‘ਦ ਖਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਕਡਾਊਨ ਨੂੰਬਰ -5 ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਹਾਲਾਤਾਂ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਇਹ ਵੀ ਕਾਫੀ ਹੱਦ ਤੱਕ ਸਪੱਸ਼ਟ ਕਰ ਦਿੱਤਾ ਕਿ, ਪੰਜਾਬ ਵਿੱਚ ਲਾਕਡਾਊਨ ਨਹੀਂ ਲੱਗੇਗਾ, ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਹਾਲਾਤ ਹੋਰ ਵੀ ਗੰਭੀਰ ਹੋਣ ਦੇ ਸੰਕੇਤ ਦੇ ਦਿੱਤੇ ਹਨ। ਉਹਨਾਂ ਕਿਹਾ ਕਿ ਜੇਕਰ ਹਾਲਾਤ ਜਿਆਦਾ ਖਰਾਬ ਹੋਏ ਤਾਂ, ਡਾਕਟਰਾਂ ਦੀ ਸਲਾਹ ਨਾਲ ਲਾਕਡਾਊਨ ਦਾ ਫੈਸਲਾ ਲਿਆ ਜਾ ਸਕਦਾ ਹੈ। ਪਰ ਹਾਲ ਦੀ ਘੜੀ ਵਿੱਚ ਲਾਕਡਾਊਨ ਦੇ ਕੋਈ ਹਾਲਾਤ ਨਹੀਂ ਹਨ।

 

ਕੱਲ 30 ਜੂਨ ਨੂੰ ਲਾਕਡਾਊਨ ਨੰ 5 ਖਤਮ ਹੋਣ ਜਾ ਰਿਹਾ ਅਤੇ ਕੱਲ ਹੀ ਪੰਜਾਬ ਕੈਬਨਿਟ ਦੀ ਬੈਠਕ ਵੀ ਬੁਲਾਈ ਗਈ ਹੈ। ਬਾਕੀ ਲਾਕਡਾਊਨ ਦੀ ਪੂਰੀ ਸਥਿਤੀ ਕੈਪਟਨ ਅਮਰਿੰਦਰ ਸਿੰਘ ਕੱਲ ਨੂੰ ਹੀ ਸਪੱਸ਼ਟ ਕਰਨਗੇ।