ਪੰਜਾਬ ਸਰਕਾਰ ਨੇ ਭਾਰੀ ਬਾਰਿਸ਼ ਅਤੇ ਹੜ੍ਹਾਂ ਦੇ ਖਤਰੇ ਨੂੰ ਵੇਖਦਿਆਂ ਸਾਰੇ ਜ਼ਿਲ੍ਹਿਆਂ ਵਿੱਚ 24×7 ਕੰਟਰੋਲ ਰੂਮ ਸਥਾਪਿਤ ਕੀਤੇ ਹਨ। ਸੰਭਾਵੀ ਹੜ੍ਹ ਵਾਲੇ ਖੇਤਰਾਂ ਵਿੱਚ ਨਦੀਆਂ ਅਤੇ ਡਰੇਨੇਜ ਦੀ ਰੀਅਲ-ਟਾਈਮ ਨਿਗਰਾਨੀ ਜਾਰੀ ਹੈ, ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਹਰ ਜ਼ਿਲ੍ਹੇ ਵਿੱਚ ਜੂਨੀਅਰ ਇੰਜੀਨੀਅਰਾਂ ਦੀ ਦੇਖ-ਰੇਖ ਹੇਠ ਕੰਟਰੋਲ ਰੂਮ ਕੰਮ ਕਰ ਰਹੇ ਹਨ। ਪੰਜਾਬ ਦੇ ਤਿੰਨ ਮੁੱਖ ਡੈਮਾਂ—ਭਾਖੜਾ (1637.40 ਫੁੱਟ, ਵੱਧ ਤੋਂ ਵੱਧ 1680), ਪੌਂਗ (1373.08 ਫੁੱਟ, ਵੱਧ ਤੋਂ ਵੱਧ 1390), ਅਤੇ ਰਣਜੀਤ ਸਾਗਰ (1694.64 ਫੁੱਟ, ਵੱਧ ਤੋਂ ਵੱਧ 1731.55)—ਵਿੱਚ ਪਾਣੀ ਦਾ ਪੱਧਰ ਸੁਰੱਖਿਅਤ ਸੀਮਾ ਵਿੱਚ ਹੈ। ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਵੱਖ-ਵੱਖ ਜ਼ਿਲ੍ਹਿਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ,
- ਰੋਪੜ 01881-221157
- ਗੁਰਦਾਸਪੁਰ 01874-266376 / 1800-180-1852
- ਪਠਾਨਕੋਟ 01862-346944
- ਅੰਮ੍ਰਿਤਸਰ 01832-229125
- ਤਰਨ ਤਾਰਨ 01852-224107
- ਹੁਸ਼ਿਆਰਪੁਰ 01882-220412
- ਲੁਧਿਆਣਾ 0161-2520232
- ਜਲੰਧਰ 0181-2224417 / 94176-57802
- ਐਸ ਬੀ ਐਸ ਨਗਰ 01823-220645
- ਮਾਨਸਾ 01652-229082
- ਸੰਗਰੂਰ 01672-234196
- ਪਟਿਆਲਾ 0175-2350550 / 0175-2358550
- ਮੁਹਾਲੀ 0172-2219506
- ਸ੍ਰੀ ਮੁਕਤਸਰ ਸਾਹਿਬ 01633-260341
- ਫਰੀਦਕੋਟ 01639-250338
- ਫਾਜ਼ਿਲਕਾ 01638-262153 / 01638-260555
- ਫਿਰੋਜ਼ਪੁਰ 01632-245366
- ਬਰਨਾਲਾ 01679-233031
- ਬਠਿੰਡਾ 0164-2862100 / 0164-2862101
- ਕਪੂਰਥਲਾ 01822-231990
- ਫਤਿਹਗੜ੍ਹ ਸਾਹਿਬ 01763-232838
- ਮੋਗਾ 01636-235206
- ਮਾਲੇਰਕੋਟਲਾ 01675-252003
ਇਹ ਕਦਮ ਸੂਬੇ ਵਿੱਚ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਚੁੱਕੇ ਗਏ ਹਨ।