India Punjab

ਪੰਜਾਬ,ਹਰਿਆਣਾ ਤੇ ਦਿੱਲੀ ਪੁਲਿਸ ਦੇ ਵਕੀਲਾਂ ਨੇ ਪੱਤਰਕਾਰਾਂ ਨੂੰ ਦਸੇ ਆਪੋ -ਆਪਣੇ ਪੱਖ

ਦ ਖ਼ਾਲਸ ਬਿਊਰੋ : ਦਿੱਲੀ ਪੁਲਿਸ ਦੇ ਵਕੀਲ ਏਐਸਜੀ ਸੱਤਿਆ ਪਾਲ ਜੈਨ ਨੇ ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ ਦਸਿਆ ਹੈ ਕਿ ਤਜਿੰਦਰ ਪਾਲ ਸਿੰਘ ਬੱਗਾ ਦੇ ਪਿਤਾ ਵੱਲੋਂ ਥਾਣਾ ਜਨਕਪੁਰੀ ਵਿਖੇ ਐਫਆਈਆਰ ਦਰਜ ਕਰਵਾਈ ਗਈ ਸੀ ਕਿ ਕੁਝ ਲੋਕ ਉਸ ਦੇ ਪੁੱਤਰ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਹਨ। ਦਿੱਲੀ ਪੁਲਿਸ ਨੂੰ ਦਵਾਰਕਾ ਅਦਾਲਤ ਤੋਂ ਸਰਚ ਵਾਰੰਟ ਮਿਲਿਆ ਅਤੇ ਪਤਾ ਲੱਗਾ ਕਿ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਪਿਪਲੀ ਨੇੜੇ ਗ੍ਰਿਫਤਾਰ ਕੀਤਾ ਹੈ। ਉਥੋਂ ਦਿੱਲੀ ਪੁਲਿਸ ਨੇ ਉਸ ਨੂੰ ਵਾਪਸ ਲੈ ਕੇ ਦਿੱਲੀ ਰਵਾਨਾ ਹੋਈ ਸੀ।ਉਹਨਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਦਿੱਲੀ ਤੇ ਕੁਰੂਕਸ਼ੇਤਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਗੱਲ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਉਹ ਆਪਣੀ ਮਰਜੀ ਨਾਲ ਉਥੇ ਬੈਠੇ ਹਨ।

ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਅਨਮੋਲ ਰੱਤਨ ਸਿੱਧੂ ਨੇ ਕਿਹਾ ਪੁਲਿਸ ਅਧਿਕਾਰੀ ਹਾਲੇ ਵੀ ਦਿੱਲੀ ਤੇ ਕੁਰੂਕਸ਼ੇਤਰ ਵਿੱਚ ਨਜਰਬੰਦ ਹਨ ।ਉਹਨਾਂ ਪੰਜਾਬ ਪੁਲਿਸ ਤੇ ਧੱਕੇਸ਼ਾਹੀ ਦੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਾਰੀ ਕਾਰਵਾਈ ਦੀ ਵੀਡੀਓਗਰਾਫ਼ੀ ਹੋਈ ਹੈ।ਪੰਜਾਬ ਪੁਲਿਸ ਨੇ ਦੋਸ਼ੀ ਖਿਲਾਫ਼ ਕੇਸ ਦਰਜ ਕੀਤਾ ਸੀ ਤੇ ਉਸ ਨੂੰ ਕਾਨੂੰਨੀ ਢੰਗ ਨਾਲ ਗਿਰਫ਼ਤਾਰ ਕੀਤਾ ਗਿਆ ਸੀ ਪਰ ਰਸਤੇ ਵਿੱਚ ਹਰਿਆਣਾ ਪੁਲਿਸ ਨੇ ਨਾ ਸਿਰਫ਼ ਗੈਰ-ਕਾਨੂੰਨੀ ਢੰਗ ਨਾਲ ਰੋਕਿਆ ਸਗੋਂ ਸਾਡੀ ਪੁਲਿਸ ਦੀ ਹਿਰਾਸਤ ਵਿੱਚੋਂ ਦੋਸ਼ੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਾਪਸ ਲੈ ਗਈ। ਇਸ ਤੋਂ ਇਲਾਵਾ ਸਾਡੇ ਅਫ਼ਸਰਾਂ ਨੂੰ ਦਿੱਲੀ ਤੇ ਹਰਿਆਣੇ ਦੀ ਪੁਲਿਸ ਵਲੋਂ ਨਜ਼ਰਬੰਦ ਕਰਨਾ,ਇਹ ਸਾਰੇ ਕੰਮ ਗੈਰ-ਕਾਨੂੰਨੀ ਹਨ ਤੇ ਸਾਡੇ ਕੋਲ ਕੋਈ ਰਾਹ ਨੀ ਸੀ ਹਾਈਕੋਰਟ ਜਾਣ ਤੋਂ ਸਿਵਾਏ।ਹੁਣ ਇਸ ਮਾਮਲੇ ਦੀ ਸੁਣਵਾਈ ਕੱਲ ਨੂੰ ਹੋਵੇਗੀ

ਇਸ ਸੰਬੰਧ ਵਿੱਚ ਹਰਿਆਣਾ ਸਰਕਾਰ ਦਾ ਪੱਖ ਰੱਖਣ ਵਾਲੇ ਵਕੀਲ ਚੇਤਨ ਮਿੱਤਲ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਦਿੱਲੀ ਦੇ ਕਿਸੇ ਥਾਣੇ ਚ ਏਂਟਰੀ ਜਾ ਡੀਡੀਆਰ ਨਹੀਂ ਦਾ ਸਬੂਤ ਉਹਨਾਂ ਦੇ ਵਕੀਲ ਕੋਲ ਨਹੀਂ ਹੈ।ਪੰਜਾਬ ਪੁਲਿਸ ਤੇ ਵਰਦਿਆਂ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਕੋਲ ਹੋਰ ਕੋਈ ਕੰਮ ਨਹੀਂ ਹੈ।ਪੰਜਾਬ ਦੇ ਆਪਣੇ ਹਾਲਾਤ ਇੰਨੇ ਖਰਾਬ ਨੇ ,ਉਥੇ ਪੰਜਾਬ ਪੁਲਿਸ ਕਿਉਂ ਨੀ ਕਾਰਵਾਈ ਕਰਦੀ।ਉਹਨਾਂ ਪੰਜਾਬ ਸਰਕਾਰ ਦੇ ਇਹਨਾਂ ਇਲਜ਼ਾਮਾਂ ਨੂੰ ਵੀ ਸਿਰੇ ਤੋਂ ਖਾਰਿਜ ਕਰ ਦਿੱਤਾ ਕਿ ਹਰਿਆਣਾ ਜਾ ਦਿੱਲੀ ਵਿੱਚ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਨਜ਼ਰਬੰਦ ਕੀਤਾ ਗਿਆ ਹੈ।