ਚੰਡੀਗੜ੍ਹ : ਪੰਜਾਬ ਸਰਕਾਰ ਬਹੁਤ ਜਲਦ ਸੂਬੇ ਵਿੱਚ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਰਹੀ ਹੈ ਅਤੇ ਜਿਸ ਨਾਲ ਬਿਜਲੀ ਦੀ ਲਾਗਤ ਹੋਰ ਘਟੇਗੀ। ਇਸ ਅਹਿਮ ਫ਼ੈਸਲਾ ਦੇ ਜਾਣਕਾਰੀ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ।
ਸੀ ਐੱਮ ਮਾਨ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਪੰਜਾਬੀਆਂ ਨਾਲ ਇੱਕ ਖ਼ੁਸ਼ਖ਼ਬਰੀ ਸਾਂਝੀ ਕਰ ਰਿਹਾ ਹਾਂ ਕਿ ਪੰਜਾਬ ਸਰਕਾਰ ਪੰਜਾਬ ਦਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਰਹੀ ਹੈ। ਮਾਨ ਨੇ ਕਿਹਾ ਕਿ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ।
ਪੰਜਾਬੀਆਂ ਨਾਲ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ..
ਪੰਜਾਬ ਸਰਕਾਰ ਪੰਜਾਬ ਦਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਰਹੀ ਹੈ…ਵੇਰਵੇ ਜਲਦੀ..— Bhagwant Mann (@BhagwantMann) July 1, 2023
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਥਰਮਲ ਪਲਾਂਟ ਖ਼ਰੀਦਣ ਲਈ ਟੈਂਡਰ ਪਾਵੇਗੀ।। ਉਨ੍ਹਾਂ ਨੇ ਕਿਹਾ ਸੀ ਕਿ ਸਾਡੇ ਕੋਲ ਕੋਲੇ ਦੀ ਕੋਈ ਘਾਟ ਨਹੀਂ ਹੈ,ਪਲਾਂਟਾਂ ਕੋਲ 52 ਦਿਨਾਂ ਦਾ ਕੋਲਾ ਹਾਲੇ ਤੱਕ ਪਿਆ ਹੈ। ਇਹ ਕੋਲਾ ਅਸੀਂ ਗੋਇੰਦਵਾਲ ਥਰਮਲ ਪਲਾਂਟ ਵਿਚ ਇਸਤੇਮਾਲ ਕਰਾਂਗੇ। ਇਸ ਨਾਲ ਬਿਜਲੀ ਦੀ ਲਾਗਤ ਹੋਰ ਘੱਟ ਜਾਵੇਗੀ। ਮਾਨ ਨੇ ਕਿਹਾ ਸੀ ਕਿ ਕੁਝ ਸਰਕਾਰਾਂ ਸਰਕਾਰੀ ਸੰਪਤੀ ਵੇਚਦੀਆਂ ਹਨ, ਪਰ ਅਸੀਂ ਪ੍ਰਾਈਵੇਟ ਖ਼ਰੀਦ ਰਹੇ ਹਾਂ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੇ ਪੈਸੇ, ਸਮਾਂ ਬਚਾਉਣ ਤੇ ਖੱਜਲ-ਖ਼ੁਆਰੀ ਨੂੰ ਘਟਾਉਣ ਲਈ ਲੱਗੀ ਹੋਈ ਹੈ। ਜ਼ਿਕਰ ਕਰ ਦੇਈਏ ਕਿ ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖ਼ਰੀਦਣ ਦੀ ਤਿਆਰੀ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਕਿਹਾ ਸੀ ਕੁਝ ਸਰਕਾਰਾਂ ਸਰਕਾਰੀ ਸੰਪਤੀ ਵੇਚਦੀਆਂ ਹਨ, ਪਰ ਅਸੀਂ ਪ੍ਰਾਈਵੇਟ ਖ਼ਰੀਦ ਰਹੇ ਹਾਂ। ਸਰਕਾਰ ਨੇ ਪ੍ਰਾਈਵੇਟ ਸੈਕਟਰ ਦੇ ਜੀਵੀਕੇ ਗੋਇੰਦਵਾਲ ਤਾਪ ਬਿਜਲੀ ਘਰ ਨੂੰ ਖ਼ਰੀਦਣ ਲਈ ਮੈਦਾਨ ’ਚ ਉੱਤਰਨ ਦਾ ਫ਼ੈਸਲਾ ਕੀਤਾ ਹੈ।