‘ਦ ਖ਼ਾਲਸ ਬਿਊਰੋ : ਪੰਜਾਬ ‘ਚ ਸੜਕ ਹਾ ਦਸਿਆਂ ‘ਤੇ ਸਰਕਾਰ ਪੁਲਿਸ ਕਾਰਵਾਈ ਤੱਕ ਸੀਮਤ ਨਹੀਂ ਰਹੇਗੀ। ਹੁਣ ਇਸ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਿਸ ਵਿੱਚ ਖਰਾਬ ਸੜਕਾਂ ਦੀ ਇੰਜੀਨੀਅਰਿੰਗ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ। ਫਿਰ IIT ਮਦਰਾਸ ਇਸ ਨੂੰ ਠੀਕ ਕਰਨ ਦੇ ਤਰੀਕੇ ਸੁਝਾਏਗਾ। ਜਿਸ ਨੂੰ ਸਰਕਾਰ ਸੜਕ ‘ਤੇ ਲਾਗੂ ਕਰੇਗੀ।ਇਸ ਦੇ ਲਈ ਪੰਜਾਬ ਇੰਟੈਗਰੇਟਿਡ ਰੋਡ ਐਕਸੀਡੈਂਟ ਡੇਟਾਬੇਸ (IRAD) ਨਾਲ ਜੁੜ ਗਿਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਪਹਿਲਾਂ ਸੜਕ ਦੁਰ ਘਟ ਨਾ ਹੋਣ ’ਤੇ ਪੁਲਿਸ ਕੇ ਸ ਦਰਜ ਕਰ ਲੈਂਦੀ ਸੀ। ਕਾਰਨ ਦੂਰ ਨਾ ਹੋਣ ਕਾਰਨ ਉਕਤ ਥਾਂ ‘ਤੇ ਹਾਦ ਸੇ ਵਾਪਰਦੇ ਰਹਿੰਦੇ ਹਨ। ਇਹ ਸੜਕ ਹਾ ਦ ਸਿਆਂ ਦੇ ਲਿਹਾਜ਼ ਨਾਲ ਇਹ ਬਲੈਕ ਸਪਾਟ ਬਣ ਜਾਂਦੀ ਸੀ।
ਇਹ ਮਾਡਲ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਲਾਗੂ ਹੈ। ਹਾਲਾਂਕਿ, ਪੰਜਾਬ ਸਰਕਾਰ ਦਾ ਤਰਕ ਹੈ ਕਿ ਉਨ੍ਹਾਂ ਨੇ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਹੈ। ਇਸ ਵਿੱਚ ਥਾਣਾ IRAD ਦੀ ਸੀਮਾ ਦੇ ਨਾਲ ਜੀਆਈਐਸ ਮੈਪਿੰਗ ਕੀਤੀ ਗਈ ਹੈ।ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਵਿੱਚ ਸੜਕ ਹਾਦ ਸਿਆਂ ਵਿੱਚ ਰੋਜ਼ਾਨਾ 10 ਤੋਂ 12 ਮੌ ਤਾਂ ਹੋ ਰਹੀਆਂ ਹਨ। ਜੋ ਦੇਸ਼ ਵਿੱਚ ਰੋਜ਼ਾਨਾ 8 ਤੋਂ 9 ਮੌਤਾਂ ਦੀ ਔਸਤ ਤੋਂ ਵੱਧ ਹੈ। ਪੰਜਾਬ ਦੀ ‘ਆਪ’ ਸਰਕਾਰ ਇਨ੍ਹਾਂ ਮੌ ਤਾਂ ਨੂੰ ਘੱਟ ਕਰੇਗੀ।