ਬਿਊਰੋ ਰਿਪੋਰਟ : ਪੰਜਾਬ ਵਿੱਚ ਫਰਵਰੀ ਮਹੀਨੇ ਵਿੱਚ ਰਿਕਾਰਡ ਤੋੜ ਰਜਿਸਟ੍ਰੀਆਂ ਹੋਈਆਂ ਜਿਸ ਦੀ ਵਜ੍ਹਾ ਕਰਕੇ ਸਰਕਾਰੀ ਖਜ਼ਾਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ । ਪਿਛਲੇ ਸਾਲ ਫਰਵਰੀ 2022 ਵਿੱਚ ਰੈਵਿਨਿਊ ਵਿਭਾਗ ਨੂੰ 241.62 ਕਰੋੜ ਦੀ ਆਮਦਨ ਹੋਈ ਸੀ ਜਦਕਿ ਇਸੇ ਸਾਲ ਫਰਵਰੀ 2023 ਵਿੱਚ ਇਹ ਵੱਧ ਕੇ 338.99 ਕਰੋੜ ਪਹੁੰਚ ਗਿਆ ਹੈ ਯਾਨੀ 97.37 ਕਰੋੜ ਵੱਧ। ਸਿਰਫ਼ ਇੰਨਾਂ ਹੀ ਨਹੀਂ 10 ਮਹੀਨੇ ਦੇ ਅੰਦਰ ਕੁੱਲ 19 ਫੀਸਦੀ ਰੈਵਿਨਿਊ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਵੱਧ ਕਮਾਈ ਕੀਤੀ ਹੈ । ਇਸ ਤੋਂ ਉਤਸ਼ਾਹਿਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਜਿਸਟਰੀ ਵਿੱਚ ਵੱਡੀ ਰਾਹਤ ਦਿੱਤੀ ਹੈ ।
ਸਵਾ 2 ਫੀਸਦੀ ਦੀ ਸਟੈਂਪ ਡਿਊਟੀ ਵਿੱਚ ਛੋਟ
ਪੰਜਾਬ ਦੇ ਰੈਵਿਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੱਡੀ ਰਾਹਤ ਦਿੰਦੇ ਹੋਏ ਲਿਖਿਆ ‘ਪੰਜਾਬ ਵਾਸੀਆਂ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ CM @BhagwantMann
ਜੀ ਦੀ ਅਗਵਾਈ ਵਾਲੀ ਸਰਕਾਰ ਨੇ 1 ਮਾਰਚ ਤੋਂ 31 ਮਾਰਚ 2023 ਤੱਕ ਕਿਸੇ ਵੀ ਤਰ੍ਹਾਂ ਦੀ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਸਟੈਂਪ ਡਿਊਟੀ ਤੇ ਫ਼ੀਸ ਵਿੱਚ ਕੁੱਲ 2.25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ’
ਪੰਜਾਬ ਵਾਸੀਆਂ ਨਾਲ ਇਹ ਖ਼ਬਰ ਸਾਂਝੀ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ CM @BhagwantMann ਜੀ ਦੀ ਅਗਵਾਈ ਵਾਲੀ ਸਰਕਾਰ ਨੇ 1 ਮਾਰਚ ਤੋਂ 31 ਮਾਰਚ 2023 ਤੱਕ ਕਿਸੇ ਵੀ ਤਰ੍ਹਾਂ ਦੀ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਸਟੈਂਪ ਡਿਊਟੀ ਤੇ ਫ਼ੀਸ ਵਿੱਚ ਕੁੱਲ 2.25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ
— Bram Shanker Sharma – Jimpa (@BJimpaAAP) March 2, 2023
10 ਮਹੀਨੇ ਵਿੱਚ 19 ਫੀਸਦੀ ਦਾ ਵਾਧਾ
ਰੈਵਿਨਿਊ ਵਿਭਾਗ ਨੇ ਵੱਧ ਪੈਸਾ ਜ਼ਮੀਨ ਦੀ ਰਜਿਸਟ੍ਰੇਸ਼ਨ ਦੌਰਾਨ ਸਟੰਪ ਡਿਊਟੀ ਨਾਲ ਇਕੱਠੇ ਕੀਤੇ ਹਨ । ਮੰਤਰੀ ਬ੍ਰਹਮ ਸ਼ੰਕਰ ਜਿੰਪਾ ਮੁਤਾਬਿਕ ਅਪ੍ਰੈਲ 2022 ਤੋਂ ਫਰਵਰੀ 2023 ਤੱਕ ਕੁੱਲ 3499.94 ਕਰੋੜ ਦਾ ਰੈਵਿਨਿਊ ਵਿਭਾਗ ਨੇ ਪੈਸਾ ਇਕੱਠਾ ਕੀਤਾ ਹੈ ਜਦਕਿ ਪਿਛਲੇ ਸਾਲ 2929.74 ਕਰੋੜ ਦੇ ਮੁਕਾਬਲੇ ਇਹ ਕਾਫੀ ਜ਼ਿਆਦਾ ਹੈ । ਇਸ ਅਧਾਰ ਨਾਲ ਮਾਨ ਸਰਕਾਰ ਨੇ ਇੱਕ ਸਾਲ ਵਿੱਚ 19 ਫੀਸਦੀ ਦਾ ਵਾਧਾ ਦਰਜ ਕੀਤਾ ਹੈ ।
ਕੰਮ ਦੀ ਲਾਪਰਵਾਹੀ ‘ਤੇ ਹੋਵੇਗੀ ਸਖਤੀ
ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਰੈਵਿਨਿਊ ਹੋਰ ਵਧਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ । ਮਾਲ ਵਿਭਾਗ ਦਾ ਅਚਾਨਕ ਨਰੀਖਣ ਕੀਤਾ ਜਾਵੇਗਾ । ਲਾਪਰਵਾਹੀ ਵਰਤਨ ਵਾਲੇ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ । ਇਸ ਤੋਂ ਪਹਿਲਾਂ ਹੀ ਮਾਨ ਸਰਕਾਰ ਨੇ ਸੰਸਾਧਨਾਂ ਤੋਂ ਪੈਸਾ ਬਚਾਉਣ ਅਤੇ ਮੁਨਾਫਾ ਹੋਣ ਦਾ ਦਾਅਵਾ ਕਰਦੀ ਰਹੀ ਹੈ । ਵਿਰੋਧੀ ਧਿਰਾਂ ਨੂੰ ਮੁੱਖ ਮੰਤਰੀ ਮਾਨ ਸਰਕਾਰੀ ਖਜ਼ਾਨਾ ਭਰੇ ਹੋਣ ਦਾ ਦਾਅਵਾ ਵੀ ਕਰਦੇ ਰਹੇ ਹਨ ।