‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੀ ਅੱਜ ਹੋਈ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ ਹਨ। ਇਹਨਾਂ ਲਏ ਗਏ ਅਹਿਮ ਫੈਸਲਿਆਂ ਵਿੱਚ ਸਰਕਾਰ ਨੇ ਸਭ ਤੋਂ ਵੱਡਾ ਫੈਸਲਾ ਪੰਜਾਬ ਪੁਲਿਸ ਵਿਭਾਗ ਨਾਲ ਸਬੰਧਤ ਭਰਤੀਆਂ ਲਈ ਲਿਆ ਹੈ ।
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਇਹਨਾਂ ਫੈਸਲਿਆਂ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਹੈ ਕਿ ਪੰਜਾਬ ਪੁਲਿਸ ਵਿੱਚ ਹਰੇਕ ਸਾਲ 1800 ਕਾਂਸਟੇਬਲਾਂ/ਸਿਪਾਹੀਆਂ ਦੀ ਭਰਤੀ ਹੋਵੇਗੀ। ਇਸ ਤੋਂ ਇਲਾਵਾ 300 ਸਬ-ਇੰਸਪੈਕਟਰਾਂ ਨੂੰ ਵੀ ਸਾਲਾਨਾ ਵਿਭਾਗ ਵਿੱਚ ਭਰਤੀ ਕੀਤਾ ਜਾਵੇਗਾ। ਜਿਹਨਾਂ ਬਾਰੇ ਪੰਜਾਬ ਸਰਕਾਰ ਇਸ਼ਤਿਹਾਰ ਕੱਢੇਗੀ,ਭਰਤੀ ਪ੍ਰਕਿਰਿਆ ਹੋਵੇਗੀ ਤੇ ਸਾਲ ਦੇ ਅੰਦਰ ਪੂਰੀ ਹੋਵੇਗੀ।
ਪਿਛਲੀਆਂ ਸਰਕਾਰਾਂ ਵੱਲੋਂ ਲੰਮੇ ਸਮੇਂ ਤੋਂ ਬੰਦ ਕੀਤੀ ਹੋਈ NCC ਸੇਵਾ ਤਹਿਤ ਮੁੜ ਹੋਵੇਗੀ ਭਰਤੀ
NCC ਦੀਆਂ 203 ਅਸਾਮੀਆਂ ਨੂੰ ਭਰਨ ਲਈ ਦਿੱਤੀ ਮਨਜ਼ੂਰੀ
— @HarpalCheemaMLA
ਕੈਬਨਿਟ ਮੰਤਰੀ, ਪੰਜਾਬ pic.twitter.com/CL4H3Czj9n— AAP Punjab (@AAPPunjab) December 12, 2022
ਉਹਨਾਂ ਇਹ ਵੀ ਦੱਸਿਆ ਹੈ ਕਿ ਹਰੇਕ ਸਾਲ ਨੂੰ 15 ਸਤੰਬਰ ਤੋਂ 30 ਸਤੰਬਰ ਤੱਕ ਸਰੀਰਕ ਯੋਗਤਾ ਟੈਸਟ ਹੋਣਗੇ,ਜਿਹਨਾਂ ਰਾਹੀਂ ਨੌਜਵਾਨ ਆਪਣੇ ਆਪ ਨੂੰ ਕਿਸੇ ਵੀ ਟੈਸਟ ਲਈ ਤਿਆਰ ਕਰ ਸਕਣਗੇ।
ਮਾਨ ਕੈਬਨਿਟ ਦਾ ਨੌਜਵਾਨਾਂ ਲਈ ਅਹਿਮ ਉਪਰਾਲਾ
710 ਮਾਲ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮਨਜ਼ੂਰੀ
1 ਸਾਲ ਦੇ ਅੰਦਰ ਭਰਤੀ ਪ੍ਰਕਿਰਿਆ ਹੋਵੇਗੀ ਮੁਕੰਮਲ
—@HarpalCheemaMLA
ਕੈਬਨਿਟ ਮੰਤਰੀ, ਪੰਜਾਬ pic.twitter.com/8PRUBYr1D1— AAP Punjab (@AAPPunjab) December 12, 2022
ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ ਫਿੱਟ ਰੱਖਣ ਲਈ NCC ਅਮਲੇ ‘ਚ 203 ਨਵੀਂਆਂ ਭਰਤੀਆਂ ਕੀਤੀਆਂ ਜਾਣਗੀਆਂ। ਕਾਫ਼ੀ ਸਮੇਂ ਤੋਂ ਖਾਲੀ ਪਈਆਂ ਮਾਲ ਪਟਵਾਰੀ ਦੀਆਂ 710 ਪੋਸਟਾਂ ਨੂੰ ਵੀ ਭਰਨ ਦਾ ਫੈਸਲੇ ਨੂੰ ਮਨਜ਼ੂਰੀ ਵੀ ਕੈਬਨਿਟ ਮੀਟਿੰਗ ‘ਚ ਦਿੱਤੀ ਗਈ ਹੈ।
ਇੰਡਸਟਰੀ ਲਈ ,ਗੈਰ ਸਿੰਚਾਈ ਸਾਧਨਾਂ ਵੱਲੋਂ ਨਹਿਰੀ ਪਾਣੀ ਦੀ ਵਰਤੋਂ ਨਾਲ ਸਬੰਧਤ ਡਰੇਨਜ਼ ਐਕਟ 36 ਵਿੱਚ ਸੋਧ ਕੀਤੀ ਗਈ ਹੈ,ਜਿਸ ਤੋਂ ਸਰਕਾਰ ਨੂੰ 186 ਕਰੋੜ ਰੁਪਏ ਮਾਲੀਆ ਆਉਣ ਦੀ ਉਮੀਦ ਹੈ।
ਵਿੱਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਕਰਸ਼ਰ ਚਲਾਉਣ ਵਾਲੇ ਠੇਕੇਦਾਰਾਂ ਵੱਲੋਂ ਸਰਕਾਰ ਨੂੰ ਦਿੱਤਾ ਜਾਣ ਵਾਲਾ ਰੀਵੀਨਿਊ ਜਮਾਂ ਕਰਵਾਉਣ ਲਈ 6 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ।