ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਲੋਕ ਪੰਜਾਬ ਪੁਲਿਸ ਦੇ ASI ਦੀ ਹਰਕਤ ਤੋਂ ਕਾਫੀ ਦੁੱਖੀ ਸੀ । ਰੋਜ਼ਾਨਾ ਉਹ ਇਲਾਕੇ ਵਿੱਚ ਆਉਂਦਾ ਸੀ ਅਤੇ ਲੋਕਾਂ ਨੂੰ ਪੱਥਰ ਨਾਲ ਮਾਰਦਾ ਸੀ ਅਤੇ ਤੰਗ ਪਰੇਸ਼ਾਨ ਕਰਦਾ ਸੀ। ਪਰਿਵਾਰ ਵਾਲੇ ਵੀ ਉਸ ਦੀ ਹਰਕਤ ਤੋਂ ਪਰੇਸ਼ਾਨ ਸਨ । ਰੋਜ਼ਾਨਾ ਪਰਿਵਾਰ ਨੂੰ ਇਲਾਕੇ ਦੇ ਲੋਕਾਂ ਤੋਂ ਸ਼ਿਕਾਇਤਾਂ ਮਿਲ ਦੀਆਂ ਸਨ । ਇੱਕ ਦਿਨ ਜਦੋਂ ASI ਲੋਕਾਂ ਨਾਲ ਕੁੱਟਮਾਰ ਕਰ ਰਿਹਾ ਸੀ ਤਾਂ ਸਥਾਨਕ ਲੋਕਾਂ ਨੇ ਪਰਿਵਾਰ ਨੂੰ ਬੁਲਾਇਆ ਤਾਂ ਉਸ ਨੇ ਪੁੱਤਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਪਿਤਾ ਦੇ ਹੱਥ ਕੋਈ ਚੀਜ਼ ਸੀ ਜਿਸ ਨਾਲ ਉਹ ਪੁੱਤਰ ‘ਤੇ ਹਮਲਾ ਕਰ ਰਿਹਾ ਸੀ, ਰੋਕਣ ਦੇ ਲਈ ਪੁੱਤਰ ਨੇ ਵੀ ਸੋਟੀ ਨਾਲ ਪਿਤਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਫਿਰ ਲੋਕਾਂ ਨੇ ਮਿਲਕੇ ਪੁੱਤਰ ਦੀ ਮਦਦ ਕੀਤੀ ਅਤੇ ASI ਨੂੰ ਰਸੀ ਦੇ ਨਾਲ ਬੰਨ ਲਿਆ । ਇਹ ਪੂਰੀ ਘਟਨਾ CCTV ਵਿੱਚ ਕੈਦ ਹੋਈ ਹੈ ।
ਦੱਸਿਆ ਜਾ ਰਿਹਾ ਹੈ ਕਿ ASI ਦੀ ਤੈਨਾਤੀ ਪਠਾਨਕੋਟ ਵਿੱਚ ਹੈ ਅਤੇ ਉਹ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਰੋਜ਼ਾਨਾ ਗਲੀ ਵਿੱਚ ਨਿਕਲ ਦਾ ਅਤੇ ਲੋਕਾਂ ਨੂੰ ਪੱਥਰ ਮਾਰਨਾ ਸ਼ੁਰੂ ਕਰ ਦਿੰਦਾ ਸੀ । ਲੋਕ ਆਪਣੇ ਆਪ ਨੂੰ ਘਰ ਵਿੱਚ ਬੰਦ ਰੱਖਣ ਨੂੰ ਮਜਬੂਰ ਹੋ ਗਏ ਸਨ। ਪਰੇਸ਼ਾਨ ਲੋਕਾਂ ਨੇ ਪੂਰੀ ਗੱਲ ਪਰਿਵਾਰ ਨੂੰ ਦੱਸੀ ਅਤੇ ਇਸ ਦਾ ਹੱਲ ਕੱਢਣ ਲਈ ਕਿਹਾ । ਪੁੱਤਰ ਜਦੋਂ ASI ਨੂੰ ਰੋਕਣ ਦੇ ਲਈ ਪਹੁੰਚਿਆਂ ਤਾਂ ਉਸ ਨਾਲ ਹੀ ਪਿਤਾ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ । ਕਈ ਲੋਕਾਂ ਨੇ ਇਸ ਪੂਰੀ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਵੀ ਕੈਦ ਕੀਤਾ ਹੈ ਅਤੇ ਹਿੰਮਤ ਕਰਕੇ ਲੋਕਾ ਨੇ ASI ਨੂੰ ਫੜਿਆ ਅਤੇ ਪੈਰ ਬੰਨ ਕੇ ਆਟੋ ਵਿੱਚ ਪਾਕੇ ਸਰਕੁਲਰ ਰੋਡ ‘ਤੇ ਸਥਿਤ ਮੈਂਟਲ ਹਸਪਤਾਲ ਵਿੱਚ ਲੈਕੇ ਗਏ ।