‘ਦ ਖਾਲਸ ਬਿਊਰੋ:- ਅਮ੍ਰਿੰਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿਧੂ ਅੱਜ 29 ਜੂਨ ਨੂੰ NRI ਕਾਂਗਰਸ ਸਮਾਗਮ ਦੌਰਾਨ ਹੁਕਮਰਾਨਾਂ ਅਤੇ ਸ੍ਰੋਮਣੀ ਅਕਾਲੀ ਦਲ ‘ਤੇ ਜੰਮ ਕੇ ਭੜਾਸ ਕੱਢੀ ਅਤੇ ਖਰੀਆਂ ਵੀ ਸੁਣਾਈਆਂ। ਸਮਾਗਮ ਦੌਰਾਨ ਨਵਜੋਤ ਸਿੰਘ  ਸਿਧੂ ਨੇ ਕਿਹਾ ਮੈਂ ਪੰਜਾਬ ਦੀਆਂ ਸਾਰੀਆਂ ਮੁਸ਼ਕਿਲਾਂ ਜਾਣਦਾ ਹੈ। ਉਹਨਾਂ ਕਿਹਾ ਕਿ ਸ਼ੁਰਲੀਆਂ ਵਾਲਿਆਂ ਦੀ ਜਰੂਰਤ ਨਹੀਂ, ਮੈਂ ਹਮੇਸ਼ਾਂ ਪੰਜਾਬ ਨਾਲ ਖੜਾ ਹੈ।

 

ਪੰਜਾਬ ਸਿਰ ਚੜ੍ਹੇ ਕਰਜੇ ਬਾਰੇ ਖੁੱਲ ਕੇ ਬੋਲਦਿਆਂ ਸਿਧੂ ਨੇ ਕਿਹਾ ਕਿ, ਸਾਲ 1995-96 ਵਿੱਚ ਪੰਜਾਬ ਸਿਰ 15 ਹਜਾਰ ਕਰੋੜ ਦਾ ਕਰਜਾ ਸੀ। ਜੋ ਸਾਲ 2005-6 ਤੱਕ ਵੱਧ ਕੇ 3200 ਕਰੋੜ ਹੋ ਗਿਆ। ਉਹਨਾਂ ਕਿਹਾ ਕਿ ਅਕਾਲੀਆਂ ਦੇ 10 ਸਾਲਾ ਰਾਜ ਵਿੱਚ ਡੇਢ ਸੋ ਕਰੋੜ ਕਰਜਾ ਚੜ੍ਹਿਆ ਹੈ ।

 

ਸਿਧੂ ਨੇ ਕਿਹਾ ਕਿ ਬਿਜਨਸ ਵਧੇ ਸਰਕਾਰੀ ਬੱਸਾ ਘਾਟੇ ‘ਚ ਚਲੀਆਂ ਗਈਆਂ। ਕਿਹਾ ਹੁਕਮਰਾਨਾ ਨੇ ਪੰਜਾਬ ਗਿਰਵੀ ਰੱਖਿਆ। ਪੰਜਾਬ ਦੇ ਸਾਰੇ ਹੱਕ ਮਾਰ ਕੇ ਆਪਣੇ ਟਿੱਡ ਭਰੇ। ਪੈਸਾ ਹਸਪਤਾਲਾਂ ਅਤੇ ਸਕੂਲਾਂ ਵਿੱਚ ਕਿਉਂ ਨਹੀਂ ਜਾਂਦਾ । ਇਸ ਤੋਂ ਇਲਾਵਾਂ ਸ਼ਰਾਬ ਪਾਲਸੀ ਨੂੰ ਵੀ ਲੈ ਕੇ ਸਿਧੂ ਨੂੰ ਕਈਂ ਸਵਾਲ ਖੜੇ ਕਰਦੇ ਦਿਖਾਈ ਦਿੱਤੇ।

 

ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ‘ਤੇ ਬੇਹੱਦ ਸੁਆਲ ਖੜ੍ਹੇ ਕੀਤੇ। ਸਿਧੂ ਨੇ ਕਿਹਾ, ਸੂਬੇ ਦੀ ਆਮਦਨ ਪ੍ਰਾਈਵੇਟ ਹੱਥਾਂ ਵਿੱਚ ਚਲੀ ਗਈ ਹੈ। ਸਿਆਸਤ ਸਿਰਫ ਧੰਦਾ ਬਣ ਕੇ ਰਹਿ ਗਈ ਹੈ,ਪਰ ਮੇਰੇ ਲਈ ਸਿਆਸਤ ਧੰਦਾ ਨਹੀਂ ਹੈ।

ਨਵਜੋਤ ਸਿੰਘ ਸਿਧੂ ਨੇ ਇਹ ਸਾਫ ਕਰਦੇ ਦਿਖਾਈ ਦਿੱਤੇ ਕਿ ਮੇਰਾ  ਸਿਆਸਤ ‘ਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ, ਮੈਂ ਸਿਰਫ ਪੰਜਾਬ ਵੱਲ ਹਾਂ ।