ਅਜ਼ਾਦੀ ਦੇ 75 ਵੇਂ ਅੰਮ੍ਰਿਤ ਮਹੋਤਸਵ ‘ਤੇ ISRO ਵੱਲੋਂ ਸੈਟਲਾਈਟ ਲਾਂਚ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਲਈ 7 ਅਗਸਤ ਦਾ ਦਿਨ ਵੱਡਾ ਹੈ। ਅੰਮ੍ਰਿਤ ਮਹੋਤਸਵ ‘ਤੇ ISRO ਵੱਲੋਂ ਐਤਵਾਰ ਨੂੰ ਇੱਕ ਸੈਟਲਾਈਟ ਲਾਂਚ ਕੀਤਾ ਗਿਆ ਹੈ ਇਸ ਨੂੰ 75 ਸਕੂਲਾਂ ਵੱਲੋਂ ਲਾਈਵ ਵੇਖਿਆ ਜਾਵੇਗਾ। ਇਸ ਪ੍ਰੋਜੈਕਟ ਵਿੱਚ ਅੰਮ੍ਰਿਤਸਰ ਦੇ ਮਾਲ ਰੋਡ ਸੀਨੀਅਰ ਸਕੂਲ ਦੇ ਵਿਦਿਆਰਥੀ ਵੀ ਸ਼ਾਮਲ ਹਨ। ਪ੍ਰੋਜੈਕਟ ਦੇ ਤਹਿਤ ਸਾਇੰਸ ਦੇ ਵਿਦਿਆਰਥੀਆਂ ਨੇ ਇੱਕ Chip ਤਿਆਰ ਕੀਤੀ ਸੀ ਇਹ ਸੈਟਲਾਈਟ ਵਿੱਚ ਅਸੈਂਬਲ ਹੋਣ ਲਈ ਪਾਸ ਹੋ ਗਈ ਹੈ ।
7 ਅਗਸਤ ਨੂੰ ISRO ਵੱਲੋਂ ਲਾਂਚ ਸੈਟੇਲਾਈਟ ਵਿੱਚ ਪੂਰੇ ਦੇਸ਼ ਦੇ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ ਹੈ ਇਸ ਵਿੱਚ ਪੰਜਾਬ ਦੇ ਵਿਦਿਆਰਥੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ । ਦੇਸ਼ ਦੇ ਜਿੰਨਾਂ 75 ਸਕੂਲਾਂ ਨੂੰ ਸੈਟਲਾਈਟ ਦੇ ਪ੍ਰੋਜੈਕਟ ਲਈ ਚੁਣਿਆ ਗਿਆ ਸੀ ਉਸ ਵਿੱਚ ਪੰਜਾਬ ਦੇ 2 ਸਕੂਲ ਸ਼ਾਮਲ ਸਨ । ਇੱਕ ਅੰਮ੍ਰਿਤਸਰ ਦਾ ਦੂਜਾ ਗੁਰਦਾਸਪੁਰ ਦੇ ਬਟਾਲਾ ਦਾ ਸਰਕਾਰੀ ਸਕੂਲ ਸੀ, ਅੰਮ੍ਰਿਤਸਰ ਦੇ ਸਰਕਾਰੀ ਗਰਲ ਸਕੂਲ ਮਾਲ ਰੋਡ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਗਿਆਨ ਵਿਭਾਗ ਦੇ 10 ਵਿਦਿਆਰਥੀਆਂ ਨੇ ਆਪਣੇ ਅਧਿਆਪਕ ਨਾਲ ਮਿਲਕੇ ਇੱਕ ਪ੍ਰੋਜੈਕਟ ਤਿਆਰ ਕੀਤਾ ਸੀ,ਜਿਸ ਵਿੱਚ ਇੱਕ ਚਿੱਪ ਬਣਾਈ ਗਈ ਸੀ।
ਵਿਦਿਆਰਥੀ ਲਾਈਵ ਵੇਖਣਗੇ ਲਾਂਚ
ਜਿੰਨਾਂ 75 ਸਕੂਲਾਂ ਨੇ ਸੈਟੇਲਾਈਟ ਤਿਆਰ ਕਰਨ ਵਿੱਚ ਹਿੱਸਾ ਪਾਇਆ ਹੈ ਉਹ ਇਸ ਨੂੰ ਲਾਈਵ ਵੇਖ ਸਕਣਗੇ। ਸਕੂਲ ਨੇ ਕਿਹਾ ਅਜ਼ਾਦੀ ਦੇ 75ਵੇਂ ਸਾਲ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਕੂਲ ਲਈ ਇਹ ਮਾਣ ਦੀ ਗੱਲ ਹੈ। ਅਧਿਆਪਕਾਂ ਦਾ ਕਹਿਣਾ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਵਿਦਿਆਰਥੀ ਕਾਫ਼ੀ ਉਤਸ਼ਾਹਿਤ ਸਨ ਅਤੇ ਹੁਣ ਜਦੋਂ ISRO ਨੇ ਆਪਣੀ ਸੈਟਲਾਈਟ ਵਿੱਚ ਇਸ ਨੂੰ ਸ਼ਾਮਲ ਕੀਤਾ ਹੈ ਉਸ ਤੋਂ ਬਾਅਦ ਵਿਦਿਆਰਥੀ ਵਿਗਿਆਨ ਨੂੰ ਹੋਰ ਸੰਜੀਦਾ ਹੋ ਗਏ ਹਨ।