar stubble fire took the life of an old man he fell in the field along with his bike he died on the spot.

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦਰਦਕਾਨ ਖ਼ਬਰ ਸਾਹਮਣੇ ਆਈ ਹੈ ਜਿੱਥੇ ਪਰਾਲੀ ਨੂੰ ਅੱਗ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ । ਜਾਣਕਾਰੀ ਮੁਤਾਬਕ ਧੂੰਏਂ ਦੇ ਵਿੱਚ ਬਜ਼ੁਰਗ ਆਪਣੇ ਮੋਟਰਸਾਈਕਲ ਦਾ ਕੰਟਰੋਲ ਗਵਾ ਬੈਠਾ ਅਤੇ ਸੜਦੀ ਹੋਈ ਪਰਾਲੀ ਵਿੱਚ ਜਾ ਡਿੱਗਾ। ਸੜਦੀ ਹੋਏ ਪਰਾਲੀ ਵਿਚ ਬਜ਼ੁਰਗ ਜ਼ਿੰਦਾ ਸਾੜ ਗਿਆ।  ਜਿਸ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਖੇਤ ਮਾਲਕ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਦਰਦਨਾਕ ਘਟਨਾ ਅੰਮ੍ਰਿਤਸਰ ਦੇ ਲੋਪੋਕੇ ਦੀ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ। ਮ੍ਰਿਤਕ ਸੁਖਦੇਵ ਸਿੰਘ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਲੋਪੋਕੇ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨੇੜੇ ਪਹੁੰਚਿਆ ਤਾਂ ਪਰਾਲੀ ਦੇ ਧੂੰਏਂ ਕਾਰਨ ਉਸ ਦਾ ਮੋਟਰਸਾਈਕਲ ‘ਤੇ ਕੰਟਰੋਲ ਗੁਆ ਬੈਠਾ।

ਉਸਦਾ ਮੋਟਰਸਾਈਕਲ ਪਹਿਲਾਂ ਸੜਕ ਤੋਂ ਫਿਸਲ ਗਿਆ ਅਤੇ ਫਿਰ ਸੜਦੇ ਖੇਤ ਵਿੱਚ ਜਾ ਡਿੱਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ‘ਤੇ ਸੰਭਾਲ ਪਾਉਂਦਾ, ਅੱਗ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਮੌਕੇ ‘ਤੇ ਉਸਦੀ ਮੌਤ ਹੋ ਗਈ।

ਥਾਣਾ ਲੋਪੋਕੇ ਦੇ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਖੇਤ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਟੀਮ ਖੇਤ ਦੇ ਮਾਲਕ ਦੀ ਪਛਾਣ ਕਰ ਰਹੀ ਹੈ। ਖੇਤ ਦੇ ਮਾਲਕ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 427, 188 ਦੇ ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।