Punjab

CM ਚੰਨੀ ਦੇ 15 ਨਵੇਂ ਕੈਬਨਿਟ ਚਿਹਰੇ, ਖਾਧੀਆਂ ਸਹੁੰਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਕ ਲੰਬੀ ਜੱਦੋਜਹਿਦ ਤੇ ਵਿਰੋਧ ਤੋਂ ਬਾਅਦ ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਸਹੁੰ ਚੁੱਕ ਰਹੇ ਹਨ। ਇਹ ਸਹੁੰ ਚੁੱਕ ਸਮਾਗਤ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗੁਵਾਈ ਵਿੱਚ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਬਿੰਦਰ ਸਿੰਘ ਸਰਕਾਰੀਆਂ, ਰਾਣਾ ਗੁਰਜੀਤ ਸਿੰਘ, ਰਜ਼ੀਆ ਸੁਲਤਾਨਾ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਰਣਦੀਪ ਸਿੰਘ ਨਾਭਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਸਹੁੰ ਨੇ ਸਹੁੰ ਚੁੱਕੀ ਹੈ।

ਕੈਬਨਿਟ ਮਨਿਸਟਰ ਇਹ ਸਹੁੰ ਚੁੱਕਦੇ ਹਨ…

ਪਹਿਲਾਂ ਗਵਰਨਰ ਕੈਬਨਿਟ ਮਨਿਸਟਰ ਦਾ ਨਾਂ ਲੈ ਕੇ ਸਹੁੰ ਦੀ ਸ਼ੁਰੂਆਤ ਕਰਦੇ ਹਨ ਤੇ ਇੱਥੇ ਮੰਤਰੀ ਵੱਲੋਂ ਆਪਣਾ ਨਾਂ ਲੈ ਕੇ ਸਹੁੰ ਚੁੱਕੀ ਜਾਂਦੀ ਹੈ ਕਿ….

ਮੈਂ ਈਸ਼ਵਰ ਦੀ ਸਹੁੰ ਚੁੱਕਦੀ / ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗੀ। ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗੀ / ਰੱਖਾਂਗਾ।। ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ (ਜੋ ਵੀ ਅਹੁਦਾ ਹੋਵੇ ਅਤੇ ਜਿਸ ਵੀ ਸੂਬੇ ਵਿੱਚ ਹੋਵੇ, ਉਸਦਾ ਨਾਂ ਲਿਆ ਜਾਂਦਾ ਹੈ) ਵਜੋਂ ਆਪਣੇ ਕਰਤੱਵਾਂ ਨੂੰ ਵਫ਼ਾਦਾਰੀ ਅਤੇ ਸ਼ੁੱਧ ਅਤਹਕਰਣ ਨਾਲ ਨਿਭਾਵਾਂਗੀ / ਨਿਭਾਵਾਂਗਾ। ਮੈਂ ਭੈਅ ਜਾਂ ਪੱਖਪਾਤ, ਸਨੇਹ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਕਰਾਂਗਾ।

ਇੱਥੇ ਫਿਰ ਵਿਅਕਤੀ ਵੱਲੋਂ ਆਪਣਾ ਨਾਂ ਬੋਲ ਕੇ ਕਿਹਾ ਜਾਂਦਾ ਹੈ ਕਿ ਮੈਂ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ (ਜੋ ਵੀ ਅਹੁਦਾ ਹੋਵੇ ਅਤੇ ਜਿਸ ਵੀ ਸੂਬੇ ਵਿੱਚ ਹੋਵੇ, ਉਸਦਾ ਨਾਂ ਲਿਆ ਜਾਂਦਾ ਹੈ) ਵਜੋਂ ਮੇਰੇ ਵਿਚਾਰ ਅਧੀਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ, ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸਦੇ ਅਜਿਹੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਠੀਕ ਨਿਭਾਉਣ ਅਤੇ ਅਜਿਹਾ ਕਰਨ ਲੋੜੀਂਦਾ ਹੋਵੇ, ਮੈਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਾ ਦੱਸਾਂਗਾ ਅਤੇ ਨਾ ਪ੍ਰਗਟ ਕਰਾਂਗਾ। ਅੰਤ ਵਿੱਚ ਰਾਸ਼ਟਰੀ ਗੀਤ ਨਾਲ ਇਸ ਸਹੁੰ ਚੁੱਕ ਸਮਾਗਮ ਦੀ ਸਮਾਪਤੀ ਹੁੰਦੀ ਹੈ।

ਬ੍ਰਹਮ ਮਹਿੰਦਰਾ।
ਮਨਪ੍ਰੀਤ ਸਿੰਘ ਬਾਦਲ।
ਰਜੀਆ ਸੁਲਤਾਨਾ।
ਵਿਜੈ ਇੰਦਰ ਸਿੰਗਲਾ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ।
ਅਰੁਣਾ ਚੌਧਰੀ।
ਭਾਰਤ ਭੂਸ਼ਣ ਆਸ਼ੂ।
ਸੁਖਬਿੰਦਰ ਸਿੰਘ ਸਰਕਾਰੀਆ।
ਰਣਦੀਪ ਸਿੰਘ ਨਾਭਾ।
ਰਾਣਾ ਗੁਰਜੀਤ ਸਿੰਘ।
ਰਾਜ ਕੁਮਾਰ ਵੇਰਕਾ।
ਸੰਗਤ ਸਿੰਘ ਗਿਲਜੀਆ।
ਪਰਗਟ ਸਿੰਘ।
ਅਮਰਿੰਦਰ ਸਿੰਘ ਰਾਜਾ ਵੜਿੰਗ।
ਗੁਰਕੀਰਤ ਸਿੰਘ ਕੋਟਲੀ।
ਪੰਜਾਬ ਰਾਜ ਭਵਨ ਵਿੱਚ ਮੌਜੂਦ ਪਤਵੰਤੇ ਸੱਜਣ।