Khetibadi

ਪੰਜਾਬ ਦੇ ਬਾਸਮਤੀ ਉਤਪਾਦਕਾਂ ਨੂੰ ਜਲਦ ਮਿਲਣ ਵਾਲੀ ਵੱਡੀ ਖੁਸ਼ਖ਼ਬਰੀ, ਸਰਕਾਰ ਕਰੇਗੀ ਇਹ ਵੱਡਾ ਐਲਾਨ!

Punjab govt, Price guarantee, Punjab basmati growers

ਚੰਡੀਗੜ੍ਹ : ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜਲਦ ਹੀ ਵੱਡੀ ਖੁਸ਼ਖ਼ਬਰੀ ਮਿਲਣ ਜਾ ਰਹੀ ਹੈ। ਪੰਜਾਬ ਸਰਕਾਰ ਆਉਣ ਵਾਲੇ ਸੀਜ਼ਨ ਲਈ ਖੁਸ਼ਬੂਦਾਰ ਝੋਨੇ ਦੀ ਕਿਸਮ ਦਾ ਸਮਰਥਨ ਮੁੱਲ 2,600 ਤੋਂ 2,800 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਕਦਮ ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਅਣਹੋਂਦ ਦੇ ਮੱਦੇਨਜ਼ਰ ਖੁਸ਼ਬੂਦਾਰ ਝੋਨੇ ਦੀਆਂ ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਕਰੇਗਾ। ਜਦਕਿ ਝੋਨੇ ਅਤੇ ਕਣਕ ਦੀਆਂ ਮੋਟੀਆਂ ਕਿਸਮਾਂ ਦੀ ਪਹਿਲਾਂ ਤੋਂ ਹੀ ਐਮਐਸਪੀ ਤੈਅ ਹੈ ਅਤੇ ਇਨ੍ਹਾਂ ਦੀ ਸਰਕਾਰੀ ਖਰੀਦ ਹੁੰਦੀ ਹੈ।

ਖੁਸ਼ਬੂਦਾਰ ਝੋਨੇ ਦੀ ਕਟਾਈ ਅਕਤੂਬਰ-ਨਵੰਬਰ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ। ਬਾਸਮਤੀ ਉਤਪਾਦਕ ਖੁਸ਼ਬੂਦਾਰ ਅਨਾਜ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੇਚਦੇ ਹਨ ਅਤੇ ਵੱਡੇ ਬਰਾਮਦਕਾਰ ਇਸ ਦੀ ਖਰੀਦ ਕਰਦੇ ਹਨ। ਇਲ ਗਾ ਰੇਟ ਵੀ ਅੰਤਰਰਾਸ਼ਟਰੀ ਵਪਾਰ ਦੀ ਗਤੀਸ਼ੀਲਤਾ ‘ਤੇ ਨਿਰਭਰ ਕਰਦਾ ਹੈ। ਇਸ ਵਿੱਚ ਅਕਸਰ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆਮ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਕੱਲਾ ਪੰਜਾਬ, ਭਾਰਤ ਤੋਂ 12,000 ਕਰੋੜ ਰੁਪਏ ਦੀ ਬਾਸਮਤੀ ਬਰਾਮਦ ਵਿੱਚ 40% ਦਾ ਯੋਗਦਾਨ ਪਾਉਂਦਾ ਹੈ।

ਪਿਛਲੇ ਸਾਲ ਪ੍ਰੀਮੀਅਮ ਚੌਲ ਦੀਆਂ ਕੀਮਤਾਂ 3,500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈਆਂ ਸਨ। ਹਾਲਾਂਕਿ ਅਜਿਹੇ ਕਈ ਸੀਜ਼ਨ ਆਏ ਹਨ, ਜਦੋਂ ਰੇਟ ਮਹਿਜ਼ 1,800 ਰੁਪਏ ਪ੍ਰਤੀ ਕੁਇੰਟਲ ਸੀ। ਖੇਤੀਬਾੜੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ, “ਅਸੀਂ ਕਿਸਾਨਾਂ ਨੂੰ ਬਾਸਮਤੀ ਉਗਾਉਣ ਲਈ ਪ੍ਰੇਰਿਤ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਸਮਰਥਨ ਮੁੱਲ ਵੀ ਦੇ ਰਹੇ ਹਾਂ।”

ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਨੇ ਕਿਹਾ, “ਸਹਿਕਾਰੀ ਖੇਤਰ ਵਿੱਚ ਮਾਰਕਫੈੱਡ (ਰਾਜ ਦੀ ਸਪਲਾਈ ਅਤੇ ਮੰਡੀਕਰਨ ਸੰਸਥਾ) ਨੂੰ ਸਮੇਂ ਸਿਰ ਭਾਅ ਦਖਲ ਦੇ ਕੇ ਫਸਲਾਂ ਨੂੰ ਸਮਰਥਨ ਦੇਣ ਲਈ ਏਜੰਸੀ ਬਣਾਉਣ ਦੀ ਤਜਵੀਜ਼ ਹੈ।” ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਜਲਦੀ ਹੀ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ ਹੈ।

ਨਵਾਂ ਟੀਚਾ: ਫਸਲਾਂ ਹੇਠ ਰਕਬਾ 33% ਵਧਾਉਣਾ

ਖੇਤੀਬਾੜੀ ਵਿਭਾਗ ਨੇ ਆਉਣ ਵਾਲੇ ਸੀਜ਼ਨ ਵਿੱਚ ਖੁਸ਼ਬੂਦਾਰ ਫਸਲਾਂ ਹੇਠ ਰਕਬਾ 33% ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਖੇਤੀਬਾੜੀ ਦੇ ਡਾਇਰੈਕਟਰ ਨੇ ਕਿਹਾ, “ਝੋਨਾ 30 ਲੱਖ ਹੈਕਟੇਅਰ ਤੋਂ ਵੱਧ ਬੀਜਿਆ ਗਿਆ ਹੈ ਅਤੇ ਜੇਕਰ ਅਸੀਂ 20% (6 ਲੱਖ ਹੈਕਟੇਅਰ) ਬਾਸਮਤੀ ਹੇਠ ਲਿਆਉਣ ਦੇ ਯੋਗ ਹੋ ਜਾਂਦੇ ਹਾਂ, ਤਾਂ ਇਹ ਵਿਭਿੰਨਤਾ ਵੱਲ ਇੱਕ ਕਦਮ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਹੋਵੇਗਾ,”

ਟੀਚੇ ਨੂੰ ਪ੍ਰਾਪਤ ਕਰਨ ਲਈ ਕਿਸਾਨ ਮਿੱਤਰ ਕਰਨਗੇ ਸਹਿਯੋਗ

ਉਨ੍ਹਾਂ ਨੇ ਅੱਗੇ ਕਿਹਾ ਕਿ ‘ਕਿਸਾਨ ਮਿੱਤਰ’ ਕਿਸਾਨਾਂ ਨੂੰ ਪ੍ਰੀਮੀਅਮ ਫ਼ਸਲ ‘ਤੇ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਜਾਗਰੂਕ ਕਰੇਗਾ, ਤਾਂ ਜੋ ਅਨਾਜ ਬਰਾਮਦ ਦੇ ਨਿਯਮਾਂ ਨੂੰ ਪੂਰਾ ਕਰ ਸਕੇ। “ਅਸੀਂ ਫਸਲ ‘ਤੇ 65 ਐਗਰੋ-ਕੈਮੀਕਲ ਮਿਸ਼ਰਣਾਂ ਦੀ ਵਰਤੋਂ ਦੀ ਨਿਗਰਾਨੀ ਕਰਾਂਗੇ।”