The Khalas Tv Blog Punjab ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ, 2023-24 ‘ਚ 9754 ਕਰੋੜ ਜੁਟਾਉਣ ਦਾ ਟੀਚਾ
Punjab

ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ, 2023-24 ‘ਚ 9754 ਕਰੋੜ ਜੁਟਾਉਣ ਦਾ ਟੀਚਾ

Punjab government approved the new excise policy

ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ, 2023-24 ‘ਚ 9754 ਕਰੋੜ ਜੁਟਾਉਣ ਦਾ ਟੀਚਾ

ਪੰਜਾਬ ਸਰਕਾਰ ( Punjab government  ) ਨੇ ਕੈਬਨਿਟ ਦੀ ਬੈਠਕ ਵਿਚ ਸਾਲ 2023-24 ਲਈ ਆਬਕਾਰੀ ਨੀਤੀ ( new excise policy )  ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਅਧੀਨ ਸਾਲ 2023-24 ਦੌਰਾਨ 1004 ਕਰੋੜ ਰੁਪਏ ਦੇ ਵਾਧੇ ਦੇ ਨਾਲ 9754 ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਬੀਅਰ ਬਾਰ, ਹਾਰਡ ਬਾਰ, ਕਲੱਬਾਂ ਵੱਲੋਂ ਵੇਚੀ ਜਾਣ ਵਾਲੀ ਸ਼ਰਾਬ ‘ਤੇ ਲੱਗਣ ਵਾਲੇ ਵੈਟ ਦਾ ਸਰਚਾਰਜ 3 ਫੀਸਦੀ ਘੱਟ ਕਰ ਦਿੱਤਾ ਗਿਆ ਹੈ।

ਨਵੀਂ ਆਬਕਾਰੀ ਨੀਤੀ ਤਹਿਤ ਬੀਅਰ ਬਾਰ ਹਾਰਡ ਬਾਰ ਵੱਲੋਂ ਵੇਚੀ ਜਾਣ ਵਾਲੀ ਸ਼ਰਾਬ ‘ਤੇ ਵੈਟ ਦੇ ਨਾਲ ਲੱਗਣ ਵਾਲੇ ਸਰਚਾਰਜ ਨੂੰ 13 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਗਰੁੱਪ ਦਾ ਬਦਲਾਅ ਇਕ ਆਬਕਾਰੀ ਸਾਲ ਵਿਚ 10 ਲੱਖ ਰੁਪਏ ਤੇ ਸ਼ਰਤਾਂ ਪੂਰੀਆਂ ਕਰਨ ‘ਤੇ ਸਿਰਫ ਇਕ ਵਾਰ ਕਰਨ ਦੀ ਇਜਾਜ਼ਤ ਹੋਵੇਗੀ। ਮੌਜੂਦਾ ਰਿਟੇਲ ਲਾਇਸੈਂਸਾਂ ਦੇ ਨਵੀਨੀਕਰਨ ਲਈ ਪਰਚੂਨ ਵਿਕਰੀ ਲਾਇਸੈਂਸ L-2/L-A ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

L50 ਪਰਮਿਟ ਦੀ ਸਾਲਾਨਾ ਫੀਸ 2500 ਤੋਂ ਘਟਾ ਕੇ 200 ਰੁਪਏ ਤੇ ਲਾਈਫਟਾਈਮ ਲਈ L50 ਪਰਮਿਟ ਦੀ ਫੀਸ 20000 ਤੋਂ ਘਟਾ ਕੇ 10,000 ਰੁਪਏ ਕਰ ਦਿੱਤੀ ਗਈ ਹੈ। ਜੀਵਨ ਭਰ ਲਈ L50 ਪਰਮਿਟ ਜਾਰੀ ਕਰਨ ਲਈ ਜਾਰੀ ਸ਼ਰਤ, ਤਿੰਨ ਸਾਲਾਂ ਤੱਕ ਸਾਲਾਨਾ L50 ਲਾਇਸੈਂਸ ਜਾਰੀ ਹੋਣਾ ਚਾਹੀਦਾ, ਨੂੰ ਵੀ ਖਤਮ ਕਰ ਦਿੱਤਾ ਗਿਆ ਹੈ।

Exit mobile version