ਬਿਉਰੋ ਰਿਪੋਰਟ : ਜਲੰਧਰ ਦੇ ਕੁੱਲੜ ਪੀਜ਼ਾ ਤੋਂ ਬਾਅਦ ਹੁਣ ਲੁਧਿਆਣਾ ਦੀ ਇੱਕ ਮਾਡਲ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਰਹੀ ਹੈ । ਵੀਡੀਓ ਵੇਖ ਦੇ ਹੀ ਸਾਫ ਹੁੰਦੀ ਹੈ ਇਹ ਸਹਿਮਤੀ ਨਾਲ ਬਣਾਈ ਗਈ ਹੈ ਅਤੇ ਆਪ ਹੀ ਬਣਾਈ ਹੈ । ਹਾਲਾਂਕਿ ਇੰਸਟਰਾਗਰਾਮ ਮਾਡਲ ਇਸ ਵੀਡੀਓ ਨੂੰ ਖਾਰਜ ਕਰ ਰਹੀ ਹੈ । ਉਸ ਦਾ ਕਹਿਣਾ ਹੈ ਕਿ ਵੀਡੀਓ ਫੇਕ ਹੈ । ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
2 ਵੱਖ-ਵੱਖ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ
ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਉਹ 2 ਵੀਡੀਓ ਹਨ । ਪਹਿਲੀ ਵੀਡੀਓ 2 ਮਿੰਟ 20 ਸੈਕੰਡ ਦੀ ਹੈ ਜਦਕਿ ਦੂਜੀ 33 ਸੈਕੰਡ ਦੀ ਹੈ । ਦੋਵੇ ਵੀਡੀਓ ਜੋੜੇ ਦੀਆਂ ਹਨ। ਵੀਡੀਓ ਬਣਾਉਣ ਤੋਂ ਪਹਿਲਾਂ ਉਹ ਕਮਰੇ ਨੂੰ ਠੀਕ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ ।
ਮਾਡਲ ਦੇ 10 ਲੱਖ ਤੋਂ ਜ਼ਿਆਦਾ ਫਾਲੋਅਰ
ਜਿਸ ਮਾਡਲ ਦੇ ਨਾਲ ਵੀਡੀਓ ਨੂੰ ਜੋੜਿਆ ਜਾ ਰਿਹਾ ਹੈ । ਉਸ ਦੇ ਇੰਸਟਰਾਗਰਾਮ ‘ਤੇ 10 ਲੱਖ ਤੋਂ ਜ਼ਿਆਦਾ ਫਾਲੋਅਰ ਹਨ । ਮਾਡਲ ਦੀ ਉਮਰ ਸਿਰਫ਼ 19 ਸਾਲ ਹੈ । ਉਹ ਪੰਜਾਬ ਵਿੱਚ ਹੀ ਪੈਦਾ ਹੋਈ ਹੈ ਹਾਲਾਂਕਿ ਚਰਚਾ ਹੈ ਕਿ ਕੁਝ ਸਮੇਂ ਪਹਿਲਾਂ ਕੈਨੇਡਾ ਦੇ ਵੀਜ਼ਾ ਨੂੰ ਲੈਕੇ ਉਹ ਕਾਫੀ ਚਰਚਾ ਵਿੱਚ ਆਈ ਸੀ।
ਮਾਡਲ ਨੇ ਅਕਾਉਂਟ ‘ਤੇ ਇੱਕ ਮੈਸੇਜ ਪਾਇਆ ਹੈ
ਇਤਰਾਜ਼ਯੋਗ ਵੀਡੀਓ ਵਿੱਚ ਨਾਂ ਜੁੜਨ ਦੇ ਬਾਅਦ ਮਾਡਲ ਨੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਮੈਸੇਜ ਪਾਇਆ ਹੈ । ਜਿਸ ਵਿੱਚ ਉਸ ਨੇ ਕਿਹਾ ਹੈ ਕਿ ‘ਅੱਜ ਕੱਲ ਐਡੀਟਿੰਗ ਐਪ ‘ਤੇ ਸਭ ਕੁਝ ਹੋ ਸਕਦਾ ਹੈ । ਤੁਸੀਂ ਸਾਰੇ ਸਮਝਦਾਰ ਹੋ। ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਸੱਚ ਦਾ ਪਤਾ ਕਰੋ । ਆਪਣੇ ਪੰਜਾਬ ਦੀਆਂ ਕੁੜੀਆਂ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹੋ । ਅਨਪੜ੍ਹ ! ਨਾਲ ਹੀ ਲਿਖਿਆ ਹੈ ਕਿ ਕੁਝ ਡਿੱਗੇ ਹੋਏ ਹਨ, ਪਰਮਾਤਮਾ ਉਨ੍ਹਾਂ ਨੂੰ ਅਕਲ ਬਖ਼ਸ਼ੇ’।
ਮਾਡਲ ਨੇ ਲਿਖਿਆ ਕਿ ਮੈਨੂੰ ਪਤਾ ਹੈ ਕਿ ਮੈਂ ਸਹੀ ਹਾਂ,ਮੇਰੇ ਪਰਿਵਾਰ ਨੂੰ ਪਤਾ ਹੈ ਮੇਰੇ ਰੱਬ ਨੂੰ ਪਤਾ ਹੈ ਮੈਂ ਸਹੀ ਹਾਂ। ਮੈਨੂੰ ਦੂਜਿਆਂ ਦੀ ਪਰਵਾ ਨਹੀਂ ਹੈ । ਜੋ ਲੋਕ ਮੈਨੂੰ ਅੱਜ ਟਾਰਗੇਟ ਕਰ ਰਹੇ ਹਨ। ਉਹ ਕੱਲ ਕਿਸੇ ਨੂੰ ਆਪਣੇ ਨਿਸ਼ਾਨੇ ‘ਤੇ ਲੈ ਸਕਦੇ ਹਨ ।
ਕਿਉਕਿ ਕੁੜੀਆਂ ਸਾਰਿਆਂ ਦੇ ਘਰਾਂ ਵਿੱਚ ਹਨ । ਜੇਕਰ ਕਿਸੇ ਪੇਜ ‘ਤੇ ਇਤਰਾਜ਼ਯੋਗ ਵੀਡੀਓ ਮਿਲੇ ਤਾਂ ਉਸ ਨੂੰ ਆਪਣੀ ਮਾਂ-ਭੈਣ,ਧੀ ਨੂੰ ਧਿਆਨ ਵਿੱਚ ਰੱਖ ਦੇ ਹੋਏ ਰਿਪੋਰਟ ਕਰੋ ।