ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਗਨਪ੍ਰੀਤ ਨੂੰ ਅਗਾਂਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ
‘ਦ ਖ਼ਾਲਸ ਬਿਊਰੋ : ਵਿੱਕੀ ਮਿੱਡੂਖੇੜਾ ਮਾ ਮਲੇ ਵਿੱਚ ਫਰਾਰ ਸ਼ਗਨਪ੍ਰੀਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਸ਼ਗਨਪ੍ਰੀਤ ਨੇ ਅਗਾਂਊਂ ਜ਼ਮਾਨਤ ਦੇ ਲਈ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਹਾਈਕੋਰਟ ਨੇ ਇਸ ਮਾਮਲੇ ਵਿੱਚ ਮਿੱਠੂਖੇੜਾ ਕਤ ਲ ਕਾਂ ਡ ਨਾਲ ਜੁੜੀ ਸਟੇਟਸ ਰਿਪੋਰਟ ਮੰਗੀ ਹੈ ਅਤੇ ਫਿਲਹਾਲ ਅਗਾਂਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕਰੀਬੀ ਦੱਸਿਆ ਜਾਂਦਾ ਹੈ ਅਤੇ ਵਿੱਕੂ ਮਿੱਡੂਖੇੜਾ ਮਾਮ ਲੇ ਵਿੱਚ ਪੁ ਲਿਸ ਨੇ ਇਸ ਦਾ ਨਾਂ ਦਰਜ ਕੀਤਾ ਸੀ ।
ਸ਼ਗਨਪ੍ਰੀਤ ਨੂੰ ਕਿਉਂ ਨਹੀਂ ਮਿਲੀ ਜ਼ਮਾਨਤ ?
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਸ਼ਗਨਪ੍ਰੀਤ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਵਿੱਕੀ ਮਿੱਠੂਖੇੜਾ ਕ ਤਲ ਕਾਂ ਡ ਵਿੱਚ ਉਸ ਦਾ ਨਾਂ ਨਹੀਂ ਸੀ ਪਰ ਬਾਅਦ ਵਿੱਚੋਂ ਉਸ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਹਾਈਕੋਰਟ ਨੇ ਪੁੱਛਿਆ ਸ਼ਗਨਪ੍ਰਤੀ ਕਿੱਥੇ ਹੈ ? ਇਸ ‘ਤੇ ਵਕੀਲ ਨੇ ਜਵਾਬ ਦਿੱਤਾ ਕਿ ਆਸਟ੍ਰੇਲੀਆ ਵਿੱਚ, ਜੱਜ ਨੇ ਪੁੱਛਿਆ ਫਿਰ ਕੀ ਖ਼ਤਰਾ ? ਵਕੀਲ ਨੇ ਕਿਹਾ ਕੀ ਸ਼ਗਨਪ੍ਰੀਤ ਵਾਪਸ ਭਾਰਤ ਆਉਣਾ ਚਾਹੁੰਦਾ ਹੈ, ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਮਾਮਲਾ ਸੰਜੀਦਾ ਹੈ ਅਤੇ ਅਗਲੀ ਸੁਣਵਾਈ 4 ਜੁਲਾਈ ਤੱਕ ਟਾਲ ਦਿੱਤੀ ਹੈ ।
ਸ਼ਗਨਪ੍ਰੀਤ ‘ਤੇ ਵੱਡਾ ਇਲਜ਼ਾਮ
ਸ਼ਗਨਪ੍ਰੀਤ ਨੂੰ ਸਿੱਧੂ ਮੂਸੇਵਾਲਾ ਦਾ ਕਰੀਬਾ ਦੱਸਿਆ ਜਾਂਦਾ ਸੀ ਅਤੇ ਕਿਹਾ ਜਾਂਦਾ ਹੈ ਮੂਸੇਵਾਲਾ ਦੇ ਸਾਰੇ ਸ਼ੋਅ ਦੀ ਡੀਲਿੰਗ ਸ਼ਗਨਪ੍ਰੀਤ ਹੀ ਕਰਦਾ ਸੀ। ਪਿਛਲੇ ਸਾਲ ਅਗਸਤ ਵਿੱਚ ਮਿੱਠੂ ਖੇੜਾ ਦਾ ਕਤ ਲ ਹੋਇਆ ਸੀ ਤਾਂ ਦਿੱਲੀ ਪੁ ਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਗੈਂ ਗਸਟਰ ਕੌਸ਼ਲ ਚੌਧਰੀ ਨੇ ਕਤ ਲ ਕਰਨ ਵਾਲੇ ਗੈਂ ਗਸਟਰ ਨੂੰ ਪਨਾਹ ਅਤੇ ਗੱਡੀ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚੋਂ ਸ਼ਗਨਪ੍ਰੀਤ ਦਾ ਨਾਂ ਸਾਹਮਣੇ ਆਇਆ, AGTF ਦੇ ਮੁਖੀ ਨੇ ਵੀ ਸ਼ਗਨਪ੍ਰੀਤ ਦਾ ਨਾਂ ਵਿੱਕੀ ਮਿੱਠੂਖੇੜਾ ਕਤ ਲ ਕਾਂ ਡ ਵਿੱਚ ਹੋਣ ਦਾ ਦਾਅਵਾ ਕੀਤਾ ਸੀ ।
ਸ਼ਗਨਪ੍ਰੀਤ ਨੂੰ ਜਾਨ ਦਾ ਖ਼ ਤਰਾ
ਸ਼ਗਨਪ੍ਰੀਤ ਨੂੰ ਗੋਲਡੀ ਬਰਾੜ ਅਤੇ ਗੈਂ ਗਸਟਰ ਲਾਰੈਂਸ ਬਿਸ਼ਨੋਈ ਤੋਂ ਜਾ ਨ ਦਾ ਖ਼ ਤਰਾਂ ਹੈ। ਵਿੱਕੀ ਮਿੱਠੂਖੇੜਾ,ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੋਸਤ ਸਨ। ਲਾਰੈਂਸ ਅਤੇ ਗੋਲਡੀ ਸ਼ਗਨਪ੍ਰੀਤ ਤੋਂ ਬਦਲਾ ਲੈਣਾ ਚਾਹੁੰਦੇ ਨੇ ਇਸ ਲਈ ਜਦੋਂ ਕ ਤਲ ਕਾਂ ਡ ਵਿੱਚ ਸ਼ਗਨਪ੍ਰੀਤ ਦਾ ਨਾਂ ਸਾਹਮਣੇ ਆਇਆ ਤਾਂ ਉਹ ਆਸਟ੍ਰੇਲਿਆ ਚੱਲਾ ਗਿਆ ਸੀ।