Punjab

ਪਾਕਿਸਤਾਨ ਪਾਣੀ ਨਾ ਲੈਂਦਾ ਤਾਂ ਡੁੱਬ ਜਾਣਾ ਸੀ ਪੂਰਾ ਪੰਜਾਬ! ਹਰਿਆਣਾ ਤੇ ਰਾਜਸਥਾਨ ਨੇ ਪਿੱਠ ਵਿਖਾਈ ! ਡੁੱਬਣ ਲਈ ਇਕੱਲਾ ਪੰਜਾਬ ! BBMB ਨੂੰ ਸ਼ਿਕਾਇਤ ਕੀਤੀ !

ਬਿਊਰੋ ਰਿਪੋਰਟ : ਹੜ੍ਹ ਦੇ ਔਖੇ ਵੇਲੇ ਜਦੋਂ ਚੜ੍ਹਦੇ ਪੰਜਾਬ ਦਾ ਸਾਥ ਪਾਕਿਸਤਾਨ ਨੇ ਦਿੱਤਾ ਪਰ ਆਪਣੇ ਹਮ ਵਤਨ ਗੁਆਂਢੀ ਸੂਬਿਆਂ ਨੇ ਹੀ ਮੂੰਹ ਮੋੜ ਲਿਆ । ਹਰਿਆਣਾ ਅਤੇ ਰਾਜਸਥਾਨ ਵੱਲੋਂ ਪਾਣੀ ਲੈਣ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਯਾਨੀ (BBMB) ਨੂੰ ਪੱਤਰ ਲਿਖ ਕੇ ਹਰਿਆਣਾ ਅਤੇ ਰਾਜਸਥਾਨ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਆਪਣਾ ਪੱਖ ਵੀ ਰੱਖਿਆ ਹੈ ਕਿ ਪੰਜਾਬ ਵਿੱਚ ਹੜ੍ਹ ਦੇ ਹਾਲਤਾਂ ਕਾਰਨ ਵਾਧੂ ਪਾਣੀ ਕਿਉਂ ਪਾਕਿਸਤਾਨ ਦੇ ਵੱਲ ਛੱਡਣਾ ਪਿਆ।

ਹਰਿਆਣਾ ਅਤੇ ਰਾਜਸਥਾਨ ਵੱਲੋਂ ਪਾਣੀ ਲੈਣ ਤੋਂ ਇਨਕਾਰ ਕਰਨ ਅਤੇ ਹਿਮਾਚਲ ਵੱਲੋਂ ਲਗਾਤਾਰ ਪਾਣੀ ਛੱਡਣ ‘ਤੇ ਮੁੱਖ ਮੰਤਰੀ ਮਾਨ ਨੇ ਵੀ ਤਿੱਖਾ ਤੰਜ ਕੱਸਦੇ ਹੋਏ ਕਿਹਾ ਸੀ ਕਿ “ਹਰਿਆਣਾ ਤੇ ਰਾਜਸਥਾਨ ਪਾਣੀ ‘ਚ ਹਿੱਸਾ ਮੰਗਦੇ ਸਨ, ਹਿਮਾਚਲ ਰਾਇਲਟੀ, ਅਸੀਂ ਕਿਹਾ, ਹੁਣ ਪਾਣੀ ਲੈ ਲਓ, ਹੁਣ ਲੈਂਦੇ ਨਹੀਂ, ਹਿੱਸਾ ਮੰਗਣ ਤਾਂ ਸਾਰੇ ਆ ਜਾਂਦੇ ਹਨ, ਕੀ ਡੁੱਬਣ ਲਈ ਇਕੱਲਾ ਪੰਜਾਬ ਹੈ ?”

12 ਜੁਲਾਈ ਨੂੰ BBMB ਦੀ ਪੰਜਾਬ,ਹਰਿਆਣਾ,ਰਾਜਸਥਾਨ ਦੇ ਨਾਲ ਮੀਟਿੰਗ ਹੋਈ ਸੀ ਅਤੇ ਸੂਬਾ ਸਰਕਾਰ ਨੇ ਹਰਿਆਣਾ ਅਤੇ ਰਾਜਸਥਾਨ ਨੂੰ ਨਹਿਰਾਂ ਦੇ ਜ਼ਰੀਏ ਪਾਣੀ ਲੈਣ ਦੀ ਬੇਨਤੀ ਕੀਤੀ ਸੀ । ਪਰ ਦੋਵੇਂ ਸੂਬਿਆਂ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕੋਈ ਜਵਾਬ ਵੀ ਨਹੀਂ ਦਿੱਤਾ । ਜਿਸ ਦੇ ਬਾਅਦ ਪੰਜਾਬ ਸਰਕਾਰ ਨੇ BBMB ਨੂੰ ਪੱਤਰ ਲਿਖ ਕੇ ਸਾਰੇ ਹਾਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।

ਪੰਜਾਬ ਸਰਕਾਰ ਨੇ ਕਿਹਾ ਜੇਕਰ ਹਰਿਆਣਾ ਅਤੇ ਰਾਜਸਥਾਨ ਹੜ੍ਹ ਦੇ ਹਾਲਤਾਂ ਦੌਰਾਨ ਮਦਦ ਕਰਨ ਦੇ ਲਈ ਨਹਿਰਾਂ ਤੋਂ ਵਾਧੂ ਪਾਣੀ ਨਹੀਂ ਲੈਂਦਾ ਹੈ ਤਾਂ ਸਤਲੁਜ ਅਤੇ ਬਿਆਸ ਤੋਂ ਵਾਧੂ ਪਾਣੀ ਹੁਸੈਨੀਵਾਲਾ ਬੈਰਾਜ ਦੇ ਜ਼ਰੀਏ ਪਾਕਿਸਤਾਨ ਵੱਲ ਭੇਜਣ ਦੀ ਇਜਾਜ਼ਤ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਬਚੇਗਾ ।

ਫ਼ਿਰੋਜ਼ਪੁਰ ਤੋਂ ਪਾਕਿਸਤਾਨ ਵਿੱਚ ਦਾਖਲ ਹੁੰਦਾ ਹੈ ਪਾਣੀ

ਸਤਲੁਜ ਅਤੇ ਬਿਆਸ ਹਿਮਾਚਲ ਪ੍ਰਦੇਸ਼ ਤੋਂ ਹੋਕੇ ਪੰਜਾਬ ਆਉਂਦੀ ਹੈ ਅਤੇ ਕਪੂਰਥਲਾ ਜ਼ਿਲ੍ਹੇ ਵਿੱਚ ਮਿਲ ਦੀ ਹੈ । ਇਸ ਦੇ ਬਾਅਦ ਸਤਲੁਜ ਪੰਜਾਬ ਸਰਕਾਰ ਵੱਲੋਂ ਕੰਟਰੋਲ ਹੁਸੈਨੀਵਾਲਾ ਬੈਰਾਜ ਦੇ ਜ਼ਰੀਏ ਫ਼ਿਰੋਜ਼ਪੁਰ ਤੋਂ ਪਾਕਿਸਤਾਨ ਵਿੱਚ ਦਾਖਲ ਹੁੰਦੀ ਹੈ। ਜ਼ਿਆਦਾ ਮੀਂਹ ਦੇ ਬਾਅਦ ਪੰਜਾਬ ਦੇ ਦਰਿਆ ਵਾਧੂ ਪਾਣੀ ਨਾਲ ਜੂਝ ਰਹੇ ਹਨ । ਜਿਸ ਨਾਲ ਸੂਬੇ ਵਿੱਚ ਹੜ੍ਹ ਆ ਸਕਦਾ ਹੈ ।

ਪੰਜਾਬ ‘ਤੇ ਪਾਕਿਸਤਾਨ ਪਾਣੀ ਭੇਜਣ ਦਾ ਇਲਜ਼ਾਮ ਲੱਗਦਾ ਹੈ

ਜਲ ਸਰੋਤ ਸਕੱਤਰ ਨੇ BBMB ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਅਤੇ ਰਾਜਸਥਾਨ ਦੋਵਾਂ ਨੇ ਨਹਿਰੀ ਪ੍ਰਬੰਧਾਂ ਮੁਤਾਬਿਕ ਬੰਨ੍ਹਾਂ ਤੋਂ ਪਾਣੀ ਦੀ ਮੰਗ ਨਹੀਂ ਕੀਤੀ। ਅਜਿਹੇ ਹਾਲਤਾਂ ਵਿੱਚ ਪੰਜਾਬ ਬੰਨ੍ਹਾਂ ਤੋਂ ਪਾਣੀ ਡਿਸਚਾਰਜ ਨਹੀਂ ਕਰ ਪਾ ਰਿਹਾ ਹੈ। ਕਿਉਂਕਿ ਬੰਨ੍ਹ ਤੋਂ ਇਲਾਵਾ ਨਦੀਆਂ ਵਿੱਚ ਪਹਿਲਾਂ ਤੋਂ ਵਾਧੂ ਪਾਣੀ ਮੌਜੂਦ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜਸਥਾਨ ਅਤੇ ਹਰਿਆਣਾ ਦੋਵੇਂ ਹੀ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਪੰਜਾਬ ਵੱਲੋਂ ਪਾਕਿਸਤਾਨ ਨੂੰ ਪਾਣੀ ਛੱਡਿਆ ਜਾਂਦਾ ਹੈ । ਪਰ ਅਸਲ ਵਿੱਚ ਪਾਕਿਸਤਾਨ ਵਿੱਚ ਕੋਈ ਪਾਣੀ ਨਹੀਂ ਛੱਡਿਆ ਜਾਂਦਾ ਹੈ । ਜੋ ਪੂਰੇ ਸੂਬੇ ਵਿੱਚ ਹੜ੍ਹ ਆਉਂਦੇ ਹਨ ਤਾਂ ਹਰਿਆਣਾ ਅਤੇ ਰਾਜਸਥਾਨ ਵੱਲੋਂ ਨਹਿਰੀ ਪਾਣੀ ਦੀ ਮੰਗ ਨਹੀਂ ਕੀਤੀ ਜਾਂਦੀ ਹੈ । ਜਿਸ ਤੋਂ ਬਾਅਦ ਪੰਜਾਬ ਕੋਲ ਫਲੱਡ ਗੇਟ ਖੋਲ੍ਹਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।