Punjab

ਪੰਜਾਬ ਸਰਕਾਰ ਵੱਲੋਂ ਗੱਡੀਆਂ ‘ਤੇ ਹਾਈ ਸਿਕਿਊਰਿਟੀ ਰਜਿਸਟ੍ਰੇਸ਼ਨ ਪਲੇਟ ਲਗਵਾਉਣ ਦੇ ਹੁਕਮ ਜਾਰੀ,ਇਸ ਤਰੀਕ ਮਗਰੋਂ ਹੋਵੇਗਾ ਜ਼ੁਰਮਾਨਾ

ਚੰਡੀਗੜ੍ਹ :  ਪੰਜਾਬ ਵਿੱਚ ਗੱਡੀਆਂ ਰਖਣ ਵਾਲੇ ਲੋਕਾਂ ਵਾਸਤੇ ਹੁਣ ਹਾਈ ਸਿਕਿਊਰਿਟੀ ਰਜਿਸਟ੍ਰੇਸ਼ਨ ਪਲੇਟ ਲਗਾਉਣ ਸੰਬੰਧੀ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ। ਆਖਰੀ ਮੌਕੇ ਵੱਜੋਂ ਗੱਡੀਆਂ ‘ਤੇ 30 ਜੂਨ ਤੱਕ ਹਾਈ ਸਿਕਿਊਰਿਟੀ ਰਜਿਸਟ੍ਰੇਸ਼ਨ ਪਲੇਟ ਲਗਵਾਉਣ ਦੇ ਹੁਕਮ ਪੰਜਾਬ ਸਰਕਾਰ ਨੇ ਦੇ ਦਿੱਤੇ ਹਨ ।  ਇਸ ਤੋਂ ਬਾਅਦ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ।

ਸਾਰੀਆਂ ਹੀ ਗੱਡੀਆਂ ਜਿਨ੍ਹਾਂ ਵਿੱਚ ਦੋ ਪਹੀਆ,ਤਿੰਨ ਪਹੀਆ , ਲਾਈਟ ਮੋਟਰ ਵ੍ਹੀਕਲ,ਪੈਸੇਂਜਰ ਕਾਰ, ਭਾਰੀ ਕਮਰਸ਼ੀਅਲ ਗੱਡੀਆਂ  ਅਤੇ ਟਰੈਕਟਰ ਆਦਿ ਸ਼ਾਮਲ ਹਨ ,ਵਾਸਤੇ HSRP ਲਗਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।ਦ ਸੈਂਟਰਲ ਮੋਟਰ ਵਹੀਕਲਸ ਰੂਲਸ 1989 ਦੇ ਰੂਲ 50 ਦੇ ਮੁਤਾਬਕ ਇਹ ਹੁਕਮ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ  HSRP ਫਿਟਮੇਂਟ ਦੇ ਲਈ ਨਾ ਰਜਿਸਟਰਡ ਹੋਣ ਵਾਲੀਆਂ ਗੱਡੀਆਂ ਦੀ ਲਿਸਟ www.punjabtransport.org ’ਤੇ ਉਪਲਬਧ ਹੈ।  ਆਖਰੀ ਮਿਤੀ ਤੱਕ ਜੇ ਕਿਸੇ ਨੇ ਜਾਰੀ ਹੋਏ ਹੁਕਮਾਂ ਦਾ ਪਾਲਣ ਨਾ ਕੀਤਾ ਤਾਂ ਅਜਿਹੇ ਸਾਰੇ ਹੀ ਵਾਹਨ ਵੈੱਬ ਐਪਲੀਕੇਸ਼ਨ ਵਿੱਚ ਚਲਾਨ ਅਤੇ ਬਲੈਕ ਲਿਸਟ ਕਰ ਦਿੱਤੇ ਜਾਣਗੇ । ਇਸ ਦੇ ਨਾਲ ਹੀ HSRP ਲਿਸਟ ਵਾਲੀਆਂ ਬਾਕੀ ਗੱਡੀਆਂ ਜੋ ਲਿਸਟ ਵਿੱਚ ਨਹੀਂ ਹਨ,ਉਨ੍ਹਾਂ ਦੇ ਖਿਲਾਫ ਚਲਾਨ ਸ਼ੁਰੂ ਕਰ ਦਿੱਤੇ ਜਾਣਗੇ।

ਹਾਈ ਰਜਿਸਟਰੇਸ਼ਨ ਪਲੇਟ ਲਗਵਾਉਣ ਦੇ ਲਈ www.pinjabhrsp.in ’ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ । ਆਪਣੇ ਵਾਹਨਾਂ ਦੀ ਜਾਣਕਾਰੀ ਭਰਨ ਤੋਂ ਬਾਅਦ  ਸਮਾਂ ਅਤੇ ਡੇਟ ਅਤੇ ਫਿਟਮੇਂਟ ਸੈਂਟਰ ਨੂੰ ਸਲੈਕਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ HSRP ਦੀ ਹੋਮ ਫਿਟਮੈਂਟ ਸੁਵਿਧਾ ਦਾ ਲਾਹਾ ਵੀ ਲਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਹਾਈ ਸਿਕਿਊਰਿਟੀ ਰਜਿਸਟ੍ਰੇਸ਼ਨ ਪਲੇਟ ਨਾ ਲਗਵਾਉਣ ’ਤੇ ਮੋਟਰ ਵ੍ਹੀਕਲ ਐਕਟ 1988 ਦੀ ਧਾਰਾ 177 ਦੇ ਮੁਤਾਬਕ ਇਹ ਅਪਰਾਧ ਮੰਨਿਆ ਜਾਵੇਗਾ ਅਤੇ ਪਹਿਲੀ ਵਾਰ 2 ਹਜ਼ਾਰ ਅਤੇ ਇਸ ਤੋਂ ਬਾਅਦ 3 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ ।