The Khalas Tv Blog Punjab CM ਮਾਨ ਨੇ ਪੰਜਾਬ ‘ਚ ਨਵੀਂ ਨਹਿਰਾ ਦਾ ਕੀਤਾ ਐਲਾਨ! ’25 ਸਾਲ ਰਾਜ ਕਰਨ ਦਾ ਦਮ ਭਰਨ ਵਾਲੇ ਹੁਣ ਹਾਥੀ ਦੀ ਸਫਾਈ ‘ਤੇ ਆ ਗਏ’
Punjab

CM ਮਾਨ ਨੇ ਪੰਜਾਬ ‘ਚ ਨਵੀਂ ਨਹਿਰਾ ਦਾ ਕੀਤਾ ਐਲਾਨ! ’25 ਸਾਲ ਰਾਜ ਕਰਨ ਦਾ ਦਮ ਭਰਨ ਵਾਲੇ ਹੁਣ ਹਾਥੀ ਦੀ ਸਫਾਈ ‘ਤੇ ਆ ਗਏ’

ਪੰਜਾਬ ਸਰਕਾਰ ਵੱਲੋਂ ਮਹਾਰਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਬਡਰੁੱਖਾਂ ਵਿਖੇ ਸਰਕਾਰੀ ਸਮਾਗਮ ਕਰਵਾਇਆ ਗਿਆ ਹੈ। ਇਸ ਵਿੱਚ ਮੁੱਖ ਮੰਤਰੀ ਨੇ ਸ਼ਿਰਕਤ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਇਨਸਾਫ ਲਈ ਜੇਕਰ ਕਿਸੇ ਦਾ ਰਾਜ ਮੰਨਿਆ ਗਿਆ ਹੈ ਤਾਂ ਉਨ੍ਹ ਰਣਜੀਤ ਸਿੰਘ ਦਾ ਰਾਜ ਹੈ। ਉਨ੍ਹਾਂ ਨੂੰ ਅਸੀਂ ਸਰਧਾ ਦੇ ਫੁੱਲ ਭੇਟ ਕਰਦੇ ਹਨ। ਮਹਾਰਜਾ ਨੇ ਹਰ ਧਰਮ ਦੇ ਲੋਕਾਂ ਨੂੰ ਆਜ਼ਾਦੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲੋਂ ਕੋਈ ਗਲਤੀ ਹੋਈ ਸੀ ਤਾਂ ਉਨ੍ਹਾਂ ਨੇ ਅਕਾਲੀ ਤਖਤ ਉੱਤੇ ਨਤਮਸਤਕ ਹੋ ਕੇ ਆਪਣੀ ਗਲਤੀ ਮੰਨੀ ਸੀ ਪਰ ਅਕਾਲੀ ਦਲ ਵਾਲੇ ਤਾਂ ਅਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਬਡਰੱਖਾਂ ਦੀ ਧਰਤੀ ਬਹੁਤ ਪਵਿੱਤਰ ਘਰਤੀ ਹੈ। ਇਸ ਧਰਤੀ ਨੇ ਮਹਾਨ ਸਪੂਤ ਪੈਦਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਦੇ ਰਾਜ ਵਿੱਚ ਹਰ ਵਰਗ ਦੇ ਲੋਕ ਸੁੱਖੀ ਸਨ। ਉਨ੍ਹਾਂ ਕਿਹਾ ਕਿ ਮਹਾਰਾਜਾ ਭੇਸ ਬਦਲ ਕੇ ਕੰਧਾ ਨਾਲ ਸੁਣਦੇ ਸੀ ਕਿ ਮੇਰੇ ਰਾਜ ‘ਚ ਕੋਈ ਕਮੀ ਤਾਂ ਨਹੀਂ ਰਹਿ ਗਈ

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਕਾਂਗਰਸੀ ਤਾਂ ਬੱਸਾਂ, ਢਾਬੇ ਅਤੇ ਸਭ ਕੁਝ ਲੁੱਟ ਕੇ ਰਾਜੇ ਬਣੇ ਬੈਠੇ ਹਨ। ਪਰ ਇਹ ਪੰਜਾਬ ਉੱਤੇ ਰਾਜ ਕਰਨਾ ਚਾਹੁੰਦੇ ਹਨ। ਪਰ ਲੋਕ ਹੁਣ ਇਨ੍ਹਾਂ ਨੂੰ ਨਹੀਂ ਚਾਹੁੰਦੇ।

 

ਸਾਰਿਆਂ ਅਖਬਾਰਾਂ ਵਿੱਚ ਰਾਜ ਪੱਧਰੀ ਸਮਾਗਮ ਦੀਆਂ ਐਡਾ ਲਗਾਈਆਂ

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਮਹਾਰਾਜਾ ਦੀ ਬਰਸੀ ਸਬੰਧੀ ਸਾਰੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਹਨ। ਪਿਛਲੀਆਂ ਸਰਕਾਰਾਂ ਤਾਂ ਸਭ ਕੁਝ ਭੁੱਲ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਨਹੀਂ ਰੱਖਦਿਆਂ ਉਹ ਖਤਮ ਹੋ ਜਾਂਦੀਆਂ ਹਨ। ਸਾਡੀ ਸਰਕਾਰ ਹਰ ਸ਼ਹੀਦ ਦਾ ਦਿਨ ਮਨਾਏਗੀ। ਉਨਾਂ ਲੋਕਾਂ ਨੂੰ ਕਿਹਾ ਕਿ ਤੁਹਾਡੇ ਚੱਲ ਕੇ ਆਏ ਦਾ ਇਕ ਇਕ ਕਦਮ ਮਹਾਰਾਜਾ ਰਣਜੀਤ ਸਿੰਘ ਨੂੰ ਸਰਧਾ ਦੇ ਭੇਟ ਕੀਤੇ ਫੁੱਲਾ ਵਿੱਚ ਵਾਧਾ ਕਰੇਗਾ।

ਸੰਗਰੂਰ ਸੀਟ ਜਿੱਤਣ ਤੇ ਕੀਤਾ ਧੰਨਵਾਦ

 

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਵੀ ਕਰਨਾ ਸੀ ਕਿਉਂਕਿ ਜੋ ਬੂਟਾ  2014 ਵਿੱਚ ਲਗਾਇਆ ਸੀ ਉਸ ਨੂੰ ਤੁਸੀਂ ਹਰਾ ਰੱਖਿਆ ਹੈ। ਇਸ ਵਾਰੀ ਤਾਂ ਸੰਗਰੂਰ ਵਾਲਿਆਂ ਨੇ 2014 ਦੀ ਜਿੱਤ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਤ ਹੇਅਰ ਪੰਜਾਬ ਦੀ ਆਵਾਜ ਕੇਂਦਰ ਵਿੱਚ ਚੁੱਕੇਗਾ। ਸੰਗਰੂਰ ਦੀ ਆਵਾਜ ਸੰਸਦ ਵਿੱਚ ਗੂੰਜੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਜਿਸਦੀ ਸਰਕਾਰ ਹੈ ਸੰਗਰੂਰ ਤੋਂ ਸੰਸਦ ਮੈਂਬਰ ਵੀ ਉਸ ਦਾ ਬਣਿਆ ਹੈ। ਇਸ ਤੋਂ ਪਹਿਲਾਂ ਸੰਗਰੂਰ ਤੋਂ ਸੰਸਦ ਮੈਂਬਰ ਕਿਸੇ ਹੋਰ ਪਾਰਟੀ ਦਾ ਅਤੇ ਪੰਜਾਬ ‘ਚ ਸਰਕਾਰ ਕਿਸੇ ਹੋਰ ਦੀ ਹੁੰਦੀ ਸੀ। ਉਨਾਂ ਕਿਹਾ ਕਿ ਹੁਣ ਸੰਗਰੂਰ ਦਾ ਵਿਕਾਸ ਜ਼ੋਰ -ਸ਼ੋਰ ਨਾਲ ਹੋਵੇਗਾ। ਇਸ ਦਾ ਫਾਇਦਾ ਸੰਗਰੂਰ ਦੇ ਲੋਕਾਂ ਨੂੰ ਮਿਲੇਗਾ।

ਲੋਕਾਂ ਨੂੰ ਮਿਲ ਰਿਹਾ ਨਹਿਰੀ ਪਾਣੀ

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਲੋਕਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅੱਜ ਉਨ੍ਹਾਂ ਨੂੰ 14 ਵੀਡੀਓ ਆਈਆ ਹਨ ਕਿ ਸੂਇਆਂ ਵਿੱਚ ਪਾਣੀ ਆਇਆ ਹੈ। ਜੋ ਪਹਿਲਾਂ ਸੁੱਕ ਚੁੱਕੇ ਸਨ।

 

ਵਿਰੋਧੀ ਸਵੇਰੇ ਉਠ ਕੇ ਮੈਨੂੰ ਗਾਲਾਂ ਦਿੰਦੇ ਹਨ

ਮੁੱਖ ਮੰਤਰੀ ਮੇ ਕਿਹਾ ਕਿ ਵਿਰੋਧੀ ਪਾਰਟੀ ਦੇ ਲੀਡਰ ਸਵੇਰੇ ਉੱਠ ਕੇ ਪਹਿਲਾਂ ਕੰਮ ਮੈਨੂੰ ਗਾਲਾਂ ਦੇਣ ਦਾ ਕਰਦੇ ਹਨ। ਉਨ੍ਹਾਂ ਤੋਂ ਬਰਦਾਸ਼ ਨਹੀਂ ਹੋ ਰਿਹਾ ਕਿ ਇਕ ਆਮ ਘਰ ਦਾ ਮੁੰਡਾ ਇੱਥੋਂ ਤੱਕ ਕਿਵੇਂ ਆ ਗਿਆ ਹੈ।

ਅਕਾਲੀ ਦਲ ਉੱਤੇ ਕੱਸਿਆ ਤੰਜ

ਮੁੱਖ ਮੰਤਰੀ ਨੇ ਅਕਾਲੀ ਦਲ ਵਿੱਚ ਚੱਲ ਰਹੇ ਕਾਟੋ ਕਲੇਸ਼ ਉੱਪਰ ਤੰਜ ਕੱਸਦਿਆਂ ਕਿਹਾ ਕਿ ਇਹ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਇਕ ਦੂਜੇ ਨੂੰ ਗਾਲਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਤੱਕੜੀ ਵਾਲੇ ਹਾਥੀ ਦੀ ਮਦਦ ਕਰ ਰਹੇ ਹਨ। ਇਸ ਦਾ ਪਤਾ ਕਰਨਾ ਪਵੇਗਾ ਕਿ ਹਾਥੀ ਤੱਕੜੀ ਵਿੱਚ ਤੁਲਿਆ ਹੈ ਜਾ ਤੱਕੜੀ ਵਿੱਤ ਹਾਥੀ। ਉਨ੍ਹਾਂ ਕਿਹਾ ਕਿ ਅਕਾਲੀ ਦਲ 1920 ਵਿੱਚ ਬਣਿਆ ਸੀ ਅਤੇ 2020 ‘ਚ ਖਤਮ ਹੋ ਚੁੱਕਾ ਹੈ। ਅਕਾਲੀ ਦਲ ਦੇ ਖਤਮੇ ਦਾ ਕਾਰਨ ਭਗਵੰਤ ਮਾਨ ਨਹੀ ਇਸਦਾ ਕਾਰਨ ਗੁਰੂ ਹੈ, ਜਿਸ ਦੀ ਬਾਣੀ ਇਨ੍ਹਾਂ ਗਲੀਆਂ ਵਿੱਚ ਰੋਲੀ ਹੈ। ਇਸ ਕਰਕੇ ਇਨ੍ਹਾਂ ਨੂੰ ਸਜਾ ਮਿਲੀ ਹੈ। ਉਨ੍ਹਾਂ ਕਿਹਾ ਕਿ  ਰੱਬ ਦੀ ਤੱਕੜੀ ਚਲਦੀ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਸਿਮਰਤ ਦੀਆਂ ਵੋਟਾ ਕੱਢ ਕੇ ਦੇਖਿਆ ਤਾਂ ਇਨ੍ਹਾ ਨੂੰ ਕੇਵਲ 6-7 ਪ੍ਰਤੀਸ਼ਤ ਵੋਟਾਂ ਹੀ ਮਿਲੀਆਂ ਹਨ। ਅਕਾਲੀ ਦਲ ਦੀ ਰੱਸੀ ਸੜਗੀ ਹੈ ਪਰ ਵੱਟ ਨਹੀਂ ਗਿਆ।

 

 

ਭਾਜਪਾ ਉੱਤੇ ਕੱਸਿਆ ਤੰਜ

ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਕੋਲੋ ਕੋਈ ਉਮੀਦ ਨਹੀਂ ਰੱਖਦੇ ਕਿਉਂਕਿ ਇਹ ਪੰਜਾਬ ਦੇ ਪੈਸੇ ਰੋਕ ਕੇ ਬੈਠੇ ਹਨ। ਉਨ੍ਹਾਂ ਦੀਆਂ ਤਾਂ ਪੰਜਾਬ ਵਿੱਚੋਂ ਪਹਿਲਾਂ ਦੋ ਸੀਟਾਂ ਆ ਜਾਦੀਆਂ ਸਨ ਪਰ ਹੁਣ ਇਹ ਫਾਡੀ ਰਹੇ ਹਨ। ਇਸ ਕਰਕੇ ਇਹ ਹੋਰ ਵੀ ਗੁੱਸੇ ਵਿੱਚ ਹਨ।

4 ਮਹੀਨਿਆ ਦੀ ਇਕੱਠੀ ਮਿਲੇਗੀ ਕਣਕ

ਮੁੱਖ ਮੰਤਰੀ ਨੇ ਕਿਹਾ ਕਿ  ਪੰਜਾਬ ਦੇ ਲੋਕਾਂ ਨੂੰ 4 ਮਹੀਨਿਆ ਦੀ ਕਣਕ ਹੁਣ ਇਕੱਠੀ ਮਿਲੀਆਂ ਕਰੇਗੀ।  1 ਜੁਲਾਈ ਤੋਂ 31 ਅਕਤੂਬਰ ਤੱਕ ਚਾਰ ਮਹਿਨੀਆਂ ਦੀ ਇਕੱਠੀ ਕਣਕ ਲੋਕਾਂ ਨੂੰ ਮਿਲੇਗੀ।

ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਇਨਸਾਫ ਲਈ ਜੇਕਰ ਕਿਸੇ ਦਾ ਰਾਜ ਮੰਨਿਆ ਗਿਆ ਹੈ ਤਾਂ ਉਨ੍ਹ ਰਣਜੀਤ ਸਿੰਘ ਦਾ ਰਾਜ ਹੈ। ਉਨ੍ਹਾਂ ਨੂੰ ਅਸੀਂ ਸਰਧਾ ਦੇ ਫੁੱਲ ਭੇਟ ਕਰਦੇ ਹਨ। ਸ ਬਦਲ ਕੇ ਕੰਧਾ ਨਾਲ ਸੁਣਦੇ ਸੀ ਕਿ ਮੇਰੇ ਰਾਜ ਚ ਕੋਈ ਕਮੀ ਤਾਂ ਨਹੀਂ ਰਹਿ ਗਈ

ਮਾਲਵਾ ਨਹਿਰ ਬਣਾਈ ਜਾਵੇਗੀ

ਮੁੱਖ ਮੰਤਰੀ ਨੇ ਕਿਹਾ ਕਿ ਮਾਲਵਾ ਨਹਿਰ ਬਣਾ ਕੇ ਸਰਹੰਦ ਫੀਡਰ ਰਾਹੀਂ ਗਿੱਦੜਬਾਹਾ ਸਮੇਤ ਹੋਰ ਇਲਾਕਿਆਂ ਨੂੰ ਪਾਣੀ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਆਜਾਦੀ ਤੋਂ ਬਾਅਦ ਪਹਿਲੀ ਨਹਿਰ ਹੋਵੇਗੀ। ਇਸ ਨਾਲ ਪੰਜਾਬ ਦੇ ਕਿਸਾਨ ਆਸਾਨੀ ਨਾਲ ਫਸਲ ਬੀਜ ਸਕਦੇ ਹਨ।

ਡੀਸੀ ਦਫਤਾਰਾਂ ‘ਚ ਮੁੱਖ ਮੰਤਰੀ ਦਾ ਦਫਤਰ ਹੋਵਾਗੇ

ਮੁੱਖ ਮੰਤਰੀ ਨੇ ਕਿਹਾ ਕਿ  ਡੀਸੀ ਦਫਤਾਰਾਂ ‘ਚ ਮੁੱਖ ਮੰਤਰੀ ਦਾ ਦਫਤਰ ਖੋਲੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਚੰਡੀਗੜ੍ਹ ਆਉਣ ਦੀ ਬਜਾਏ ਆਪਣੇ ਕੰਮ ਇੱਥੇ ਕਰਵਾ ਸਕਦੇ ਹਨ। ਜੋ ਕੰਮ ਨਹੀਂ ਹੋਵੇਗਾਂ ਉਸ ਦੀ ਮੁੱਖ ਮੰਤਰੀ ਦਫਤਰ ਵੱਲੋਂ ਸਹਾਇਤਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਸਿੰਘ ਦੇ ਨਾਲ ਜੇਲ੍ਹ ‘ਚ ਬੰਦ ਦੂਜੇ ਸਾਥੀ ਨੇ ਵੀ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ! CM ਮਾਨ ਦੇ ਹਲਕੇ ਤੋਂ ਦਾਅਵੇਦਾਰੀ ਕਰਨਗੇ

 

Exit mobile version