International Punjab

ਭਾਰਤ ਦੇ ਤਿੰਨ ਐਕਸ਼ਨ ਦੇ ਜਵਾਬ ਵਿੱਚ ਕੈਨੇਡਾ ਦਾ ਪਲਟਵਾਰ !

ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਮਾਮਲੇ ਵਿੱਚ ਭਾਰਤ ਵੱਲੋਂ ਕੈਨੇਡਾ ਖਿਲਾਫ ਲਏ ਗਏ ਤਿੰਨ ਸ਼ਖਸ ਐਕਸ਼ਨ ਤੋਂ ਬਾਅਦ ਹੁਣ ਕੈਨੇਡਾ ਵੱਲੋਂ ਵੀ ਜਵਾਬ ਦਿੱਤਾ ਗਿਆ ਹੈ । G20 ਸੰਮੇਲ ਵਿੱਚ ਦੁਨੀਆ ਦੀ ਪਾਰਲੀਮੈਂਟ ਦੇ ਸਪੀਕਰਾਂ ਦੀ P20 ਸੰਮੇਲ ਵਿੱਚ ਕੈਨੇਡਾ ਦੀ ਸਪੀਕਰ ਰੇਮੋਂਡੇ ਗੈਗੇ ਸ਼ਾਮਲ ਨਹੀਂ ਹੋ ਰਹੀ ਹੈ। ਹਾਲਾਂਕਿ ਪਹਿਲਾਂ ਉਨ੍ਹਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਸੀ । ਪਰ ਭਾਰਤ ਦੇ ਐਕਸ਼ਨ ਤੋਂ ਬਾਅਦ ਹੁਣ ਕੈਨੇਡਾ ਨੇ ਹੱਥ ਪਿੱਛੇ ਖਿੱਚ ਲਿਆ ਹੈ । ਇਸ ਤੋਂ ਪਹਿਲਾਂ ਲੋਕਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਸੀ ਕਿ ਉਹ P20 ਸੰਮੇਲਨ ਦੌਰਾਨ ਕੈਨੇਡਾ ਦੀ ਸੀਨੇਟ ਸਪੀਕਰ ਦੇ ਸਾਹਮਣੇ ਕਈ ਮੁੱਦੇ ਚੁੱਕਣਗੇ,ਉਸ ਵਿੱਚ ਨਿੱਝਰ ਦਾ ਮੁੱਦਾ ਵੀ ਸ਼ਾਮਲ ਸੀ । PM ਨਰੇਂਦਰ ਮੋਦੀ 13 ਅਕਤੂਬਰ ਨੂੰ 9ਵੀਂ P20 ਸੰਮਿਤ ਦਾ ਉਦਘਾਟਨ ਕਰਨਗੇ ।

ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟ ਨੂੰ 10 ਅਕਤੂਬਰ ਤੱਕ ਭਾਰਤ ਛੱਡਣ ਲਈ ਕਿਹਾ ਸੀ । ਭਾਰਤ ਦਾ ਤਰਕ ਸੀ ਕਿ ਵਿਅਨਾ ਸਮਝੌਤੇ ਦੇ ਤਹਿਤ ਦੋਵੇ ਦੇਸ਼ਾਂ ਦੇ ਡਿਪਲੋਮੈਟ ਬਰਾਬਰ ਹੋਣਾ ਚਾਹੀਦੇ ਹਨ । ਭਾਰਤ ਵਿੱਚ ਕੈਨੇਡਾ ਦੇ ਹੁਣ ਵੀ 60 ਤੋਂ ਵੱਧ ਡਿਪਲੋਮੈਟ ਹਨ । ਜਦਕਿ ਭਾਰਤ ਦੇ ਕੈਨੇਡਾ ਵਿੱਚ 20 ਡਿਪਲੋਮੈਟ ਹਨ । ਭਾਰਤ ਦੇ ਇਸ ਫੈਸਲੇ ਦੀਆਂ ਖਬਰਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਅਸੀਂ ਭਾਰਤ ਨਾਲ ਰਿਸ਼ਤੇ ਚੰਗੇ ਚਾਹੁੰਦੇ ਹਾਂ । ਕੈਨੇਡਾ ਦੇ ਨਾਗਰਿਕਾਂ ਦੇ ਲਈ ਭਾਰਤ ਵਿੱਚ ਡਿਪਲੋਮੈਟ ਰਹਿਣ ਜ਼ਰੂਰੀ ਹਨ । ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਲਜ਼ਾਮ ਲਗਾਇਆ ਸੀ ਕਿ ਕੈਨੇਡਾ ਦੇ ਵਾਧੂ ਡਿਪਲੋਮੈਟ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦਿੰਦੇ ਹਨ । ਇਸ ਲਈ ਅਸੀਂ ਚਾਹੁੰਦੇ ਹਾਂ ਕਿ ਦੋਵੇ ਦੇਸ਼ਾਂ ਵਿੱਚ ਬਰਾਬਰ ਦੇ ਸਫੀਰ ਹੋਣ। ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੂੰ ਕੈਨੇਡਾ ਦੇ ਡਿਪਲੋਮੈਟ ਨੂੰ ਭਾਰਤ ਛੱਡਣ ਦੀ ਡੈਡਲਾਈ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਨੇ ਜਾਣਕਾਰੀ ਜਨਤਕ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਇਹ ਦੋਵੇ ਦੇਸ਼ ਇਸ ‘ਤੇ ਗੱਲ ਕਰ ਰਹੇ ਹਨ । ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਕੈਨੇਡਾ ਦੀ ਵਿਦੇਸ਼ ਮੰਤਰੀ ਦੀ ਬੈਕ ਡੋਰ ਡਿਪੋਮੈਸੀ ਵਾਲੇ ਬਿਆਨ ਤੋਂ ਕੁਝ ਹੀ ਘੰਟਿਆਂ ਬਾਅਦ ਆਇਆ ਸੀ ।

ਬੰਦ ਦਰਵਾਜ਼ੇ ਗੱਲਬਾਤ ਸ਼ੁਰੂ ?

ਉਧਰ UK ਦੀ ਫਾਇਨਾਂਸ਼ੀਅਲ ਟਾਇਮਸ ਦੇ ਮੁਤਾਬਿਕ ਕੈਨੇਡਾ ਅਤੇ ਭਾਰਤ ਦੇ ਵਿਚਾਲੇ ਬੰਦ ਕਮਰਿਆਂ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ । ਪਿਛਲੇ ਮਹੀਨੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੌਲੀ ਦੇ ਵਿਚਾਲੇ ਮੀਟਿੰਗ ਹੋਈ ਹੈ ।
ਹਾਲਾਂਕਿ ਇਸ ਦੀ ਤਸਦੀਕ ਭਾਰਤ ਵੱਲੋਂ ਨਹੀਂ ਕੀਤੀ ਗਈ ਹੈ । ਪਰ ਪਿਛਲੇ ਦਿਨਾਂ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਜੌਲੀ ਨੇ ਇਸ ਵੱਲ ਇਸ਼ਾਰਾ ਜ਼ਰੂਰ ਕੀਤਾ ਸੀ ।ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਭਾਰਤ ਦੇ ਨਾਲ ਸੰਪਰਕ ਵਿੱਚ ਹਾਂ । ਸਾਡੇ ਲਈ ਕੈਨੇਡਾ ਦੇ ਡਿਪਲੋਮੈਟ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ । ਅਸੀਂ ਭਾਰਤ ਦੇ ਨਾਲ ਪ੍ਰਾਈਵੇਟ ਗੱਲਬਾਤ ਜਾਰੀ ਰੱਖਾਂਗੇ। ਕਿਉਂਕਿ ਡਿਪਲਮੈਸੀ ਦੇ ਮਾਮਲਿਆਂ ਵਿੱਚ ਆਪਣੀ ਗੱਲਬਾਤ ਨਾਲ ਚੰਗੇ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ।