Punjab

AG ਘਈ ‘ਤੇ ਸਰਕਾਰ ਨੂੰ ਘੇਰਨ ਵਾਲੀ ਕਾਂਗਰਸ ਆਪ ਹੀ ਇਸ ਨਿਯੁਕਤੀ ਨਾਲ ਵਿਵਾਦਾਂ ‘ਚ ਘਿਰੀ

ਪੰਜਾਬ ਦੇ ਨਵੇਂ AG ਵਿਨੋਦ ਘਈ ਨੇ ਆਪਣਾ ਅਹੁਦਾ ਸੰਭਾਲਿਆ

ਦ ਖ਼ਾਲਸ ਬਿਊਰੋ : ਵਿਵਾਦਾਂ ਦੇ ਬਾਵਜੂਦ ਨਵੇਂ AG ਵਿਨੋਦ ਘਈ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਸੌਦਾ ਸਾਧ ਦੇ ਕੇਸ ਲੜਨ ਦੀ ਵਜ੍ਹਾ ਕਰਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਘਈ ਨੂੰ ਹਟਾਉਣ ਦੀ ਮੰਗ ਕੀਤੀ ਸੀ ਪਰ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤੀ ਗਈ ਇੱਕ ਨਿਯੁਕਤੀ ਨੂੰ ਲੈ ਕੇ ਹੁਣ ਕਾਂਗਰਸ ਆਪ ਹੀ ਇਸ ਵਿੱਚ ਘਿਰ ਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਨੇ AG ਵਿਨੋਦ ਘਈ ਦੇ ਭਰਾ ਐਡਵੋਕੇਟ ਬਿਪਿਨ ਘਈ ਨੂੰ ਲੀਗਲ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਬਿਪਿਨ ਘਈ ਕਾਂਗਰਸ ਵੱਲੋਂ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੇ ਨਾਲ RTI ਡਿਪਾਰਟਮੈਂਟ ਨੂੰ ਵੀ ਵੇਖਣਗੇ।

ਪੰਜਾਬ ਦੇ ਨਵੇਂ ਏਜੀ ਵਿਨੋਦ ਘਈ

ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕਾਂਗਰਸ ਦੇ ਵਕੀਲ ਬਿਪਿਨ ਘਈ ਆਖਿਰ ਕਿਸ ਤਰ੍ਹਾਂ ਪਾਰਟੀ ਦਾ ਕੇਸ ਅਦਾਲਤ ਵਿੱਚ ਮਜ਼ਬੂਤੀ ਨਾਲ ਲੜਨਗੇ ਕਿਉਂਕਿ ਜਿਹੜਾ ਤਰਕ ਸੁਖਪਾਲ ਖਹਿਰਾ ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਕੇ ਦੇ ਰਹੇ ਹਨ ਉਹ ਹੀ ਬਿਪਿਨ ਘਈ ਦੀ ਨਿਯੁਕਤੀ ‘ਤੇ ਵੀ ਲਾਗੂ ਹੁੰਦਾ ਹੈ।

ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਕਾਂਗਰਸ ਦੇ ਕਈ ਮੰਤਰੀਆਂ ਖਿਲਾਫ਼ ਮਾਨ ਸਰਕਾਰ ਅਦਾਲਤ ਵਿੱਚ ਭ੍ਰਿ ਸ਼ਟਾਚਾਰ ਦਾ ਕੇਸ ਲੜ ਰਹੀ ਹੈ ਅਜਿਹੇ ਵਿੱਚ ਜਦੋਂ ਕਾਂਗਰਸ ਦੇ ਲੀਗਲ ਸੈਲ ਦੇ ਮੁਖੀ ਬਿਪਿਨ ਘਈ ਪਾਰਟੀ ਵੱਲੋਂ ਅਦਾਲਤ ਵਿੱਚ ਪੇਸ਼ ਹੋਣਗੇ ਤਾਂ ਕਿੰਨੀ ਮਜਬੂਤੀ ਨਾਲ ਆਪਣੀ ਗੱਲ ਰੱਖ ਸਕਣਗੇ ? ਇਸ ਤੋਂ ਇਲਾਵਾ ਬਿਪਿਨ ਪੰਜਾਬ ਕਾਂਗਰਸ ਦੇ RTI ਸੈੱਲ ਦੇ ਵੀ ਇੰਚਾਰਜ ਹਨ। ਕਾਂਗਰਸ ਲਈ ਸਰਕਾਰ ਨੂੰ ਘੇਰਨ ਦਾ RTI ਵੱਡਾ ਹਥਿਆਰ ਹੈ, ਅਜਿਹੇ ਵਿੱਚ ਬਿਪਿਨ ਘਈ ਇਸ ਨੂੰ ਕਿੰਨੀ ਮਜਬੂਤੀ ਨਾਲ ਵਰਤ ਸਕਣਗੇ ਇਸ ‘ਤੇ ਵੀ ਸਵਾਲ ਉੱਠ ਰਹੇ ਹਨ।

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ

AG ਵਿਨੋਦ ਘਈ ਨੂੰ ਲੈ ਕੇ ਸੀ ਇਹ ਵਿਵਾਦ

ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਿਨੋਦ ਘਈ ਨੂੰ ਸਭ ਤੋਂ ਮਸ਼ਹੂਰ ਕ੍ਰਿਮੀਨਲ ਵਕੀਲ ਮੰਨਿਆ ਜਾਂਦਾ ਹੈ, ਜਦੋਂ ਉਨ੍ਹਾਂ ਨੂੰ CM ਭਗਵੰਤ ਮਾਨ ਨੇ ਨਵਾਂ AG ਬਣਾਇਆ ਤਾਂ ਇਲ ਜ਼ਾਮ ਲੱਗੇ ਕਿ ਉਹ ਬੇਅਦਬੀ ਮਾਮਲੇ ਵਿੱਚ ਸੌਦਾ ਸਾਧ ਦੇ ਵਕੀਲ ਸਨ ਇਸ ਲਈ ਉਨ੍ਹਾਂ ਦੀ ਨਿਯੁਕਤੀ ਨੂੰ ਵਾਪਸ ਲਿਆ ਜਾਵੇ। ਕਾਂਗਰਸ,ਅਕਾਲੀ ਦਲ ਦੇ ਨਾਲ ਸਿੱਖ ਜਥੇਬੰਦੀਆਂ ਨੇ ਵੀ ਵਿਨੋਦ ਘਈ ਦੀ ਨਿਯੁਕਤੀ ਦਾ ਵਿਰੋਧ ਕੀਤੀ ਸੀ ਪਰ ਇਸ ਦੇ ਬਾਵਜੂਦ ਭਗਵੰਤ ਮਾਨ ਨੇ ਘਈ ਨੂੰ ਹੀ AG ਬਣਾਇਆ ਹੈ। ਪੰਜਾਬ ਦੇ 2 ਮੁੱਖ ਮੰਤਰੀ 10 ਮਹੀਨੇ ਦੇ ਅੰਦਰ 4 ਐਡਵੋਕੇਟ ਜਨਰਲ ਨੂੰ ਬਦਲ ਚੁੱਕੇ ਹਨ। 2 AG ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਬਦਲੇ ਗਏ ਜਦਕਿ 2 ਮਾਨ ਸਰਕਾਰ ਹਨ 4 ਮਹੀਨੇ ਅੰਦਰ ਬਦਲ ਦਿੱਤੇ ।